2ਨਵੀਂ ਦਿੱਲੀ: ਪੰਪੋਰ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਪੋਰ ਹਮਲੇਦੇ ਫਰਾਰ ਦੋ ਅੱਤਵਾਦੀ ਇੱਕ ਕਾਰ ਲੈ ਕੇ ਦਿੱਲੀ ਆਏ ਹਨ। ਇਹ ਸੂਚਨਾ ਮਿਲਣ ਤੋਂ ਬਾਅਦ ਦਿੱਲੀ ‘ਚ ਹਾਈ ਅਲਟਰ ਜਾਰੀਹੋਇਆ ਹੈ।
ਸੂਤਰਾਂ ਮੁਤਾਬਕਾਂ ਦੋਵੇਂ ਅੱਤਵਾਦੀ ਸਿਲਵਰ ਕਲਰ ਦੀ ਸਵਿਫਟ ਕਾਰ ਲੈ ਕੇ ਭੱਜੇ ਹਨ ਤੇ ਦਿੱਲੀ ਜਾ ਸਕਦੇ ਹਨ। ਕਾਰ ਜੰਮੂ-ਕਸ਼ਮੀਰ ਨੰਬਰ ਦੀ ਹੈ। ਦਿੱਲੀ ਦੇ ਸਾਰੇ ਪੁਲਿਸ ਸਟੇਸ਼ਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਇਲਾਕੇ ‘ਚ ਸਿਲਵਰ ਰੰਗ ਦੀ ਸਵਿਫਟ ਕਾਰ ਦੀ ਖਾਸ ਤੌਰ ‘ਤੇ ਜਾਂਚ ਕਰਨ।
ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ‘ਚ ਫੌਜ ਤੇ ਅੱਤਵਾਦੀਆਂ ‘ਚ ਵਿਚਕਾਰ ਜਬਰਦਸਤ ਮੁੱਠਭੇੜ ਹੋਈ ਸੀ ਜਿਸ ‘ਚ ਕਈ ਜਵਾਨ ਸ਼ਹੀਦ ਹੋਏ ਸਨ। ਇਸ ਹਮਲੇ ਤੋਂ ਬਾਅਦ ਅੱਤਵਾਦੀ ਸਵਿਫਟ ਕਾਰ ਲੈ ਕੇ ਭੱਜਣ ‘ਚ ਕਾਮਯਾਬ ਹੋਏ ਸਨ। ਸੂਤਰਾਂ ਪੁਲਿਸ ਦਿੱਲੀ ਪੁਲਿਸ ਨੂੰ ਇਸ ਦੀ ਜਾਣਕਾਰੀ ਤਿੰਨ ਦਿਨ ਪਹਿਲਾਂ ਮਿਲੀ ਸੀ।

LEAVE A REPLY