1ਚੰਡੀਗੜ੍ਹ: ਹਰਿਆਣਾ, ਪੰਜਾਬ ਤੇ ਚੰਡੀਗੜ੍ਹ ‘ਚ 30 ਜੂਨ ਤੋਂ ਮਾਨਸੂਨ ਆਉਣ ਦੀ ਸੰਭਾਵਨਾ ਹੈ। ਐਤਵਾਰ ਨੂੰ ਮਾਨਸੂਨਦੱਖਣੀ ਗੁਜਰਾਤ ਤੇ ਦੱਖਣੀ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਪਹੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿਅਗਲੇ 48 ਘੰਟਿਆਂ ‘ਚ ਮਾਨਸੂਨ ਦਿੱਲੀ ‘ਚ ਦਾਖ਼ਲ ਹੋ ਸਕਦਾ ਹੈ। ਆਮ ਤੌਰ ‘ਤੇ ਮੀਂਹ ਨਾ ਪੈਣ ਕਾਰਨ ਲੋਕਾਂਨੂੰ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਤਵਾਰ ਨੂੰ ਹਵਾ ‘ਚ ਨਮੀ ਦੀ ਜ਼ਿਆਦਾ ਮਾਤਰਾ ਕਾਰਨ 81 ਫੀਸਦੀ ਦਰਜ ਕੀਤੀ ਗਈ ਹੈ। ਜਦਕਿ ਘੱਟੋ ਘੱਟਮਾਤਰਾ 45 ਫੀਸਦੀ ਦਰਜ ਕੀਤੀ ਗਈ ਸੀ। ਬੀਤੇ ਦਿਨਾਂ ‘ਚ ਚੰਡੀਗੜ੍ਹ ਏਅਰਪੋਰਟ ਦੇ ਨੇੜੇ ਤੇੜੇ ਦੇ ਇਲਾਕਿਆਂ’ਚ ਚੰਗੀ ਬਾਰਿਸ਼ ਹੋਈ ਸੀ। ਇਨ੍ਹਾਂ ਇਲਾਕਿਆਂ ‘ਚ ਕਰੀਬ 19.8 ਐਮਐਮ ਬਾਰਸ਼ ਨੋਟ ਕੀਤੀ ਗਈ ਹੈ ।ਮੀਂਹ ਪੈਣ ਨਾਲ ਦਿਨ ਦਾ ਤਾਪਮਾਨ ਵਧਿਆ ਹੈ ਤੇ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਗਿਰਾਵਟ ਦਰਜਕੀਤੀ ਜਾ ਸਕਦੀ ਹੈ।

LEAVE A REPLY