01ਨਵੀਂ ਦਿੱਲੀ : ਸੋਮਵਾਰ ਤੋਂ ਭਾਰਤ ਐਮਟੀਸੀਆਰ ਦਾ ਮੈਂਬਰ ਬਣ ਗਿਆ ਹੈ। ਇਹ ਮੈਂਬਰਸ਼ਿਪ ਭਾਰਤ ਨੂੰ ਮਿਸਾਈਲ ਪ੍ਰੌਧੋਗਿਕੀ ਕੰਟਰੋਲ ਵਿਵਸਥਾ ਤਹਿਤ ਮਿਲੀ ਹੈ ਜੋ ਕਿ ਮਿਸਾਈਲ ਟੈਕਨਾਲੋਜੀ ਕੰਟਰੋਲ ਰੇਜੀਮ ਯਾਨੀ ਐਮਟੀਸੀਆਰ ਹੈ। ਪੇਰਿਸ ਵਿੱਚ ਐਮਟੀਸੀਆਰ ਦੇ ਸੰਪਰਕ ਪੁਆਂਇਟ ਨੇ ਇਹ ਸੂਚਨਾ ਭਾਰਤ ਵਿਚ ਫਰਾਂਸ, ਨੀਦਰਲੈਂਡ ਤੇ ਲਗਜ਼ੇਮਬਰਗ ਦੇ ਦੂਤਾਵਾਸਾਂ ਵੱਲੋਂ ਵਿਦੇਸ਼ ਮੰਤਰਾਲੈ ਨੂੰ ਦਿੱਤੀ। ਭਾਰਤ ਨੇ ਕਿਹਾ ਉਸਦਾ ਐਮਟੀਸੀਆਰ ਦਾ ਮੈਂਬਰ ਬਣਨਾ ਆਪਸੀ ਅੰਤਰਰਾਸ਼ਟਰੀ ਪਰਮਾਣੂ ਅਪ੍ਰਸਾਰ ਉਦੇਸ਼ਾਂ ਨੂੰ ਅੱਗੇ ਵਧਾਉਣ ਵਿਚ ਲਾਭਦਾਇਕ ਹੈ। ਐਮਟੀਸੀਆਰ ਇਕ ਅਜਿਹਾ ਵਿਸ਼ਵ ਪੱਧਰੀ ਸੰਗਠਨ ਹੈ ਜੋ ਪਰਮਾਣੂ ਹਥਿਆਰਾਂ ਦੀ ਮਾਨਵ ਰਹਿਤ ਵੰਡ ਪ੍ਰਣਾਲੀ ਦੇ ਪ੍ਰਸਾਰ ਨੂੰ ਰੋਕਣ ਵਾਸਤੇ 1987 ਵਿਚ ਗਠਨ ਹੋਇਆ ਸੀ। ਇਸਨੂੰ ਜੀ 7 ਦੇਸ਼ਾਂ ਨੇ ਜਿਨਾਂ ਵਿਚ ਅਮਰੀਕਾ, ਕਨਾਡਾ, ਫਰਾਂਸ, ਜ਼ਰਮਨੀ, ਇਟਲੀ, ਜਾਪਾਨ ਸ਼ਾਮਲ ਹੈ, ਗਠਿਤ ਕੀਤਾ ਸੀ। ਭਾਰਤ ਹੁਣ ਇਸ ਸੰਗਠਨ ਦਾ 35ਵਾਂ ਮੈਂਬਰ ਬਣ ਗਿਆ ਹੈ। ਭਾਰਤ ਨੇ ਆਪਣੀ ਮੈਂਬਰਸ਼ਿਪ ਦੇ ਸਮਰਥਨ ਵਾਸਤੇ ਸਾਰੇ 34 ਐਮਟੀਸੀਆਰ ਦੇਸ਼ਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ‘ਤੇ ਭਾਰਤ ਨੇ ਨਵੀਂ ਦਿੱਲੀ ਵਿੱਚ ਨੀਦਰਲੈਂਡਜ਼ ਦੇ ਰਾਜਦੂਤ ਪੀਟਰ ਡੀ ਕਲੈਰਕ ਤੇ ਲਗਜ਼ੇਮਬਾਰਗ ਦੇ ਰਾਜਦੂਤ ਰੋਬਰਟ ਸਟੀਂਮੇਟਜ਼ ਦਾ ਧੰਨਵਾਦ ਕੀਤਾ।

LEAVE A REPLY