8ਲੰਦਨ : ਜਨਮਤ ਸੰਗ੍ਰਹਿ ਵਿਚ ਬ੍ਰਿਟੇਨ ਦੇ ਜ਼ਿਆਦਾਤਰ ਲੋਕਾਂ ਵੱਲੋਂ ਯੁਰੋਪੀ ਸੰਘ ਤੋਂ ਵੱਖ ਹੋਣ ਵਾਲੇ ਵਿਕਲਪ ਦੀ ਚੋਣ ਤੋਂ ਬਾਅਦ ਸਕਾਟਲੈਂਡ ਦੀ ਅਜ਼ਾਦੀ ਦੀ ਮੰਗ ਮੁੜ ਜ਼ੋਰ ਫੜਨ ਲੱਗੀ ਹੈ। ਹੁਣ ਇਥੇ ਕਰੀਬਨ 60 ਫੀਸਦੀ ਲੋਕ ਹੁਣ ਬ੍ਰਿਟੇਨ ਤੋਂ ਸਕਾਟਲੈਂਡ ਦੀ ਅਜ਼ਾਦੀ ਦੇ ਸਮਰਥਨ ਵਿਚ ਹੈ। ਹਫ਼ਤੇਵਾਰ ਸਮਾਚਾਰ ਪੱਤਰ ‘ਦ ਸੰਡੇ ਪੋਸਟ’ ਵੱਲੋਂ ਕਰਾਏ ਗਏ ਓਪੀਨਿਅਨ ਪੋਲ ਵਿਚ 59 ਫੀਸਦੀ ਲੋਕਾਂ ਨੇ ਬ੍ਰਿਟੇਨ ਤੋਂ ਅਜ਼ਾਦੀ ਦਾ ਸਮਰਥਨ ਕੀਤਾ ਹੈ। ਇਹ ਗਿਣਤੀ ਸਾਲ 2014 ਤੋਂ ਕਰਾਏ ਗਏ ਜਨਮਤ ਸੰਗ੍ਰਿਹ ਵਿਚ ਅਜ਼ਾਦੀ ਦੇ ਪੱਖ ਵਿਚ ਵੋਟ ਪਾਉਣ ਵਾਲਿਆਂ ਤੋਂ ਵੱਧ ਹੈ। ਉਸ ਸਮੇਂ ਅਜ਼ਾਦੀ ਦੇ ਸਮਰਥਨ ਵਿਚ 45 ਫੀਸਦੀ ਲੋਕਾਂ ਨੇ ਵੋਟ ਪਾਏ ਸਨ। ਇਸਦੇ ਬਾਅਦ ਸਕਾਟਲੈਂਡ ਨੇ ਬ੍ਰਿਟੇਨ ਦੇ ਨਾਲ ਬਣੇ ਰਹਿਣ ਦਾ ਫੈਸਲਾ ਲਿਆ ਸੀ। ਸਕਾਟਲੈਂਡ ਵਿਚ ਸੱਤਾਰੂਢ ਪਾਰਟੀ ਦੀ ਨੇਤਾ ਨਿਕੋਲਾ ਸਟਰਜਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਅਜ਼ਾਦੀ ਨੂੰ ਲੈ ਕੇ ਇਕ ਨਵਾਂ ਜਨਮਤ ਸੰਗ੍ਰਿਹ ਹੋ ਸਕਦਾ ਹੈ। ਸਾਲ 2014 ਵਿਚ ਹੋਏ ਜਨਮਤ ਸੰਗ੍ਰਿਹ ਵਿਚ ਸਕਾਟਲੈਂਡ ਦੇ ਜ਼ਿਆਦਾਤਰ ਲੋਕਾਂ ਨੇ ਇਸ ਵਿਚਾਰ ਨਾਲ ਬ੍ਰਿਟੇਨ ਵਿਚ ਰਹਿਣ ਦੇ ਪੱਖ ਵਿਚ ਵੋਟ ਪਾਇਆ ਕਿਉਂਕਿ ਤੱਦ ਬ੍ਰਿਟੇਨ ਯੁਰੋਪੀ ਸੰਘ ਦਾ ਹਿੱਸਾ ਸੀ ਤੇ ਬ੍ਰਿਟੇਨ ਤੋਂ ਵੱਖ ਹੋਣ ਨਾਲ ਸਕਾਟਲੈਂਡ ਯੁਰੋਪੀ ਸੰਘ ਤੋਂ ਬਾਹਰ ਹੋ ਸਕਦਾ ਸੀ।

LEAVE A REPLY