00ਚੰਡੀਗੜ੍ਹ : ਲੁਧਿਆਣਾ (ਪੂਰਬੀ) ਤੋਂ ਆਜਾਦ ਤੌਰ ਤੇ ਚੋਣ ਲੜ ਕੇ 25 ਹਜਾਰ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਆਜਾਦ ਕੌਂਸਲਰ ਦਲਜੀਤ ਸਿੰਘ ਗਰੇਵਾਲ ਸੋਮਵਾਰ ਨੂੰ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਗਰੇਵਾਲ ਆਜਾਦ ਤੌਰ ਤੇ 2 ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ ਅਤੇ 10,000 ਵਿਚੋਂ 7,000 ਵੋਟਾਂ ਲੈ ਕੇ ਰਿਕਾਰਡ ਸਥਾਪਿਤ ਕਰ ਚੁੱਕੇ ਹਨ।
ਗਰੇਵਾਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਅਤੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਖੁਸ਼ੀ ਦਾ ਇਜਹਾਰ ਕੀਤਾ। ਉਨ੍ਹਾਂ ਕਿਹਾ ਕਿ ਗਰੇਵਾਲ ਨੇ ਆਜਾਦ ਤੌਰ ਤੇ ਚੋਣਾਂ ਜਿੱਤ ਕੇ ਲੋਕਾਂ ਵਿਚ ਆਪਣੀ ਮਕਬੁਲਿਅਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਗਰੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।  ਇਸ ਮੌਕੇ ਸੀਨੀਅਰ ਆਗੂ ਹਿੰਮਤ ਸਿੰਘ ਸ਼ੇਰਗਿੱਲ, ਜਸਬੀਰ ਸਿੰਘ ਬੀਰ,  ਅਮਨ ਅਰੋੜਾ ਅਤੇ ਕਰਨਬੀਰ ਸਿੰਘ ਟਿਵਾਣਾ ਵੀ ਮੌਜੂਦ ਸਨ।
ਗਰੇਵਾਲ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਅਤੇ ਵਿਰੋਧੀ ਮੁਹਿੰਮ ਕਾਰਨ ਉਨ੍ਹਾਂ ਨਾਲ ਜੁੜੇ ਹਨ। ਉਨ੍ਹਾਂ ਦਾ ਮੰਤਵ ਪੰਜਾਬ ਵਿਚ ਰਾਜਨੀਤਿਕ ਚੇਤਨਾ ਲਿਆਉਣਾ ਅਤੇ ਰਾਜਨੀਤੀ ਦੇ ਅਪਰਾਧੀਕਰਨ ਦੀ ਖਿਲਾਫਤ ਕਰਨਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਵਿਚ ਰਾਜਨੀਤੀ ਪ੍ਰਤੀ ਵਿਸ਼ਵਾਸ਼ ਨੂੰ ਦੁਬਾਰਾ ਕਾਇਮ ਕੀਤਾ ਹੈ। ਗਰੇਵਾਲ ਨੇ ਕਿਹਾ ਕਿ ਉਹ ਨਿਰਸਵਾਰਥ ਹੋ ਕੇ ਇਕ ਸੱਚੇ ਸਿਪਾਹੀ ਵਾਂਗ ਆਮ ਆਦਮੀ ਪਾਰਟੀ ਦੀ ਚੜਦੀ ਕਲਾ ਲਈ ਕਾਰਜ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ, ਰਾਮ ਪ੍ਰਕਾਸ਼, ਅਬਾਸ ਮੀਆ, ਗੱਗੀ ਸ਼ਰਮਾ, ਪੱਪੂ ਗਰੇਵਾਲ, ਹੇਮ ਰਾਜ ਸਿੱਧੂ, ਰਾਜ ਗਰੇਵਾਲ, ਨਰਦੇਵ ਸੈਣੀ, ਬਖਸ਼ੀਸ ਸਿੰਘ, ਰਵਿੰਦਰ ਰੂਬੀ, ਕਰਨ ਸਪਰਾ, ਤੇਜਿੰਦਰ ਸਿੰਘ, ਪ੍ਰੀਤ ਸਿੰਘ, ਰੁਪਿੰਦਰ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ, ਪਲਵਿੰਦਰ ਸਿੰਘ, ਲਖਵਿੰਦਰ ਦਿਓਲ, ਲਖਵਿੰਦਰ ਗਿੱਲ, ਅੰਤਰ ਦਿਓਲ, ਸੁਰਜੀਤ ਸਿੰਘ, ਅਮਰ ਸਿੰਘ, ਜਗਮੇਲ ਗਰੇਵਾਲ, ਸਤਨਾਮ ਗਰੇਵਾਲ, ਚਮਕੌਰ ਸਿੰਘ ਲਿੱਟ, ਧਰਮਿੰਦਰ ਬੱਸੀ, ਅਮਰੀਕ ਸਿੰਘ, ਪਿੰਕਾ, ਮਹਿੰਦਰ ਸਿੰਘ ਸਿੱਧੂ, ਸੁਖਸ਼ਿੰਦਰ ਸਿੰਘ, ਜਤਨ ਜੋਤ ਸਿੰਘ, ਸੁਖਮੇਲ ਸਿੰਘ, ਮੱਘੂ ਸਿੰਘ, ਮੋਹਨ ਲਾਲ ਸ਼ਰਮਾ, ਸੁਖਵੀਰ ਸੁੱਖੀ, ਦੀਪਕ ਸਿੰਗਲਾ, ਲਲਿਤ ਕੁਮਾਰ, ਵਿਨੋਦ ਸਿੰਘ, ਕਾਕਾ ਗਰੇਵਾਲ, ਹਰਬੰਤ ਸਿੰਘ ਸੈਣੀ, ਐਡਵੋਕੇਟ ਜਸਪ੍ਰੀਤ ਗਰੇਵਾਲ, ਸੁਕੇਸ਼ ਕੈਟੀ, ਮਨਮੀਤ ਸਿੰਘ ਅਤੇ ਰਣਇੰਦਰ ਸਿੰਘ ਵੀ ਪਾਰਟੀ ਵਿਚ ਸ਼ਾਮਲ ਹੋਏ।

LEAVE A REPLY