5ਨਵੀਂ ਦਿੱਲੀ: ਸਮਾਜ ਸੇਵੀ ਅੰਨਾ ਹਜ਼ਾਰੇ ਦਾ ਅਰਵਿੰਦ ਕੇਜਰੀਵਾਲ ਨਾਲ ਕੋਈ ਸਬੰਧ ਨਹੀਂ ਰਿਹਾ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਨਾ ਹਜ਼ਾਰੇ ਨੇ ਕਹੀ ਹੈ। ਹਾਲਾਂਕਿ ਕੇਜਰੀਵਾਲ ਅੰਨਾ ਨਾਲ ਆਪਣੇ ਚੰਗੇ ਰਿਸ਼ਤੇ ਦੀ ਗੱਲ ਹਮੇਸ਼ਾ ਦੁਹਰਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਵੇਲਾ ਸੀ ਜਦੋਂ ਅੰਨਾ ਅੱਖਾਂ ਮੀਟ ਕੇ ਕੇਜਰੀਵਾਲ ‘ਤੇ ਭਰੋਸਾ ਕਰਦੇ ਸਨ ਪਰ ਹੁਣ ਅੰਨਾ ਨੇ ਉਸੇ ਕੇਜਰੀਵਾਲ ਨਾਲੋਂ ਸਾਰੇ ਸਬੰਧ ਤੋੜ ਲਏ ਹਨ।
ਹਾਲਾਂਕਿ ਜਦੋਂ ਅੰਨਾ ਤੋਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ‘ਤੇ ਲੱਗ ਰਹੇ ਘੁਟਾਲੇ ਦੇ ਇਲਜ਼ਾਮ ਤੇ ਆਪ ਵਿਧਾਇਕਾਂ ਦੀ ਬਦਸਲੂਕੀ ਬਾਰੇ ਸਵਾਲ ਪੁੱਛਿਆ ਤਾਂ ਅੰਨਾ ਗੱਲ ਟਾਲ ਗਏ। ਦਰਅਸਲ ਕੱਲ੍ਹ ਮੁੰਬਈ ਵਿੱਚ ਅੰਨਾ ਹਜ਼ਾਰੇ ‘ਤੇ ਬਣ ਰਹੀ ਫਿਲਮ ਦੇ ਪੋਸਟਰ ਲਾਂਚ ਹੋਇਆ। ਇਸ ਦੌਰਾਨ ਹੀ ਉਨ੍ਹਾਂ ਨੇ ਇਹ ਗੱਲ ਕਹੀ।
ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਜਿਸ ਅੰਨਾ ਦੇ ਅੰਦੋਲਨ ਦੀ ਤਾਕਤ ਦੇਸ਼ ਤੇ ਦੁਨੀਆ ਨੇ ਵੇਖੀ, ਉਸ ਨੂੰ ਨਿਰਦੇਸ਼ਕ ਸ਼ਸ਼ਾਂਕ ਉਦਾਪੁਰਕਰ ਫਿਲਮੀ ਪਰਦੇ ‘ਤੇ ਲਿਆ ਰਹੇ ਹਨ। ਫਿਲਮ ਵਿੱਚ ਅੰਨਾ ਦੇ ਅੰਦੋਲਨ ਵਿੱਚ ਅਹਿਮ ਰਹੇ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਹੋਵੇਗੀ ਜਾਂ ਨਹੀਂ ਇਸ ਬਾਰੇ ਅਜੇ ਅੰਨਾ ਨੂੰ ਵੀ ਪਤਾ ਨਹੀਂ ਹੈ।

LEAVE A REPLY