1ਮੋਹਾਲੀ : ਮੋਹਾਲੀ  ਸ਼ਹਿਰ ਦੀਆਂ ਅਲੱਗ-ਅਲੱਗ ਪਾਰਕਾਂ ਜੋ ਥੋੜ੍ਹੀ ਬਰਸਾਤ ਨਾਲ ਨਕੋ ਨੱਕ ਪਾਣੀ ਨਾਲ ਭਰ ਗਈਆਂ ਸਨ। ਆਦਮੀ ਪਾਰਟੀ ਦੇ ਸਹਿਯੋਗ ਨਾਲ ਮੁਹੱਲਾ ਨਿਵਾਸੀਆਂ ਨੇ ਪਾਰਕਾਂ ਵਿੱਚ ਝੋਨਾ ਲਗਾ ਕੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਗਮਾਡਾ ਅਧਿਕਾਰੀ ਸ਼ਹਿਰ ਦੀਆਂ ਪਾਰਕਾਂ ਨੂੰ ਸਹੀ ਵਿਕਸਤ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਆਬਾਦੀ ਅੰਦਰ ਦੀਆਂ ਪਾਰਕਾਂ ਮੁਹੱਲਾ ਨਿਵਾਸੀਆਂ ਨੂੰ ਠੇਕੇ ਤੇ ਦੇ ਦੇਣ ਅਤੇ ਪਾਰਕਾਂ ਅੰਦਰ ਫਸਲਾਂ ਬੀਜਣ ਦੀ ਮਨਜੂਰੀ ਦੇ ਦੇਣ ਤਾਂ ਕਿ ਫਸਲਾਂ ਦੀ ਆਮਦਨ ਉਤੇ ਪਾਰਕਾਂ ਦਾ ਵਿਕਾਸ ਹੋ ਸਕੇ।
ਮੋਹਾਲੀ ਸ਼ਹਿਰ ਜੋ ਕਿ ਸੀਐਮ ਪਰਕਾਸ ਸਿੰਘ ਬਾਦਲ ਦੇ ਸੁਪਨਿਆਂ ਦਾ ਕੈਲੀਫੋਰਨੀਆ ਹੈ ਲੋਕ ਮਜ਼ਾਕ ਵਿੱਚ ਅਕਾਲੀਫੋਰਨੀਆ ਵੀ ਕਹਿੰਦੇ ਹਨ। ਇਸ ਸ.ਹਿਰ ਦੇ ਨੇੜਲੇ ਪਿੰਡਾਂ ਅਤੇ ਸ.ਹਿਰ ਦੇ ਅੰਦਰ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਅਗਰ ਦੇਖਣੀ ਹੋਵੇ ਤਾਂ ਇਲਾਕੇ ਦੇ ਐਮ.ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਗੋਦ ਲਏ ਪਿੰਡ ਦਾਊਂ ਦੇ ਛੱਪੜਾਂ, ਗਲੀਆਂ, ਨਾਲੀਆਂ ਅਤੇ ਢੇਰਾਂ ਤੋਂ ਪਤਾ ਲਗ ਜਾਂਦਾ ਹੈ। ਇਸ ਥੋੜ੍ਹੇ ਜਿਹੇ ਮੀਂਹ ਵਿੱਚ ਇਸ ਗੋਦ ਲਏ ਪਿੰਡ ਦੇ ਗਰੀਬ ਲੋਕਾਂ ਦੇ ਮੁਹੱਲਿਆਂ ਵਿੱਚ ਲੋਕਾਂ ਦੀ ਜ਼ਿੰਦਗੀ ਨਰਕ ਵਿੱਚ ਰਹਿਣ ਸਮਾਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਨਾਮ ਦਾਉਂ ਵਲੋਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਿਨੀਂ ਅਖਬਾਰਾਂ ਵਿੱਚ ਖਬਰਾਂ ਛਪੀਆਂ ਕਿ ਗਮਾਡਾ ਅਧਿਕਾਰੀਆਂ ਵਲੋਂ ਫੋਗਿਗ ਮਸ਼ੀਨਾਂ ਰਾਹੀਂ ਸਪਰੇਅ ਕੀਤੇ ਜਾਣ ਵਾਲੇ ਕੈਮੀਕਲਾਂ ਵਿੱਚ ਵੱਧ ਰੇਟ ਤੇ ਖ੍ਰੀਦ ਕੇ ਵੱਡਾ ਘੱਪਲਾ ਕੀਤਾ ਗਿਆ ਹੈ, ਜੇਕਰ ਸਰਕਾਰ ਪਿੰਡਾਂ ਅਤੇ ਮੋਹਾਲੀ ਸ਼ਹਿਰ ਦਾ ਸਹੀ ਵਿਕਾਸ ਕਰ ਦੇਵੇ ਤਾਂ ਪਾਰਕਾਂ ਵਿੱਚ ਪਾਣੀ ਖੜ੍ਹਨਾ ਬੰਦ ਹੋ ਜਾਵੇ, ਮੱਛਰ, ਮੱਖੀਆਂ ਦੀ ਭਰਮਾਰ ਘੱਟ ਸਕਦੀ ਹੈ ਤੇ ਸ਼ਹਿਰ ਤੇ ਇਲਾਕਾ ਵਾਸੀ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਫਤਰ ਫੇਜ਼-1 ਦੇ ਬਿਲਕੁਲ ਨੇੜੇ ਅਤੇ ਸ਼ਿਵਾਲਿਕ ਸਕੂਲ ਫੇਜ਼-6 ਦੇ ਸਾਹਮਣੇ ਪਾਰਕ ਦਾ ਕਿਸੇ ਕਿਸਮ ਦਾ ਕੋਈ ਵਿਕਾਸ ਨਹੀਂ ਕੀਤਾ ਗਿਆ ਮੁਹੱਲਿਆਂ ਦੇ ਬੱਚੇ ਅਤੇ ਬਜ਼ੁਰਗ ਹੋਰ ਨੇੜਲੀਆਂ ਪਾਰਕਾਂ ਵਿੱਚ ਖੇਡਣ ਅਤੇ ਸੈਰ ਕਰਨ ਲਈ ਜਾਂਦੇ ਹਨ।
ਹਜ਼ਾਰ ਆਪ ਪਾਰਟੀ ਦੇ ਵਲੰਟੀਅਰਜ਼ ਤੇ ਐਮ.ਸੀ. ਗੁਰਮੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਵਾਰਡਾਂ ਦੇ ਐਮ.ਸੀ. ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਨਾਲ ਸਬੰਧਤ ਨਹੀਂ ਹਨ ਉਨ੍ਹਾਂ ਵਾਰਡਾਂ ਦੀਆਂ ਪਾਰਕਾਂ ਅਤੇ ਹੋਰ ਵਿਕਾਸ ਕਰਨ ਵਿੱਚ ਜਾਣ ਬੁਝ ਕੇ ਅਧਿਕਾਰੀਆਂ ਵਲੋਂ ਵਿਤਕਰਾ ਕੀਤਾ ਜਾਂਦਾ ਹੈ। ਐਮ.ਸੀ. ਗੁਰਮੀਤ ਕੌਰ ਨੇ ਅੱਗੇ ਕਿਹਾ ਕਿ ਉਹ ਜਦੋਂ ਤੋਂ ਐਮ.ਸੀ. ਬਣੇ ਹਨ ਦਰਜਨਾਂ ਵਾਰ ਗਮਾਡਾ ਅਧਿਕਾਰੀਆਂ ਨੂੰ ਪਾਰਕਾਂ ਅਤੇ ਹੋਰ ਵਿਕਾਸ ਲਈ ਮਿਲ ਚੁੱਕੇ ਹਨ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਹੈ। ਅੱਜ ਮੌਕੇ ਤੇ ਪਤਾ ਲਗਣ ਤੋਂ ਬਾਅਦ ਗਮਾਡਾ ਅਧਿਕਾਰੀ ਜ਼ੋਰ ਲਗਾਉਂਦੇ ਰਹੇ ਕਿ ਸਾਰੀਆਂ ਖਬਰਾਂ ਮੀਡੀਆਂ ਵਿੱਚ ਨਾ ਆਉਣ।

LEAVE A REPLY