9ਨਵੀਂ ਦਿੱਲੀ : ਮੰਤਰੀਮੰਡਲ ਦੀ ਨਿਯੁਕਤੀ ਸਮਿਤੀ (ਏਸੀਸੀ) ਨੇ ਐਨਐਸ ਵਿਸ਼ਵਨਾਥਨ ਦੇ ਨਾਂਅ ਨੂੰ ਭਾਰਤੀ ਰਿਜ਼ਰਬ ਬੈਂਕ ਯਾਨੀ ਆਰਬੀਆਈ ਦੇ ਡਿਪਟੀ ਗਵਰਨਰ ਦੇ ਨਾਂਅ ਨੂੰ ਹਰੀ ਝੰਡੀ ਮਿਲ ਗਈ ਹੈ। ਵਿਸ਼ਵਨਾਥਨ ਐਚਆਰ ਖਾਨ ਦੀ ਥਾਂ ‘ਤੇ ਨਿਯੁਕਤ ਹੋਣਗੇ। ਉਨਾਂ ਦਾ ਕਾਰਜਕਾਲ 3 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਅਜੇ ਤੱਕ ਆਰਬੀਆਈ ਦੇ ਗਵਰਨਰ ਰਘੁਰਾਮ ਰਾਜਨ ਦੇ ਨਾਂਅ ‘ਤੇ ਕਿਸੇ ਵੀ ਨਾਂਅ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ। ਰਘੁਰਾਮ ਰਾਜਨ ਨੇ ਸਤੰਬਰ ਵਿੱਚ ਆਪਣਾ ਕਾਰਜਕਾਲ ਖ਼ਤਮ ਹੋਣ ਦੇ ਬਾਅਦ ਵਾਪਸ ਸਿਖਿਆ ਖੇਤਰ ਵਿੱਚ ਜਾਣ ਦੀ ਇੱਛਾ ਜਾਹਿਰ ਕੀਤੀ ਹੈ। ਪੀਐਮ ਮੋਦੀ ਨੇ ਸੋਮਵਾਰ ਨੂੰ ਇਕ ਟੀਵੀ ਚੈਨਲ ਦੇ ਇੰਟਰਵਿਊ ਵਿਚ ਰਘੁਰਾਮ ਰਾਜਨ ਦੇ ਕੰਮਕਾਜ ਦੀ ਤਰੀਫ਼ ਕੀਤੀ ਸੀ ਤੇ ਕਿਹਾ ਸੀ ਕਿ ਰਾਜਨ ਦੀ ਦੇਸ਼ਭਗਤੀ ਕਿਸੇ ਤੋਂ ਘੱਟ ਨਹੀਂ। ਮੋਦੀ ਨੇ ਇਹ ਵੀ ਕਿਹਾ ਸੀ ਰਾਜਨ ਅਜਿਹੇ ਸ਼ਖ਼ਸੀਅਤ ਹਨ ਜੋ ਕਿਸੇ ਵੀ ਅਹੁਦੇ ਤੇ ਕਿਸੇ ਵੀ ਸਥਾਨ ‘ਤੇ ਰਹਿ ਕੇ ਭਾਰਤ ਦੀ ਸੇਵਾ ਕਰ ਸਕਦੇ ਹਨ।

LEAVE A REPLY