2ਲਾਸ ਏਂਜਲਸ : ਅਮਰੀਕੀ ਗਾਇਕਾ ਲੇਡੀ ਗਾਗਾ ਨੇ ਇੰਡੀਆਨਾਪੋਲਿਸ ਵਿਚ ਸੰਪੰਨ ਹੋਈ ਯੂ. ਐੱਸ. ਕਾਨਫਰੰਸ ਆਫ ਮੇਅਰਸ ਵਿਚ ਸ਼ਾਮਲ ਲੋਕਾਂ ਦੇ ਸਾਹਮਣੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਐਤਵਾਰ ਨੂੰ ਹੋਈ ਇਸ 20 ਮਿੰਟ ਦੀ ਮੁਲਾਕਾਤ ਨੂੰ ਫੇਸਬੁੱਕ ‘ਤੇ ਲਾਈਵ ਸਾਂਝਾ ਕੀਤਾ ਗਿਆ।
ਵਿਸ਼ਵ ਭਰ ਵਿਚ ਬੇਇਨਸਾਫੀ ਨਾਲ ਨਜਿੱਠਣ ਦੇ ਬਾਰੇ ਵਿਚ ਗਾਗਾ ਦੇ ਸਵਾਲਾਂ ਦੇ ਦਲਾਈ ਲਾਮਾ ਨੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਇਕ ਸਮਾਜਿਕ ਪ੍ਰਾਣੀ ਹਾਂ ਅਤੇ ਅਜਿਹੇ ਵਿਅਕਤੀਆਂ ਦਾ ਭਵਿੱਖ ਪੂਰੀ ਤਰ੍ਹਾਂ ਭਾਈਚਾਰੇ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਦੁਖਦ ਘਟਨਾ ਹੁੰਦੀ ਹੈ ਤਾਂ ਉਸ ਵਿਚ ਕਈ ਸਕਾਰਾਤਮਕ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ।

LEAVE A REPLY