7ਸ੍ਰੀਨਗਰ:ਸੀਆਰਪੀਐਫ ਦੀ ਟੁਕੜੀ ਉੱਤੇ ਹੋਏ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਇੰਡ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ। ਸੁਰੱਖਿਆ ਏਜੰਸੀਆਂ ਅਨੁਸਾਰ ਹਮਲੇ ਪਿੱਛੇ ਲਸ਼ਕਰ-ਏ-ਤੋਇਬਾ ਦੇ ਖ਼ਤਰਨਾਕ ਦਹਿਸ਼ਤਗਰਦ ਹਾਫ਼ਿਜ਼ ਸਈਦ ਦੇ ਜਵਾਈ ਖ਼ਾਲਿਦ ਵਲੀਦ ਦਾ ਹੱਥ ਹੈ। 25 ਜੂਨ ਨੂੰ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਸੀਆਰਪੀਐਫ ਦੇ 8 ਜਵਾਨ ਸ਼ਹੀਦ ਹੋ ਗਏ ਸਨ ਅਤੇ 20 ਦੇ ਕਰੀਬ ਜ਼ਖਮੀ ਹੋਏ ਸਨ।
ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਦੋ ਦਹਿਸ਼ਤਗਰਦਾਂ ਨੂੰ ਖ਼ਤਮ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਦੀ ਸਾਜ਼ਿਸ਼ ਖ਼ਾਲਿਦ ਵਲੀਦ ਨੇ ਰਚੀ ਸੀ। ਵਲੀਦ ਨੇ ਆਪਣੇ ਦੋ ਸਾਥੀਆਂ ਹੇਜਲਾ ਅਦਨਾਨ ਅਤੇ ਸਾਜਿਦ ਨੂੰ ਹਮਲਾ ਕਰਨ ਵਾਲੇ ਦੋ ਦਹਿਸ਼ਤਗਰਦਾਂ ਦਾ ਹੈਂਡਲਰ ਬਣਾਇਆ ਸੀ। ਇਸ ਤੋਂ ਇਲਾਵਾ ਲਸ਼ਕਰ ਦੇ ਸਥਾਨਕ ਕਮਾਂਡਰ ਅੱਬੂ ਦੁਜਾਨ ਨੇ ਇਹਨਾਂ ਦਹਿਸ਼ਤਗਰਦਾਂ ਨੂੰ ਸਥਾਨਕ ਮਦਦ ਦਿੱਤੀ। ਹਮਲੇ ਦੇ ਸਬੰਧ ਵਿੱਚ ਏਜੰਸੀਆਂ ਦੇ ਹੱਥ ਸਬੂਤ ਲੱਗ ਚੁੱਕੇ ਹਨ।

LEAVE A REPLY