6ਮੋਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਚ ਮਗਨਰੇਗਾ ਸਕੀਮ ਅਧੀਨ ਪਿੰਡਾਂ ਚ ਵੱਧ ਤੋਂ ਵੱਧ ਕਾਰਜ ਕਰਵਾਕੇ ਲੋੜਬੰਦਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣਗੇ । ਇਸ ਗੱਲ ਦੀ ਜਾਣਕਾਰੀ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਕਮੇਟੀ ਰੂਮ ਵਿਖੇ ਜਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ । ਉਨਾ੍ਹਂ ਇਸ ਮੌਕੇ ਜਿਲ੍ਹੇ ਚ ਮਗਨਰੇਗਾ ਸਕੀਮ ਅਧੀਨ ਚਲ ਰਹੇ ਕਾਰਜਾਂ ਦੀ ਸਮੀਖਿਆ ਵੀ ਕੀਤੀ ।ਬੀਬੀ ਬਡਾਲੀ ਨੇ ਇਸ ਮੌਕੇ ਜੁਝਾਰ ਨਗਰ ਵਿਖੇ ਜਿਲ੍ਹਾ ਪ੍ਰੀਸ਼ਦ ਦੇ ਦਫਤਰ ਦੀ ਇਮਾਰਤ ਦੀ ਉਸਾਰੀ ਤੇ ਕੰਮਾ ਦੀ ਸਮੀਖਿਆ ਕਰਦਿਆਂ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਮੁਕਮੰਲ ਕਰਨ ਲਈ ਆਖਿਆ । ਉਨਾ੍ਹਂ ਨਵੀਂ ਬਣ ਰਹੀ ਜਿਲ੍ਹਾ ਪ੍ਰੀਸ਼ਦ ਦੀ ਇਮਾਰਤ ਤੋਂ ਜਿਲ੍ਹਾ ਖਜ਼ਾਨਾ ਦਫਤਰ ਤੱਕ ਸੜਕ ਬਣਾਉਣ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਨੂੰ ਬਣਦੀ ਕਾਰਵਾਈ ਕਰਨ ਲਈ ਮਤਾ ਪਾਸ ਕਰਨ ਸਬੰਧੀ ਵੀ ਆਖਿਆ।

LEAVE A REPLY