3ਨਵੀਂ ਦਿੱਲੀ: 2008 ਮਾਲੇਗਾਓਂ ਧਮਾਕਿਆਂ ਦੀ ਮੁਲਜ਼ਮ ਸਾਧਵੀ ਪ੍ਰੱਗਿਆ ਦੀ ਜ਼ਮਾਨਤ ਅਰਜ਼ੀ ਅੱਜ ਮੁੰਬਈ ਸੈਸ਼ਨਜ਼ ਕੋਰਟ ਨੇ ਖਾਰਜ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਐਨ.ਆਈ.ਏ. ਨੇ ਆਪਣੀ ਚਾਰਜਸ਼ੀਟ ਵਿੱਚੋਂ ਸਾਧਵੀ ਪ੍ਰੱਗਿਆ ਦਾ ਨਾਂ ਹਟਾ ਲਿਆ ਹੈ।
ਐਨ.ਆਈ.ਏ. ਨੇ ਕੋਰਟ ਵਿੱਚ ਇਹ ਵੀ ਕਿਹਾ ਸੀ ਕਿ ਮੁਲਜ਼ਮਾਂ ਨੂੰ ਮਾਲੇਗਾਓਂ ਧਮਾਕਿਆਂ ਦੀ ਸਾਜ਼ਿਸ਼ ਦੀ ਜਾਣਕਾਰੀ ਨਹੀਂ ਸੀ। ਜਾਂਚ ਵਿੱਚ ਉਸ ਖਿਲਾਫ ਲੋੜੀਂਦੇ ਸਬੂਤ ਵੀ ਨਹੀਂ ਮਿਲੇ। ਇਸੇ ਆਧਾਰ ‘ਤੇ ਪ੍ਰੱਗਿਆ ਠਾਕੁਰ ਨੇ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਪਰ ਕੋਰਟ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਮਹਾਰਾਸ਼ਟਰ ਦੇ ਮਾਲੇਗਾਓ ਵਿੱਚ 29 ਸਤੰਬਰ 2008 ਵਿੱਚ ਅੰਜੁਮਨ ਚੌਕ ਕੋਲ ਮੋਟਰਸਾਈਕਲ ‘ਤੇ ਧਮਾਕਾ ਹੋਇਆ ਸੀ। ਬਲਾਸਟ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਤੇ 101 ਜ਼ਖ਼ਮੀ ਹੋ ਗਏ ਸਨ। ਏ.ਟੀ.ਐਸ. ਨੇ ਜਾਂਚ ਵਿੱਚ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ। ਬਾਅਦ ਵਿੱਚ ਭਗਵੇ ਅੱਤਵਾਦ ਦਾ ਨਾਂ ਦਿੱਤਾ ਗਿਆ ਸੀ।

LEAVE A REPLY