2ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਗੁਜਰਾਤ ਦੌਰਾ ਰੱਦ ਹੋ ਗਿਆ ਹੈ। ਗੁਜਰਾਤ ਸਰਕਾਰ ਨੇ ਉਨ੍ਹਾਂ ਨੂੰ ਤੈਅ ਸਥਾਨ ‘ਤੇ ਪ੍ਰੋਗਰਾਮ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਕਰਕੇ ਕੇਜਰੀਵਾਲ ਨੇ ਆਪਣਾ ਗੁਜਰਾਤ ਦੌਰਾ ਰੱਦ ਕਰ ਦਿੱਤਾ ਹੈ।
‘ਆਪ’ ਨੇਤਾ ਆਸ਼ੂਤੋਸ਼ ਨੇ ਗੁਜਰਾਤ ਸਰਕਾਰ ‘ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਰਾਜ ਸਰਕਾਰ ‘ਆਪ’ ਤੋਂ ਡਰੀ ਹੋਈ ਹੈ। ਇਸ ਲਈ ਲਈ ਕੇਜਰੀਵਾਲ ਦੇ ਪ੍ਰੋਗਰਾਮ ਲਈ ਆਗਿਆ ਨਹੀਂ ਦਿੱਤੀ ਗਈ। ਕੇਜਰੀਵਾਲ ਨੇ ਦੋ ਦਿਨ 9 ਤੇ 10 ਜੁਲਾਈ ਨੂੰ ਗੁਜਰਾਤ ਦਾ ਦੌਰਾ ਕਰਨਾ ਸੀ।
ਕੇਜਰੀਵਾਲ ਨੇ 9 ਜੁਲਾਈ ਨੂੰ ਸੋਮਨਾਥ ਦੇ ਦਰਸ਼ਨਾਂ ਤੋਂ ਬਾਅਦ 10 ਜੁਲਾਈ ਨੂੰ ਸੂਰਤ ਵਿੱਚ ਟ੍ਰੇਡਰ ਐਸੋਸੀਏਸ਼ਨ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ। ‘ਆਪ’ ਦਾ ਕਹਿਣਾ ਹੈ ਕਿ ਸੂਰਤ ਵਿੱਚ ਜਿਸ ਯੂਨੀਵਰਸਿਟੀ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਸੀ, ਉਸ ਦੀ ਬੁਕਿੰਗ ਕੈਂਸਲ ਹੋਣ ਕਰਕੇ ਹੁਣ ਪੂਰੇ ਪ੍ਰੋਗਰਾਮ ਦਾ ਹੀ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਲਈ ਦੌਰਾ ਰੱਦ ਕਰ ਦਿੱਤਾ ਗਿਆ ਹੈ।
ਕਾਬਲੇਗੌਰ ਹੈ ਕਿ ਪੰਜਾਬ ਤੇ ਗੋਆ ਦੇ ਨਾਲ-ਨਾਲ ਗੁਜਰਾਤ ਵਿੱਚ ਵੀ ਵਿਧਾਨ ਸਭਾ ਚੋਣਾਂ ਲੜਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਸੀ ਕਿ ਕੇਜਰੀਵਾਲ ਦੇ ਇਸ ਦੌਰੇ ਦੌਰਾਨ ਚੋਣਾਂ ਲੜਨ ਦਾ ਐਲਾਨ ਹੋ ਸਕਦਾ ਹੈ। ਇਸ ਲਈ ਸਭ ਦੀਆਂ ਨਜ਼ਰਾਂ ਕੇਜਰੀਵਾਲ ਦੇ ਦੌਰੇ ‘ਤੇ ਸਨ।

LEAVE A REPLY