6ਬੀਜਿੰਗ  : ਚੀਨ ਦੇ ਪਹਿਲੇ ਸਵਦੇਸ਼ੀ ਕਾਰੋਬਾਰੀ ਜੈੱਟ ਨੇ 70 ਯਾਤਰੀਆਂ ਨਾਲ ਅੱਜ ਪਹਿਲੀ ਉਡਾਣ ਭਰੀ। ਚੀਨ ਇਸ ਦੇ ਨਾਲ ਬੋਇੰਗ ਅਤੇ ਏਅਰਬੱਸ ਵਰਗੀਆਂ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਦੇ ਏਕਾਧਿਕਾਰ ਨੂੰ ਖਤਮ ਕਰਨਾ ਚਾਹੁੰਦਾ ਹੈ। ਸਰਕਾਰੀ ਅਖਬਾਰ ਪੀਪਲਜ਼ ਡੇਲੀ ਦੀ ਰਿਪੋਰਟ ਮੁਤਾਬਕ ਜੈੱਟ ਏ. ਆਰ. ਜੇ-21 ਨੇ ਦੱਖਣੀ ਪੱਛਮੀ ਚੀਨ ਦੇ ਸਿਚੂਆਨ ਪ੍ਰਾਂਤ ਦੇ ਚੇਂਗਦੂ ਸ਼ਹਿਰ ਤੋਂ ਸ਼ੰਘਾਈ ਲਈ ਉਡਾਣ ਭਰੀ। ਜੈੱਟ ਦਾ ਵਿਨਿਰਮਾਣ ਕਮਰਸ਼ੀਅਲ ਏਅਰਕ੍ਰਾਫਟ ਕਾਰਪੋਰੇਸ਼ਨ ਆਫ ਚਾਈਨਾ ਨੇ ਕੀਤਾ। ਪਹਿਲੀ ਉਡਾਣ ‘ਚ 70 ਯਾਤਰੀ ਸਨ ਜਿਨ੍ਹਾਂ ‘ਚੋਂ ਜ਼ਿਆਦਾਤਰ ਪੱਤਰਕਾਰ ਸਨ। ਏ. ਆਰ. ਜੇ. 21 ਦੀ ਲਾਗਤ ਪ੍ਰਤੀ ਸੀਟ ਏਅਰਬੱਸ ਅਤੇ ਬੋਇੰਗ ਦੇ ਬਰਾਬਰ ਦੇ ਮਾਡਲ ਦੇ ਮੁਕਾਬਲੇ ਘੱਟ ਹੈ।

LEAVE A REPLY