9ਚੰਡੀਗੜ : ਪੰਜਾਬ ਵਿੱਚ ਉਦਯੋਗ ਸਥਾਪਤ ਕਰਨ ਦੀ ਪ੍ਰੀਕਿਆ ਨੂੰ ਹੋਰ ਸੁਖਾਲਾ ਬਨਾਉਣ ਦੇ ਮਕਸਦ ਨਾਲ ਕੀਤੇ ਜਾ ਰਹੇ ਯਤਨਾ ਤਹਿਤ ਕਿਰਤ ਮੰਤਰੀ ਪੰਜਾਬ ਚੁਨੀ ਲਾਲ ਭਗਤ ਵੱਲੋਂ ਈ-ਲੇਬਰ ਵੈਬ ਪੋਰਟਲ http://pblabour.gov.in ਲਾਂਚ ਕੀਤਾ ਗਿਆ ।
ਸ਼੍ਰੀ ਭਗਤ ਨੇ ਦੱਸਿਆ ਕਿ ਇਸ ਵੈਬਸਾਇਟ ਦੇ ਸ਼ੁਰੂ ਹੋਣ ਨਾਲ ਅਦਾਰਿਆਂ ਦੇ ਪ੍ਰਬੰਧਕ ਨੂੰ ਕਿਸੇ ਵੀ ਤਰ੍ਹਾਂ ਦੀ ਮੰਨਜੂਰੀ ਸਬੰਧੀ ਦਫਤਰੀ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਪੰਜਾਬ ਫੈਕਟਰੀ ਰੂਲਜ1948,1952 ਅਧੀਨ ਨਕਸਿਆਂ ਦੀ ਸਵੀਕਾਰਤਾ , ਆਪਣੇ ਅਦਾਰੇ ਦੀ ਰਜਿਸਟਰੇਸਨ ਅਤੇ ਲਸੰਸ ਆਨ ਲਾਈਨ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਜਿਹੜੇ ਅਦਾਰੇ ਪਹਿਲਾਂ ਚੱਲ ਰਹੇ ਹਨ ਉਹ ਆਪਣੇ  ਅਦਾਰੇ ਦੀ ਲਸੰਸ ਦੀ ਰਨਿਊਅਲ ਵੀ ਇਸ ਆਨ ਲਾਈਨ ਸੁਵਿਧਾ ਨਾਲ ਆਪਣੇ ਦਫਤਰ ਬੈਠੇ ਹੀ ਪ੍ਰਾਪਤ ਕਰ ਸਕਣਗੇ । ਇਸੇ ਤਰ੍ਹਾਂ ਕੰਟਰੈਕਟ ਲੇਬਰ (ਆਰ ਐਂਡ ਏ) ਐਕਟ, 1973 ਅਧੀਨ ਠੇਕੇਦਾਰ ਅਤੇ ਪ੍ਰਿੰਸੀਪਲ ਇੰਪਲਾਇਰ ਇਸ ਆਨ ਲਾਈਨ ਸੁਵਿਧਾ ਰਾਹੀਂ ਰਜਿਸਟਰੇਸਨ ਪ੍ਰਾਪਤ ਕਰ ਸਕਣਗੇ ਅਤੇ ਲਸੰਸ ਵੀ ਰਨਿਉ ਕਰਵਾ ਸਕਣਗੇ।
ਉਨ੍ਹਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਪੰਜਾਬ ਸਾਪਸ ਐਂਡ ਕਮਰਸੀਅਲ ਇਸਟੇਬਲਿਸਮੈਂਟ ਐਕਟ, 1958 ਅਧੀਨ ਦੁਕਾਨਦਾਰ ਅਤੇ ਤਜਾਰਤੀ ਅਦਾਰਿਆਂ ਦੇ ਮਾਲਕ ਇਸ ਆਨ ਲਾਈਨ ਸੁਵਿਧਾ ਰਾਹੀਂ ਰਜਿਸਟਰੇਸਨ ਕਰਵਾ ਸਕਦੇ ਹਨ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸਨ ਵਰਕਰਜ( ਰੈਗੂਲੇਸਨ ਆਫ ਇੰਪਾਈਮੈਂਟ ਐਂਡ ਕੰਡੀਸਨਜ ਆਫ ਸਰਵਿਸ) ਰੂਲਜ, 2008 ਅਧੀਨ ਵੀ ਇਸਟੈਬਲਿਸ਼ਮੈਂਟ ਦੀ ਆਨ ਲਾਈਨ ਰਜਿਸਟਰੇਸਨ ਕਰਵਾ ਸਕਦੇ ਹਨ ।
ਡਾ: ਰਸਨ ਸ਼ੰਕਾਰੀਆ, ਆਈ.ਏ.ਐਸ., ਪ੍ਰਮੁੱਖ ਸਕੱਤਰ, ਕਿਰਤ ਵਿਭਾਗ, ਪੰਜਾਬ ਨੇ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੈਬਸਾਈਟ ਲਾਂਚ ਕਰਨ ਲਈ ਕਿਰਤ ਵਿਭਾਗ ਨੂੰ 30 ਜੂਨ 2016 ਦੀ ਡੈਡਲਾਈਨ ਦਿੱਤੀ ਹੋਈ ਸੀ ਜਿਸ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਪੂਰੀ ਲਗਨ ਨਾਲ ਕੰਮ ਕਰਦੇ ਇਹ ਵੈਬਸਾਈਟ ਮਿਥੇ ਸਮੇਂ ਤੋਂ ਪਹਿਲਾਂ ਅੱਜ ਇਸ ਨੂੰ ਲਾਂਚ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਇਸ ਵੈਬਸਾਈਟ ਸਦਕੇ  ਅਦਾਰਿਆਂ ਦੇ ਪ੍ਰਬੰਧਕਾਂ ਅਤੇ ਕਿਰਤੀਆਂ ਨੂੰ ਵੱਖ- ਵੱਖ ਸਰਕਾਰੀ ਯੋਜਨਾਵਾਂ ਅਤੇ ਕਿਰਤ ਕਾਨੂੰਨਾਂ ਦੀ ਜਾਣਕਾਰੀ ਆਨ ਲਾਈਨ ਉਪਲੰਬਧ ਹੋਵੇਗੀ।
ਡਾ. ਸੁਕਾਰੀਆ ਨੇ ਕਿਹਾ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਵਲੋਂ ਫੈਕਟਰੀਆਂ ਅਤੇ ਕਮਰਸੀਅਲ ਅਦਾਰਿਆਂ ਦੇ ਨਰੀਖਣਾਂ ਦੀ ਰਿਪੋਰਟ 48 ਘੰਟੇ ਦੇ ਅੰਦਰ-ਅੰਦਰ ਸਦਰ ਦਫਤਰ ਨੂੰ ਆਨ ਲਾਈਨ ਪੇਸ਼ ਕਰਨਗੇ ਜਿਸ ਸਦਕੇ ਅਦਾਰੇ ਦੇ ਪ੍ਰਬੰਧਕ ਵੀ ਇਸ ਨਰੀਖਣ ਦੀ ਰਿਪੋਰਟ ਨੂੰ ਆਨ ਲਾਈਨ ਵੇਖ ਸਕਣਗੇ। ਅਜਿਹਾ ਕਰਨ ਨਾਲ ਅਧਿਕਾਰੀਆਂ ਦੇ ਕੰਮ ਵਿੱਚ ਪਾਰਦਿਸ਼ਤਾ ਆਵੇਗੀ।

LEAVE A REPLY