1ਇੰਸਤਾਬੁਲ/ਨਵੀਂ ਦਿੱਲੀ, 29 ਜੂਨ: ਤੁਰਕੀ ਦੇ ਸ਼ਹਿਰ ਇੰਸਤਾਬੁਲ ਦੇ ਅਤਾਤੁਰਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਅੱਤਵਾਦੀਆਂ ਨੇ ਖੁਦ ਨੂੰ ਉੜਾ ਲਿਆ। ਇਸ ਬੰਬ ਧਮਾਕੇ ਵਿਚ 36 ਲੋਕਾਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਂਚ ਵਿਚ ਹਮਲੇ ਦੇ ਪਿੱਛੇ ਇਸਲਾਮਕ ਸਟੇਟ ਦਾ ਹੱਥ ਹੋਣ ਦੀ ਸੰਭਾਵਣਾ ਜਤਾਈ ਹੈ। ਇਥੇ ਦਿੱਲੀ ਵਿਚ ਵਿਦੇਸ਼ ਮੰਤਰਾਲੈ ਨੇ ਦਸਿਆ ਹੈ ਕਿ ਹਮਲੇ ਦੇ ਬਾਅਦ ਇੰਸਤਾਬੁਲ ਦੇ ਅਤਾਤੁਰਕ ਏਅਰਪੋਰਟ ਨੂੰ ਦੋਬਾਰਾ ਖੋਲ ਦਿੱਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਹਾਲ ਹੀ ਵਿਚ ਤੁਰਕੀ ਜਾਣ ਵਾਲੇ ਆਪਣੇ ਨਾਗਰਿਕਾਂ ਵਾਸਤੇ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਸੀ। ਭਾਰਤੀ ਵਿਦੇਸ਼ ਮੰਤਰਾਲੈ ਦੇ ਮੁਤਾਬਕ ਇੰਸਤਾਬੁਲ ਅੱਤਵਾਦੀ ਹਮਲੇ ਵਿਚ ਕੋਈ ਵੀ ਭਾਰਤੀ ਹਤਾਹਤ ਨਹੀਂ ਹੈ। ਭਾਰਤੀ ਦੂਤਾਵਾਸ ਇਸੰਤਾਬੁਲ ਪ੍ਰਸ਼ਾਸਨ ਤੇ ਤੁਰਕੀ ਦੇ ਸਿਹਤ ਮੰਤਰਾਲੈ ਦੇ ਸੰਪਰਕ ਵਿਚ ਬਣਿਆ ਹੋਇਆ ਹੈ। ਤੁਰਕੀ ਵਿਚ ਭਾਰਤੀ ਦੂਤਾਵਾਸ ਨੇ 05303142203 ਤੇ ਵਪਾਰਕ ਦੂਤਾਵਸ ਨੇ +90-530-5671095/8258037/4123625ਨੰਬਰ ਜਾਰੀ ਕੀਤਾ ਹੈ।

LEAVE A REPLY