2ਕਾਬੁਲ : ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ‘ਚ ਆਤਮਘਾਤੀ ਹਮਲੇ ਦੀ ਸੂਚਨਾ ਮਿਲੀ ਹੈ। ਪੁਲੀਸ ਕਾਫ਼ਲੇ ‘ਤੇ ਦੋ ਸੁਸਾਇਡ ਬਾਂਬਰਜ਼ ਨੇ ਹਮਲਾ ਕੀਤਾ। ਸ਼ੁਰੂਆਤੀ ਖਬਰਾਂ ਮੁਤਾਬਕ ਹਮਲੇ ਵਿਚ 40 ਲੋਕ ਮਾਰੇ ਗਏ। ਹਮਲੇ ਦੀ ਜਿੰਮੇਦਾਰੀ ਤਾਲੀਬਾਨ ਨੇ ਲਈ ਹੈ। ਖਬਰਾਂ ਮੁਤਾਬਕ ਕਾਲਾ ਏ ਹੈਦਰ ਖਾਨ ਪਿੰਡ ਦੇ ਨਜ਼ਦੀਕ ਇਹ ਹਮਲਾ ਹੋਈ। ਹਾਲ ਹੀ ਗਰੇਜੁਏਟ ਹੋਏ ਪੁਲੀਸ ਅਫਸਰ ਇਕ ਬੱਸ ਵਿਚ ਸਵਾਰ ਸਨ। ਇਹ ਸਾਰੇ ਵਰਦਾਕ ਤੋਂ ਕਾਬੁਲ ਜਾ ਰਹੇ ਸਨ। ਦੋ ਹਮਲਾਵਰਾਂ ਨੇ ਬੱਸ ਨਜ਼ਦੀਕ ਜਾ ਕੇ ਖੁਦ ਨੂੰ ਉੜਾ ਲਿਆ। ਪਘਮਨ ਦੇ ਗਵਰਨਰ ਹਾਜੀ ਮੁਹੰਮਦ ਮੂਸਾ ਖਾਨ ਮੁਤਾਬਕ ਕਈ ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਇਕ ਆਤਮਘਾਤੀ ਹਮਲਾ ਸੀ।

LEAVE A REPLY