images-300x168ਜੇਕਰ ਤੁਸੀਂ ਕੱਚਾ ਪਿਆਜ਼ ਖਾਂਦੇ ਹੋ ਤਾਂ ਤੁਹਾਨੂੰ ਲੂ ਨਹੀਂ ਲੱਗੇਗੀ ਅਤੇ ਜੇਕਰ ਲੂ ਲੱਗ ਜਾਵੇ ਤਾਂ ਪਿਆਜ਼ ਦਾ ਰਸ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਜੇਕਰ ਤੁਹਾਡੇ ਵਾਲ ਝੜਦੇ ਹਨ ਤਾਂ ਇਸ ਵਿੱਚ ਪਿਆਜ਼ ਦਾ ਰਸ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਨਾਲ ਹੀ ਵਾਲਾਂ ਵਿੱਚ ਪਿਆਜ਼ ਦਾ ਰਸ ਲਗਾਉਣ ਨਾਲ ਵਾਲ ਚਮਕਦਾਰ ਹੁੰਦੇ ਹਨ।
ਜੇਕਰ ਕਿਸੇ ਨੂੰ ਰੁਕ-ਰੁਕ ਦੇ ਪੇਸ਼ਾਬ ਆਉਂਦਾ ਹੈ ਤਾਂ ਪੇਟ ‘ਤੇ ਪਿਆਜ਼ ਦੇ ਰੱਖ ਦੀ ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ। ਪਿਆਜ਼ ਦਾ ਰਸ ਪੀਣ ਨਾਲ ਪੇਟ ਸੰਬੰਧੀ ਕਈ ਬੀਮਾਰੀਆਂ ਵਿੱਚ ਫ਼ਾਇਦਾ ਹੁੰਦਾ ਹੈ
ਸਰਦੀ-ਜੁਕਾਮ ‘ਚ ਪਿਆਜ਼ ਫ਼ਾਇਦੇਮੰਦ ਹੈ, ਪਿਆਜ਼ ਇਸ ਲਈ ਵੀ ਦਵਾਈ ਦਾ ਕੰਮ ਕਰਦਾ ਹੈ।
ਲੰਮੀ ਉਮਰ ਲਈ ਵੀ ਪਿਆਜ਼ ਅਹਿਮ ਰੋਲ ਨਿਭਾਉਂਦਾ ਹੈ।
ਜੇਕਰ ਤੁਹਾਨੂੰ ਪੱਥਰੀ ਦੀ ਸ਼ਿਕਾਇਤ ਹੈ ਤਾਂ ਪਿਆਜ਼ ਦਾ ਰਸ ਤੁਹਾਡੇ ਲਈ ਰਸ ਵਰਦਾਨ ਨਾਲੋਂ ਘੱਟ ਨਹੀਂ, ਸਵੇਰੇ ਖਾਲੀ ਪੇਟ ਪਿਆਜ਼ ਦਾ ਰਸ ਤੁਹਾਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਕਿਸੇ ਨੂੰ ਗਠੀਆ ਜਾਂ ਜੋੜਾਂ ਦਾ ਦਰਦ ਹੈ ਤਾਂ ਪਿਆਜ਼ ਦੇ ਰਸ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲੇਗਾ।
ਨਮਕ, ਮੱਖਣ ਅਤੇ ਤੇਲ ਦਾ ਇਸਤੇਮਾਲ ਲੋੜ ਅਨੁਸਾਰ ਹੀ ਕਰੋ। ਨਮਕ ਅਤੇ ਫ਼ੈਟ ਤੁਹਾਡੇ ਦੁਸ਼ਮਣ ਨਹੀਂ ਹਨ। ਸੁਆਦੀ ਅਤੇ ਸੰਤੁਸ਼ਟ ਕਰਨ ਵਾਲੇ ਖੁਰਾਕੀ ਪਦਾਰਥ ਤਿਆਰ ਕਰਨ ‘ਚ ਇਨ੍ਹਾਂ ਦੀ ਵਰਤੋਂ ਹੁੰਦੀ ਹੈ।

LEAVE A REPLY