download-300x150ਸ਼ਰਾਬ ਦੀਆਂ ਉਹ ਸਰਕਾਰੀ ਦੁਕਾਨਾਂ ਜੋ ਪਿੰਡ ਜਾਂ ਕਸਬਿਆਂ ਵਿੱਚ ਹੁੰਦੀਆਂ ਹਨ, ਆਮ ਤੌਰ ਤੇ ਨਿਯਮ-ਕਾਨੂੰਨ ਲਾਗੂ ਨਹੀਂ ਕਰਦੀਆਂ। ਉਠਦਿਆਂ ਹੀ ਉਹ ਵਿੱਕਰੀ ਵਾਲੀ ਖਿੜਕੀ ਖੋਲ੍ਹ ਦਿੰਦੇ ਹਨ।ਪਿੰਡ -ਕਸਬਿਆਂ ਵਿੱਚ ਵੈਸੇਤਾਂ ਸਵੇਰੇ ਕੋਈ ਪਿਆਕੜ ਨਹੀਂ ਆਉਂਦਾ। ਆ ਜਾਵੇ ਤਾਂ ਉਸਨੂੰ ਨਿਰਾਸ਼ ਵੀ ਨਹੀਂ ਕਰਦੇ।
ਇੱਕ ਸਵੇਰ ਰਾਮਨਰੇਸ਼ ਸਾਥੀ ਸੇਲਜ਼ਮੈਨ ਨੂੰ ਬੋਲਿਆ, ਤੁਸੀਂ ਗੱਦੀ ਸੰਭਾਲਣਾ, ਮੈਂ ਘੁੰਮ ਕੇ ਆਉਂਦਾ ਹਾਂ। ਜਦੋਂ ਰਾਮਨਰੇਸ਼ ਜਾ ਰਿਹਾ ਸੀ ਤਾਂ ਉਸ ਨੂੰ ਮੁਕੰਦ ਮਿਲਿਆ। ਸ਼ਰਾਬੀਆਂ ਦੀ ਸੇਲਜ਼ਮੈਨ ਨਾਲ ਕਾਫ਼ੀ ਜਾਣ ਪਹਿਚਾਣ ਹੁੰਦੀ ਹੈ ਕਿਉਂਕਿ ਜਿਸ ਦਿਨ ਠੇਕਾ ਬੰਦ ਹੁੰਦਾ ਹੈ, ਇਹੀ ਸ਼ਰਾਬੀਆਂ ਦੇ ਕੰਮ ਆਉਂਦੇ ਹਨ। ਉਸਨੇ ਰਾਮਨਰੇਸ਼ ਨੂੰ ਚਾਹ ਤੇ ਬੁਲਾ ਲਿਆ।ਮੁਕੰਦ ਨੇ ਬੈਲ ਵਜਾਈ ਤਾਂ ਸਾਹਮਣੇ ਦਾ ਨਜਾਰਾ ਕੁਝ ਅਜੀਬ ਸੀ। ਦਰਵਾਜ਼ੇ ਦੇ ਪਿੱਛੇ ਇੱਕ ਹਸੀਨ ਖੜ੍ਹੀ ਸੀ। ਉਸਦੀ ਖੂਬਸੂਰਤੀ ਨੇ ਰਾਮਨਰੇਸ਼ ਨੂੰ ਮੋਹਿਤ ਕੀਤਾ। ਰਾਮਨਰੇਸ਼ ਨੇ ਮਨ ਹੀ ਮਨ ਮੁਕੰਦ ਨੂੰ ਸਵਾਲ ਕੀਤਾ, ਪੰਡਤ, ਕੀ ਖਾ ਕੇ ਅਜਿਹੀ ਖੂਬਸੂਰਤ ਲੜਕੀ ਪੈਦਾ ਕੀਤੀ ਹੈ। ਤੁਹਾਡੀਆਂ ਦੋ ਬੇਟੀਆਂ ਹੋਰ ਹਨ। ਹਾਂ ਰਾਮਨਰੇਸ਼ ਦੋ ਲੜਕੀਆਂ ਕਿਰਨ ਅਤੇ ਜਯੋਤੀ ਸਨ। ਇੱਕ ਇੱਕ ਕਰਕੇ ਮੈਂ ਉਹਨਾਂ ਦਾ ਵਿਆਹ ਕਰ ਦਿੱਤਾ। ਦੋ ਲੜਕੇ ਹਨ- ਰਾਹੁਲ ਅਤੇ ਰਜਤ, ਉਹ ਪੜ੍ਹਦੇ ਅਤੇ ਘੁੰਮਦੇ ਰਹਿੰਦੇ ਹਨ।
ਤੇਰੀ ਚਾਚੀ ਆਸ਼ਾ ਘਰ ਗ੍ਰਹਿਸਥੀ ਸੰਭਾਲਦੀ ਹੈ। ਖੇਤੀਬਾੜੀ ਵਿੱਚ ਵੀ ਮੇਰੀ ਮਦਦ ਕਰਦੀ ਹੈ। ਗੱਲਾਂ ਕਰਦੇ ਕਰਦੇ ਮੁਕੰਦ ਨੂੰ ਅਚਾਨਕ ਯਾਦ ਆਹਿਆ ਕਿ ਉਹ ਤਾਂ ਹੋਰ ਕੰਮ ਆਇਆਸੀ। ਅੰਤ ਉਸਨੇ ਆਵਾਜ਼ ਲਗਾਈ, ਦੋ ਕੱਪ ਚਾਹ ਬਣਾਉਣਾ ਸਪਨਾ। ਅਚਾਨਕ ਮੁਕੰਦ ਨੇ ਉਸਦੀ ਜਾਤੀ ਪੁੱਛੀਤਾਂ ਉਸਦੇ ਦਿਮਾਗ ਵਿੱਚ ਜਾਤੀ ਪੁੱਛਣ ਦਾ ਕਾਰਨ ਆਇਆ। ਰਾਮਨਰੇਸ਼ ਮੁਕੰਦ ਨੂੰ ਰਸਤੇ ਤੇ ਰੱਖਣਾ ਚਾਹੁੰਦਾ ਸੀ ਇਸ ਕਰਕੇ ਉਸਨੇ ਝੂਠ ਕਿਹਾ, ਮੈਂ ਵੀ ਬ੍ਰਾਹਮਣ ਹਾਂ।
32ਸਾਲਾ ਰਾਮਨਰੇਸ਼ ਜ਼ਿਲ੍ਹਾ ਬਾਂਦਾ ਦੇ ਕਮਾਸਿਨ ਥਾਣਾ ਖੇਤਰ ਦੇ ਪਿੰਡ ਅਡੌਲੀ ਦਾ ਨਿਵਾਸੀ ਸੀ। ਉਸਦੇ ਪਿਤਾ ਦਾ ਨਾਂ ਜਗਮੋਹਨ ਸੀ। ਰਾਮਨਰੇਸ਼ ਦਾ ਇੱਕ ਵੱਡਾਭਰਾ ਸੀ ਦੇਵੀਦੀਨ ਅਤੇ ਇੱਕ ਛੋਟਾ ਭਰਾ ਬਬਲੂ। ਜਗਮੋਹਨਦੇ ਕੋਲ ਕੇਵਲ ਤਿੰਨ ਵਿੱਘੇ ਜ਼ਮੀਨ ਸੀ।ਇੰਨੇ ਛੋਟੇ ਜ਼ਮੀਨ ਦੇ ਟੁਕੜੇਦੀ ਉਪਜਨਾਲ ਪਰਿਵਾਰ ਦਾ ਗੁਜ਼ਾਰਾ ਸੰਭਵ ਨਹੀਂ ਸੀ ਇਸ ਕਰਕੇ ਜਗਮੋਹਨ ਆਪਣਾ ਹੋਰ ਕੰਮ ਕਰਨ ਲੱਗਿਆ। ਪਿੰਡ ਵਿੱਚ ਉਸਨੇ ਟੇਲਰਿੰਗ ਸ਼ਾਪ ਖੋਲ੍ਹ ਲਈ। ਜਗਮੋਹਨ ਦਾ ਵਿਆਹ ਲੜਕੀ ਗੀਤਾ ਨਾਲ ਹੋ ਗਿਆ ਸੀ। ਇਸ ਤੋਂ ਦੋ ਸਾਲ ਬਾਅਦ ਰਾਮਨਰੇਸ਼ ਦਾ ਵਿਆਹ ਸੁਧਾ ਨਾਲ ਕਰ ਦਿੱਤਾ।
ਰਾਮਨਰੇਸ਼ ਖੁਸ਼ ਸੀ ਕਿਉਂਕਿ ਉਸਨੂੰ ਸੁੰਦਰ ਪਤਨੀ ਮਿਲ ਗਈ ਸੀ। ਸਮਾਂ ਪਾ ਕੇ ਉਹ ਪੰਜ ਬੱਚਿਆਂ ਦਾ ਪਿਓ ਬਣ ਗਿਆ। ਇੱਕ ਸਵੇਰ ਰਾਮਨਰੇਸ਼ ਮੁਕੰਦ ਦੇ ਘਰ ਪਹੁੰਚਿਆ ਤਾਂ ਸੰਯੋਗ ਵੱਸ ਘਰ ਵਿੱਚ ਸਪਨਾ ਇੱਕੱਲੀ ਮਿਲ ਗਈ। ਹੁਣ ਤੱਕ ਸਪਨਾ ਸਮਝ ਚੁੱਕੀ ਸੀ ਕਿ ਰਾਮਨਰੇਸ਼ ਚਾਹੇ ਜਿਸ ਬਹਾਨੇ ਆਉਂਦਾ ਹੋਵੇ, ਪਰ ਉਸਦਾ ਆਉਣ ਦਾ ਕਾਰਨ ਤਾਂ ਉਹ ਹੀ ਹੈ। ਆਖਿਰ ਦੋਵਾਂ ਵਿੱਚਕਾਰ ਸੈਟਿੰਗ ਹੋ ਹੀ ਗਈ। ਸਪਨਾ ਉਸ ਉਮਰ ਵਿੱਚ ਸੀ, ਜਿਸ ਉਮਰ ਵਿੱਚ ਲੜਕੀ ਸਰੀਰਕ ਸੁਖ ਦੇ ਅੱਗੇ ਕੁਝ ਵੀ ਨਹੀਂ ਸੋਚ ਪਾਉਂਦੀ।
ਉਸ ਦਿਨ ਤੋਂ ਬਾਅਦ ਇਹ ਰੂਟੀਨ ਹੀ ਬਣ ਗਈ। ਜਲਦੀ ਹੀ ਸਪਨਾ ਇਸ ਲੁਕ-ਛਿਪ ਕੇ ਮਿਲਣ ਤੋਂ ਤੰਗ ਆ ਗਈ। ਉਹ ਨਿਡਰ ਹੋ ਕੇ ਸਬੰਧ ਬਣਾਉਣਾ ਚਾਹੁੰਦੀ ਸੀ। ਇਸ ਕਰਕੇ ਉਸਨੇ ਰਾਮਨਰੇਸ਼ ਤੇ ਦਬਾਅ ਪਾਉਣਾ ਅਰਾੰਭ ਕਰ ਦਿੱਤਾ ਕਿ ਉਹ ਵਿਆਹ ਕਰਵਾਏ। ਰਾਮਨਰੇਸ਼ ਸਪਨਾ ਦੇ ਹੁਸਨ ਦਾ ਕਾਇਲ ਸੀ। ਜਦੋਂ ਤੋਂ ਸਪਨਾ ਜੀਵਨ ਵਿੱਚ ਆਈ ਸੀ, ਸੁਧਾ ਵੱਲੋਂ ਉਸਦਾ ਮਨ ਬਿਲਕੁਲ ਉਚਾਟ ਹੋ ਗਿਆ ਸੀ। ਨਾ ਉਹ ਸੁਧਾ ਦੀ ਸ਼ਕਲ ਦੇਖਣਾ ਚਾਹੁੰਦਾ ਸੀ, ਨਾ ਇੱਕ ਘੱਟ ਅੱਧਾ ਦਰਜਨ ਬੱਚਿਆਂ ਨਾਲ ਉਸਨੂੰ ਲਗਾਅ ਰਿਹਾ ਸੀ। ਉਸਦੇ ਹਵਾਸ ਤੇ ਸਿਰਫ਼ ਅਤੇ ਸਿਰਫ਼ ਸਪਨਾ ਹੀ ਛਾਈ ਹੋਈ ਸੀ।
ਜੇਕਰ ਉਹ ਕੁਆਰਾ ਹੁੰਦਾ ਤਾਂ ਕਦੋਂ ਦਾ ਸਪਨਾਦੇ ਘਰ ਬਰਾਤ ਲੈ ਕੇ ਪਹੁੰਚਦਾ। ਸਮੱਸਿਆ ਇਹ ਸੀ ਕਿ ਉਹ ਵਿਆਹਾ ਹੀ ਨਹੀਂ, ਪੰਜ ਬੱਚਿਆਂ ਦਾ ਬਾਪ ਵੀ ਸੀ। ਵਿਆਹ ਦੀ ਗੱਲ ਚੱਲਦੀ ਤਾਂ ਰਾਮਨਰੇਸ਼ ਦੀ ਪੋਲ ਖੁੱਲ੍ਹ ਜਾਣੀ ਸੀ। ਅਸਲੀਅਤ ਸਾਹਮਣੇ ਆਉਣ ਤੇ ਸਪਨਾ ਮੂੰਹ ਫ਼ੇਰ ਲੈਂਦੀ ਅਤੇ ਮੁਕੰਦ ਉਸਨੂੰ ਆਪਣੇ ਦਰਵਾਜ਼ੇ ‘ਤੇ ਖੜ੍ਹਾ ਨਾ ਹੋਣ ਦਿੰਦਾ।
ਕੁਝ ਦਿਨ ਤਾਂ ਰਾਮਨਰੇਸ਼ ਸਪਨਾ ਨੂੰ ਬਹਾਨੇ ਲਗਾ ਕੇ ਟਾਲਦਾ ਰਿਹਾ। ਪਰ ਇੱਕ ਦਿਨ ਉਹ ਹੱਥ ਧੋ ਕੇ ਪਿੱਛੇ ਪੈ ਗਈ, ਬਹੁਤ ਹੋ ਗਿਆ, ਕਿਸੇ ਦਿਨ ਗਰਭ ਠਹਿਰ ਗਿਆ ਤਾਂ ਮੈਂ ਕਿਸੇ ਪਾਸੇ ਦੀ ਨਹੀਂ ਰਹਾਂਗੀ। ਜਿੰਨੀ ਜਲਦੀ ਹੋ ਸਕੇ, ਮੇਰੇ ਨਾਲ ਵਿਆਹ ਕਰਵਾਓ।
ਪਾਣੀ ਸਿਰ ਤੱਕ ਆ ਗਿਆ ਤਾਂ ਰਾਮਨਰੇਸ਼ ਨੇ ਸਪਨਾ ਨੂੰ ਵਰਗਲਾਉਣਾ ਆਰੰਭ ਕਰ ਦਿੱਤਾ, ਮੈਂ ਆਪਣੇ ਮਾਂ-ਬਾਪ ਨਾਲ ਗੱਲ ਕੀਤੀ ਸੀ। ਉਹਨਾਂ ਨੇ ਕੋਈ ਦੂਜੀ ਲੜਕੀ ਪਸੰਦ ਕਰ ਲਈ ਹੈ ਅਤੇ ਚਾਹੁੰਦੇ ਹਨ ਕਿ ਮੈਂ ਉਸ ਨਾਲ ਵਿਆਹ ਕਰਵਾਵਾਂ। ਸਪਨਾ ਘਬਰਾ ਗਈ, ਕੀ ਮੇਰੇ ਨਾਲ ਵਿਆਹ ਨਹੀਂ ਕਰੋਗੇ। ਬੇਸ਼ੱਕ ਕਰਾਂਗਾ, ਪਰ ਉਸ ਦੇ ਲਈ ਸਾਨੂੰ ਦੂਜਾ ਰਸਤਾ ਲੱਭਣਾ ਹੋਵੇਗਾ। ਦੱਸੋ ਕੀ ਕਰਨਾ ਹੈ? ਇੱਥੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਰਾਮਨਰੇਸ਼ ਨੇ ਪ੍ਰਸਤਾਵ ਰੱਖਿਆ। ਇੱਕ ਵਾਰ ਵਿਆਹ ਹੋ ਗਿਆ ਤਾਂ ਕੋਈ ਸਾਨੂੰ ਅਲੱਗ ਨਹੀਂ ਕਰ ਸਕਦਾ ਅਤੇ ਪਰਿਵਾਰ ਵਾਲਿਆਂ ਨੂੰ ਸਾਡਾ ਰਿਸ਼ਤਾ ਮਨਜ਼ੂਰ ਕਰਨਾ ਪੈਣਾ ਹੈ।
ਠੀਕ ਹੈ, ਮੈਂ ਤਿਆਰ ਹਾਂ।
ਇਸ ਤੋਂ ਬਾਅਦ ਦੋਵਾਂ ਨੇ ਕਿਤੇ ਦੂਰ ਭੱਜ ਜਾਣ ਦੀ ਯੋਜਨਾ ਬਣਾਈ। ਯੋਜਨਾ ਮੁਤਾਬਕ 28 ਮਾਰਚ ਨੂੰ ਸਪਨਾ ਖੇਤ ਜਾਣ ਲਈ ਘਰ ਤੋਂ ਨਿਕਲੀ ਅਤੇ ਫ਼ਿਰ ਵਾਪਸ ਨਾ ਆਈ।
ਮੁਕੰਦ ਨੇ ਸਭ ਜਗ੍ਹਾ ਲੱਭਿਆ ਪਰ ਕਿਤੇ ਨਾ ਮਿਲੀ।
ਆਸ਼ਾ ਅਤੇ ਮੁਕੰਦ ਦਾ ਸ਼ੱਕ ਵਾਰ-ਵਾਰ ਰਾਮਨਰੇਸ਼ ਵੱਲ ਜਾ ਰਿਹਾ ਸੀ। ਉਹ ਜਿਸ ਪ੍ਰਕਾਰ ਸਪਨਾ ਨੂੰ ਦੇਖਦਾ ਅਤੇ ਅੱਗੇ-ਪਿੱਛੇ ਮੰਡਰਾਉਂਦਾ ਸੀ, ਇਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।  29 ਮਾਰਚ ਦੀ ਸਵੇਰ ਰਾਮਨਰੇਸ਼ ਦਾ ਪਤਾ ਕਰਨ ਮੁਕੰਦ ਠੇਕੇ ਤੇ ਗਿਆ ਤਾਂ ਪਤਾ ਲੱਗਿਆ ਕਿ ਉਹ ਦੋ ਦਿਨ ਪਹਿਲਾਂ ਵਿੱਕਰੀ ਦਾ ਸਾਰਾ ਪੈਸਾ ਲੈ ਕੇ ਫ਼ਰਾਰ ਹੋ ਗਿਆ ਹੈ। ਮੁਕੰਦ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਰਾਮਨਰੇਸ਼ ਸਪਨਾ ਨੂੰ ਭਜਾ ਕੇ ਲੈ ਗਿਆ ਹੈ। ਉਹ ਥਾਣੇ ਪਹੁੰਚਿਆ ਅਤੇ ਰਿਪੋਰਟ ਲਿਖਵਾਈ।
ਪੁਲਿਸ ਨੇ ਆਪਣੇ ਪੱਧਰ ‘ਤੇ ਸਪਨਾ ਅਤੇ ਰਾਮਨਰੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਰਾਮਨਰੇਸ਼ ਦਾ ਸਹੀ ਪਤਾ ਮੁਕੰਦ ਨਹੀਂ ਜਾਣਦਾ ਸੀ, ਇਯ ਕਰਕੇ ਪੁਲਿਸ ਉਸਦੇ ਘਰ ਨਹੀਂ ਪਹੁੰਚ ਸਕੀ। ਮੁਕੰਦ ਨੂੰ ਬੇਸ਼ੱਕ ਹੀ ਰਾਮਨਰੇਸ਼ ਦੇ ਘਰ ਦਾ ਪਤਾ ਨਾ ਹੋਵੇ ਪਰ ਕਿਸੇ ਤਰ੍ਹਾਂ ਉਸਨੇ ਉਡਦੇ-ੁਡਦੇ ਇਹ ਖਬਰ ਸੁਧਾ ਤੱਕ ਪਹੁੰਚਾ ਦਿੱਤੀ ਕਿ ਤੁਹਾਡਾ ਪਤੀ ਇੱਕ ਬ੍ਰਾਹਮਣ ਲੜਕੀ ਨੂੰ ਭਜਾ ਕੇ ਲੈ ਗਿਆ ਹੈ। ਉਹਨਾਂ ਦਿਨਾਂ ਵਿੱਚ ਸੁਧਾ ਆਪਣੇ ਪੇਕੇ ਛਿਛਲਰ ਗਈ ਹੋਈ ਸੀ। ਸੁਧਾ ਨੇ ਰੋ-ਰੋ ਕੇ ਅਸਮਾਨ ਸਿਰ ਤੇ ਚੁੱਕ ਲਿਆ। ਉਸਦੇ ਪੇਕੇ ਵਾਲਿਆਂ ਦਾ ਵੀ ਦਿਲ ਬੈਠ ਗਿਆ। ਰੋ-ਧੋ ਕੇ ਸੁਧਾ ਵੀ ਸ਼ਾਂਤ ਹੋ ਗਈ ਤਾਂ ਇੱਕ ਕਰੀਬੀ ਨੇ ਉਸਨੂੰ ਸਲਾਹ ਦਿੱਤੀ, ਮੁਕੰਦ ਨੇ ਰਿਪੋਰਟ ਦਰਜ ਕਰਵਾ ਦਿੱਤੀ ਹੈ, ਤੁਸੀਂ ਵੀ ਆਪਣੇ ਪਿਤਾ ਰਾਮ ਨਰਾਇਣ ਦੇ ਨਾਲ ਥਾਣਾ ਰਾਜਾਪੁਰ ਜਾ ਕੇ ਦਰਖਾਸਤ ਦੇ ਆਓ। ਕੱਲ੍ਹ ਨੂੰ ਕਾਨੂੰਨੀ ਆਂਚ ਤੋਂ ਬਚੇ ਰਹਾਂਗੇ ਅਤੇ ਲਾਭ ਤੁਹਾਡਾ ਹੀ ਹੋਵੇਗਾ।
ਆਪਣੇ ਸਹੁਰੇ ਨੂੰ ਲੈ ਕੇ ਸੁਧਾ ਵੀ ਥਾਣੇ ਪਹੁੰਚ ਗਈ।ਥਾਣੇ ਵਿੱਚ ਉਸ ਵਕਤ ਪੁਲਿਸ ਨੇ ਉਸਦਾ ਦੁਖੜਾ ਸੁਣਿਆ ਅਤੇ ਰਿਪੋਰਟ ਦਰਜ ਕਰ ਲਈ।
27 ਮਈ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸਪਨਾ ਅਤੇ ਰਾਮਨਰੇਸ਼ ਅਰਕੀ ਮੋੜ ਤੋਂ ਸਰਗੁਵਾ ਪਿੰਡ ਵੱਲ ਪੈਦਲ ਜਾ ਰਹੇ ਹਨ। ਪੁਲਿਸ ਨੇ ਟੀਮ ਤਿਆਰ ਕੀਤੀ ਅਤੇ ਉਸ ਰਸਤੇ ਤੇ ਪਹੁੰਚ ਗਏ। ਮੁਖਬਰ ਦੀ ਸੂਚਨਾ ਸਹੀ ਸੀ। ਸਰਗੁਵਾ ਪਿੰਡ ਦੇ ਕੋਲ ਸਪਨਾ ਅਤੇ ਰਾਮਨਰੇਸ਼ ਮਿਲ ਗਏ।ਪੁਲਿਸ ਨੇ ਦੋਵਾਂ ਨੂੰ ਜੀਪ ਵਿੱਚ ਬਿਠਾ ਲਿਆ ਅਤੇ ਥਾਣੇ ਲਿਆਂਦਾ। ਇਸ ਤੋਂ ਬਾਅਦ ਸੁਧਾ ਅਤੇ ਮੁਕੰਦ ਨੂੰ ਸੂਚਨਾ ਦੇ ਦਿੱਤੀ ਗਈ। ਕੁਝ ਹੀ ਦੇਰ ਵਿੱਚ ਉਹ ਵੀ ਪਹੁੰਚ ਗਏ। ਮੁਕੰਦ ਸਪਨਾ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ, ਜਦਕਿ ਸੁਧਾ ਰਾਮਨਰੇਸ਼ ਨੂੰ ਖਿੱਚ ਰਹੀ ਸੀ। ਨਾ ਸਪਨਾ ਪਰਿਵਾਰ ਵਾਲਿਆਂ ਨਾਲ ਜਾਣ ਲਈ ਤਿਆਰ ਸੀ ਅਤੇ ਨਾ ਹੀ ਰਾਮਨਰੇਸ਼ ਆਪਣੀ ਪਤਨੀ ਨਾਲ ਜਾਣਾ ਚਾਹੁੰਦਾ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਵਿਆਹ ਕਰਵਾ ਲਿਆ ਹੈ, ਇਸ ਕਰਕੇ ਅਸੀਂ ਇੱਕੱਠੇ ਰਹਾਂਗੇ। ਪੁਲਿਸ ਨੇ ਫ਼ਿਰ ਦੂਜਾ ਪੈਂਤੜਾ ਵਰਤਿਆ। ਪੁਲਿਸ ਨੇ ਕਿਹਾ ਤੂੰ ਦੂਜਾ ਵਿਆਹ ਕੀਤਾ ਹੈ ਅਤੇ ਦੂਜਾ ਵਿਆਹ ਕਰਨਾ ਵੀ ਅਪਰਾਧ ਹੈ। ਇਸ ਕਰਕੇ ਤੇਰੇ ਖਿਲਾਫ਼ ਪਰਚਾ ਦਰਜ ਕਰਕੇ ਤੈਨੂੰ ਜੇਲ੍ਹ ਭੇਜਦੇ ਹਾਂ।
ਰਾਮਨਰੇਸ਼ ਵੀ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਸੀ। ਉਹ ਜਾਣਦਾ ਸੀ ਕਿ ਅਜਿਹੀ ਪ੍ਰਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਉਸਨੇ ਪਹਿਲਾਂ ਇਲਾਹਾਬਾਦ ਹਾਈਕੋਰਟ ਤੋਂ ਆਪਣੀ ਗ੍ਰਿਫ਼ਤਾਰੀ ਤੇ ਸਟੇਅ ਲਈ ਹੋਈ ਸੀ। ਸਟੇਅ ਦੀ ਕਾਪੀ ਉਸਨੇ ਪੁਲਿਸ ਨੂੰ ਦੇ ਦਿੱਤੀ ਤਾਂ ਪੁਲਿਸ ਨੂੰ ਚੁੱਪ ਹੋਣਾ ਪਿਆ। ਇਸ ਤੋਂ ਬਾਅਦ ਰਾਮਨਰੇਸ਼ ਨੇ ਸਪਨਾ ਦਾ ਹੱਥ ਪਕੜਿਆ ਅਤੇ ਥਾਣੇ ਤੋਂ ਬਾਹਰ ਨਿਕਲ ਗਿਆ। ਰਾਮਨਰੇਸ਼ ਦੀ ਅਸਲੀਅਤ ਹੁਣ ਸਪਨਾ ਜਾਣ ਚੁੱਕੀ ਸੀ। ਉਹ ਪਹਿਲਾਂ ਹੀ ਵਿਆਹਿਆ ਹੀ ਨਹੀਂ ਪੰਜ ਬੱਚਿਆਂ ਦਾ ਬਾਪ ਵੀ ਸੀ। ਫ਼ਿਰ ਵੀ ਸਪਨਾ ਉਸਦੇ ਨਾਲ ਚਲੀ ਗਈ। ਹੁਣ ਭਵਿੱਖ ਹੀ ਦੱਸੇਗਾ ਕਿ ਇਹ ਬੇਮੇਲ ਰਿਸ਼ਤਾ ਕਿੰਨੇ ਦਿਨ ਕਾਇਮ ਰਹਿ ਸਕੇਗਾ।

LEAVE A REPLY