5ਜੈਤੋ/ਚੰਡੀਗੜ :   ਪੰਜਾਬ ਦੀਆਂ ਸਮੂਹ ਅਦਾਲਤਾਂ 1 ਜੁਲਾਈ ਤੋਂ ਆਪਣਾ ਕੰਮ ਮੁੜ ਸ਼ੁਰੂ ਕਰ ਦੇਣਗੀਆਂ। ਇਹ ਜਾਣਕਾਰੀ ਜ਼ਿਲਾ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਮੈਂਬਰ ਉਮਾ ਸ਼ੰਕਰ ਸ਼ਰਮਾ ਨੇ ਅੱਜ ਦਿੰਦਿਆਂ ਦੱਸਿਆ ਕਿ ਸਾਰੀਆਂ ਅਦਾਲਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਦੇਸ਼ ‘ਤੇ ਗਰਮੀ ਦੀਆਂ ਛੁੱਟੀਆਂ ਦੀ ਵਜਾ ਨਾਲ 1 ਤੋਂ 30 ਜੂਨ ਤੱਕ, ਸਿਵਲ ਅਦਾਲਤਾਂ 16 ਤੋ 30 ਜੂਨ ਤੱਕ ਫੌਜਦਾਰੀ ਅਦਾਲਤਾਂ ਬੰਦ ਕਰ ਦਿੱਤੀਆਂ ਗਈਆਂ ਸਨ। ਲੇਕਿਨ ਇਸ ਦੌਰਾਨ ਅਤਿ ਜ਼ਰੂਰੀ ਕੰਮ ਲਈ ਸ਼ੈਸਨ ਜੱਜ, ਜੁਡੀਸ਼ੀਅਲ ਜੱਜ ਅਤੇ ਸਿਵਲ ਜੱਜ ਵੱਲੋਂ ਜਮਾਨਤ ਅਤੇ ਸਟੇ ਮਾਮਲੇ ਦੇਖੇ ਗਏ।

LEAVE A REPLY