thudi-sahat-300x150ਮੌਕਾ ਮਿਲਦਿਆਂ ਹੀ ਮੋਬਾਈਲ ਫ਼ੋਨ ‘ਤੇ ਗੇਮ ਖੇਡਣਾ ਜਾਂ ਵੀਡੀਓ ਦੇਖਣਾ, ਟੀ. ਵੀ. ‘ਤੇ ਆਪਣੇ ਮਨਪਸੰਦ ਚੈਨਲ ਨੂੰ ਘੰਟਿਆਂਬੱਧੀ ਦੇਖਣਾ, ਇਹ ਨਾ ਸਿਰਫ਼ ਬੱਚਿਆਂ, ਸਗੋਂ ਅੱਲ੍ਹੜਾਂ ਦੀ ਵੀ ਇੱਕ ਵੱਡੀ ਸਮੱਸਿਆ ਹੈ। ਇਹੀ ਨਹੀਂ, ਅੱਲ੍ਹੜ ਮੁੰਡੇ-ਕੁੜੀਆਂ ਤਾਂ ਕੰਪਿਊਟਰ ‘ਤੇ ਨੈੱਟ ਸਰਫ਼ਿੰਗ ਅਤੇ ਸੋਸ਼ਲ ਨੈੱਟਵਰਕਿੰਗ ‘ਚ ਬਿਜ਼ੀ ਰਹਿੰਦੇ ਹਨ ਭਾਵ ਪੜ੍ਹਾਈ ‘ਚੋਂ ਜੋ ਸਮਾਂ ਮਿਲਿਆ, ਉਹ ਗੈਜੇਟਸ ਨੂੰ ਸਮਰਪਿਤ ਹੋ ਗਿਆ। ਮਾਤਾ-ਪਿਤਾ ਨੂੰ ਇਸੇ ਗੱਲ ਦੀ ਤਸੱਲੀ ਰਹਿੰਦੀ ਹੈ ਕਿ ਘੱਟੋ-ਘੱਟ ਉਨ੍ਹਾਂ ਦਾ ਬੱਚਾ ਰੁੱਝਿਆ ਹੋਇਆ ਤਾਂ ਹੈ।
ਤਕਲੀਫ਼ਾਂ ਦਾ ਕਾਰਨ
ਜੇਕਰ ਅਸੀਂ ਬੱਚਿਆਂ ਦੀ ਰੁਟੀਨ ਚੈੱਕ ਕਰ ਸਕੀਏ ਕਿ ਅੱਲ੍ਹੜ ਬੱਚੇ ਦਿਨ ‘ਚ ਤਿੰਨ ਤੋਂ ਚਾਰ ਘੰਟਿਆਂ ਤਕ ਰੁਟੀਨ ‘ਚ ਗੈਜੇਟਸ, ਟੀ. ਵੀ. ਅਤੇ ਕੰਪਿਊਟਰ ਵਰਤਣ ‘ਚ ਬਿਜ਼ੀ ਰਹਿੰਦੇ ਹਨ, ਜੋ ਉਨ੍ਹਾਂ ਦੀਆਂ ਸਿਹਤ ਸੰਬੰਧੀ ਤਕਲੀਫ਼ਾਂ, ਮੋਟਾਪੇ ਤੇ ਇੱਕਾਗਰਤਾ ‘ਚ ਕਮੀ ਦਾ ਕਾਰਨ ਬਣਦੇ ਹਨ। ਜੇਕਰ ਤੁਹਾਡੇ ਬੱਚੇ ਵੀ ਗੈਜੇਟਸ ਦੇ ਗੁਲਾਮ ਹਨ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਵੱਲ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਹੁਣ ਤੋਂ ਹੀ ਉਨ੍ਹਾਂ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿਓ ਅਤੇ ਉਨ੍ਹਾਂ ਦੀ ਇਸ ਆਦਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
ਜੋ ਬੱਚੇ ਰੋਜ਼ਾਨਾ ਇੱਕ ਘੰਟੇ ਤਕ ਮੋਬਾਈਲ ਜਾਂ ਕੰਪਿਊਟਰ ‘ਤੇ ਗੇਮ ਖੇਡਦੇ ਹਨ, ਉਨ੍ਹਾਂ ਦੀਆਂ ਉਂਗਲੀਆਂ ‘ਚ ਦਰਦ ਦੀ ਸਮੱਸਿਆ 50 ਫ਼ੀਸਦੀ ਤਕ ਵਧ ਜਾਂਦੀ ਹੈ।
ਜੋ ਬੱਚੇ ਖੇਡ-ਕੁੱਦ ਦੀ ਬਜਾਏ ਘਰ ‘ਚ ਜਾਂ ਟੀ. ਵੀ./ਕੰਪਿਊਟਰ ‘ਤੇ ਬਹੁਤਾ ਸਮਾਂ ਬਿਤਾਉਂਦੇ ਹਨ, ਉਨ੍ਹਾਂ ਦੀਆਂ ਅੱਖਾਂ ਦੀਆਂ ਖੂਨ ਵਾਲੀਆਂ ਧਮਣੀਆਂ ਪਤਲੀਆਂ ਹੋ ਜਾਂਦੀਆਂ ਹਨ।
ਜੋ ਅੱਲ੍ਹੜ ਆਪਣਾ ਬਹੁਤਾ ਸਮਾਂ ਸੋਸ਼ਲ ਨੈੱਟਵਰਕਿੰਗ ਸਾਈਟਸ ‘ਤੇ ਬਿਤਾਉਂਦੇ ਹਨ, ਉਹ ਛੇਤੀ ਹੀ ਤਣਾਅ ਦੇ ਸ਼ਿਕਾਰ ਹੋਣ ਲੱਗਦੇ ਹਨ, ਜਿਸ ਨੂੰ ‘ਫ਼ੇਸਬੁੱਕ ਡਿਪ੍ਰੈਸ਼ਨ’ ਕਿਹਾ ਜਾਂਦਾ ਹੈ।
ਗੈਜੇਟਸ ਦੀ ਵਰਤੋਂ ਕਰਨ ਵਾਲੇ ਅੱਲ੍ਹੜਾਂ ਅਤੇ ਬੱਚਿਆਂ ‘ਚ ਇੱਕਾਗਰਤਾ ਦੀ ਕਮੀ ਹੋ ਜਾਂਦੀ ਹੈ ਅਤੇ ਉਹ ਕੋਈ ਵੀ ਕੰਮ ਟਿਕ ਕੇ ਨਹੀਂ ਕਰ ਸਕਦੇ। ਫ਼ੋਨ ਅਤੇ ਫ਼ੇਸਬੁੱਕ ਚੈੱਕ ਕਰਨ ਦੀ ਉਨ੍ਹਾਂ ‘ਚ ਹਰ ਵੇਲੇ ਇੱਕ ਬੇਚੈਨੀ ਜਿਹੀ ਬਣੀ ਰਹਿੰਦੀ ਹੈ।ਦਿਨ ‘ਚ 2-3 ਘੰਟੇ ਟੀ. ਵੀ. ਸਾਹਮਣੇ ਬੈਠੇ ਰਹਿਣ ਵਾਲੇ ਬੱਚੇ ਮੋਟਾਪੇ ਦੇ ਛੇਤੀ ਸ਼ਿਕਾਰ ਹੁੰਦੇ ਹਨ।ਹੈੱਡਫ਼ੋਨ ਲਗਾ ਕੇ ਤੇਜ਼ ਸੰਗੀਤ ਸੁਣਨ ਦੇ ਆਦੀ ਅੱਲ੍ਹੜਾਂ ਦੇ ਕੰਨ ਦਰਦ ਹੀ ਨਹੀਂ  ਸਗੋਂ ਸਾਧਾਰਨ ਆਵਾਜ਼ ਸੁਣਨ ‘ਚ ਵੀ ਪ੍ਰੇਸ਼ਾਨੀ ਹੋਣ ਲੱਗਦੀ ਹੈ।
ਲੇਟ ਕੇ ਫ਼ੋਨ ਜਾਂ ਲੈਪਟਾਪ ਦੀ ਵਰਤੋਂ ਕਰਨ ਵਾਲੇ ਅੱਲ੍ਹੜ ਅਕਸਰ ਲੱਕ ਦਰਦ ਦੀ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਹਨ।

LEAVE A REPLY