thudi-sahat-300x150ਹੁਣ ਤੱਕ ਦੇ ਸਭ ਤੋਂ ਵੱਡੇ ਬਹੁ-ਰਾਸ਼ਟਰੀ ਸਰਵੇਖਣ ਦੇ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਪਣੇ ਤੋਂ 10 ਸਾਲ ਜਾਂ ਇਸ ਤੋਂ ਵਧੇਰੇ ਛੋਟੇ ਜੀਵਨਸਾਥੀ ਨਾਲ ਵਿਆਹ ਕਰਨ ਵਾਲੇ ਜੋੜਿਆਂ ਦੇ ਬੱਚਿਆਂ ‘ਚ ‘ਆਟਿਜ਼ਮ’ ਦਾ ਖਤਰਾ ਵਧੇਰੇ ਹੁੰਦਾ ਹੈ। ਮਾਤਾ-ਪਿਤਾ ਦੀ ਉਮਰ ਅਤੇ ਆਟਿਜ਼ਮ ਦੇ ਖਤਰੇ ‘ਤੇ ਇਹ ਸਰਵੇਖਣ ਕੀਤਾ ਗਿਆ ਹੈ।
ਇਸ ਅਧਿਐਨ ਦੇ ਤਹਿਤ ਪੰਜ ਦੇਸ਼ਾਂ ‘ਚ 57 ਲੱਖ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ‘ਚ ਵੱਡੀ ਉਮਰ ਦੇ ਮਾਤਾ-ਪਿਤਾ ਅਤੇ ਅੱਲ੍ਹੜ ਉਮਰ ਦੇ ਮਾਤਾ-ਪਿਤਾ ਦੇ ਬੱਚਿਆਂ ‘ਚ ਆਟਿਜ਼ਮ ਦਾ ਖਤਰਾ ਵਧੇਰੇ ਪਾਇਆ ਗਿਆ। ਨਿਊਯਾਰਕ ਦੇ ਮਾਊਂਟ ਸਿਨਾਈ ਸਥਿਤ ਇੱਕਾਨ ਸਕੁਲ ਆਫ਼ ਮੈਡੀਸਨ ਨਾਲ ਸੰਬੰਧਤ ਮਹਾਮਾਰੀ ਮਾਹਿਰ ਸਵੇਨ ਸਾਂਡਿਨ ਨੇ ਦੱਸਿਆ ਕਿ ਹਾਲਾਂਕਿ ਮਾਤਾ-ਪਿਤਾ ਦੀ ਉਮਰ ‘ਚ ਫ਼ਰਕ ਆਟਿਜ਼ਮ ਲਈ ਇੱਕ ਕਾਰਨ ਹੈ, ਇਸ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਪਰ ਵੱਡੀ ਉਮਰ ਦੇ ਜਾਂ ਛੋਟੀ ਉਮਰ ਦੇ ਮਾਤਾ-ਪਿਤਾ ਤੋਂ ਪੈਦਾ ਹੋਏ ਬੱਚੇ ਸਾਧਾਰਨ ਰੂਪ ‘ਚ ਵਿਕਸਿਤ ਹੁੰਦੇ ਹਨ।
ਅਧਿਐਨਕਰਤਾਵਾਂ ਅਨੁਸਾਰ 50 ਸਾਲ ਤੋਂ ਵੱਡੀ ਉਮਰ ਦੇ ਪਿਤਾ ਤੋਂ ਪੈਦਾ ਹੋਏ ਬੱਚਿਆਂ ‘ਚ ਆਟਿਜ਼ਮ ਦੀ ਦਰ 66 ਫ਼ੀਸਦੀ ਵਧੇਰੇ ਪਾਈ ਗਈ, ਜਦਕਿ 20 ਤੋਂ 30 ਸਾਲ ਦੇ ਪਿਤਾ ਦੇ ਬੱਚਿਆਂ ਦੀ ਤੁਲਨਾ ‘ਚ 40 ਤੋਂ 50 ਸਾਲ ਦੇ ਪਿਤਾ ਦੇ ਬੱਚਿਆਂ ‘ਚ ਇਹ ਦਰ 28 ਫ਼ੀਸਦੀ ਵਧੇਰੇ ਪਾਈ ਗਈ। ਉਨ੍ਹਾਂ ਇਹ ਵੀ ਦੇਖਿਆ ਕਿ 20 ਤੋਂ 30 ਸਾਲ ਦੀਆਂ ਮਾਵਾਂ ਦੀ ਤੁਲਨਾ ‘ਚ ਅੱਲ੍ਹੜ ਮਾਵਾਂ ਤੋਂ ਪੈਦਾ ਹੋਏ ਬੱਚਿਆਂ ‘ਚ ਆਟਿਜ਼ਮ ਦੀ ਦਰ 18 ਫ਼ੀਸਦੀ ਵਧੇਰੇ ਸੀ।
20 ਤੋਂ 30 ਸਾਲ ਦੀ ਉਮਰ ਵਾਲੀਆਂ ਮਾਵਾਂ ਦੀ ਤੁਲਨਾ ‘ਚ 40 ਤੋਂ 50 ਸਾਲ ਵਿੱਚਾਲੇ ਮਾਵਾਂ ਤੋਂ ਪੈਦਾ ਹੋਏ ਬੱਚਿਆਂ ‘ਚ ਆਟਿਜ਼ਮ ਦੀ ਦਰ 15 ਫ਼ੀਸਦੀ ਵਧੇਰੇ ਪਾਈ ਗਈ। ਅਧਿਐਨ ‘ਚ ਇਹ ਵੀ ਦੇਖਿਆ ਗਿਆ ਕਿ ਮਾਤਾ-ਪਿਤਾ ਦੀ ਉਮਰ ‘ਚ ਫ਼ਰਕ ਵਧਣ ਦੇ ਨਾਲ-ਨਾਲ ਆਟਿਜ਼ਮ ਦੀ ਦਰ ‘ਚ ਵੀ ਵਾਧਾ ਪਾਇਆ ਗਿਆ।

LEAVE A REPLY