Editorial1ਪਿਛਲੇ ਸਾਲ ਡੇਰਾ ਸਿਰਸਾ ਦੇ ਮੁਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾ੬ਗ ਰਚਣ ਦੇ ਦੋਸ਼ ਤੋ੬ ਸ੍ਰੀ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਹਿਬਾਨ ਵਲੋ੬ ਸੂਬਾ ਸਰਕਾਰ ਦੇ ਇਸ਼ਾਰੇ ‘ਤੇ ਬਿਨਾ ਗ਼ਲਤੀ ਮੰਨੇ ਦਿੱਤੀ ਗਈ ਮੁਆਫ਼ੀ ਤੋ੬ ਬਾਅਦ ਸਿੱਖ ਸੰਗਤਾ੬ ਵਿੱਚ ਭਰੀ ਰੋਸ ਪਾਇਆ ਗਿਆ ਸੀ। ਸਿੱਖ ਸੰਗਤਾ੬ ਵਿੱਚਲਾ ਗੁੱਸਾ ਹਾਲੇ ਸ਼ਾ੬ਤ ਵੀ ਨਹੀ ਸੀ ਹੋਇਆ ਕਿ ਬਹੁਤ ਹੀ ਗਹਿਰੀ ਸਾਜ਼ਿਸ਼ ਤਹਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋ੬ ਸਾਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਜਿੰਨਾ੬ ਦੀ ਕੋਈ ਉੱਘ ਸੁੱਘ ਕੱਢਣ ਵਿੱਚ ਨਾ ਹੀ ਪੰਜਾਬ ਦੀ ਪੰਥਕ ਸਰਕਾਰ ਨੇ ਕੋਈ ਦਿਲਚਸਪੀ ਦਿਖਾਈ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੇ ਸਰਕਾਰ ‘ਤੇ ਕੋਈ ਦਬਾਅ ਬਨਾਉਣ ਦੀ ਕੋਸ਼ਿਸ਼ ਹੀ ਕੀਤੀ। ਇਹਨਾਂ ਦੋ ਘਟਨਾਵਾਂ ਤੋ੬ ਬਾਅਦ ਜੋ ਸਾਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੀਆਂ ਹਿਰਦੇਵੇਧਕ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ੬ ਅਤੇ ਇਹਨਾਂ ਬੇਅਦਬੀ ਦੀਆ੬ ਘਟਨਾਵਾ੬ ਦੇ ਰੋਸ ਵਜੋ ਜੋ ਸ਼ਾਂਤਮਈ ਵਿਰੋਧ ਪ੍ਰਦਰਸ਼ਣ ਕਰਦੀਆਂ ਸਿੱਖ ਸੰਗਤਾ੬ ‘ਤੇ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਅਜਿਹਾ ਪੁਲਸੀਆ ਕਹਿਰ ਵਾਪਰਿਆ ਜਿਸ ਨੇ ਦੋ ਸਿੱਖ ਨੌਜਵਾਨਾਂ ਦੀ ਸ਼ਹਾਦਤ ਤੋ੬ ਇਲਾਵਾ ਸੈ੬ਕੜੇ ਸਿੱਖਾਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਤਾਂ ਇਸ ਸਾਰੇ ਘਟਨਾਕ੍ਰਮ  ਦੌਰਾਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਮੇਤ ਸਾਰੇ ਹੀ ਤਖ਼ਤ ਸਾਹਿਬਾਨ ਦੇ ਜਥੇਦਾਰਾ੬ ਦੀ ਜੋ ਸ਼ਰਮਨਾਕ ਮੂਕ-ਦਰਸ਼ਕ ਭੂਮਿਕਾ ਰਹੀ ਉਸ ਨੇ ਸਿੱਖ ਸੰਗਤਾ੬ ਦਾ ਗੁੱਸਾ ਸੱਤਵੇ੬ ਅਸਮਾਨ ਤਕ ਪਹੁੰਚਾ ਦਿੱਤਾ। ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖਾ੬ ਵਿੱਚ ਸੂਬਾ ਸਰਕਾਰ ਦੇ ਮੰਤਰੀਆ੬ ਅਤੇ ਜਥੇਦਾਰਾ੬ ਖਿਲਾਫ ਭਾਰੀ ਵਿਰੋਧ ਹੋਇਆ। ਇਸ ਸਮੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਦੁਸ਼ਮਨ ਜਮਾਤ ਦੇ ਹੱਥ ਠੋਕੇ ਬਣੇ ਬਾਦਲ ਪਰਿਵਾਰ ਅਤੇ ਉਸ ਦੇ ਕਰਿੰਦਿਆ੬ ਤੋ੬ ਮੁਕਤ ਕਰਵਾਉਣ ਦੀ ਮੰਗ ਵੀ ਜ਼ੋਰ ਫ਼ੜਨ ਲੱਗੀ। ਸੋ ਇਹਨਾ੬ ਸਾਰੇ ਪੰਥਕ ਮੁਦਿਆ੬ ਨੂੰ ਹੱਲ ਕਰਨ ਲਈ ਸਮੁੱਚੀ ਕੌ੬ਮ ਨੇ ਇੱਕ ਮੱਤ ਹੋ ਕੇ ਸਰਬੱਤ ਖ਼ਾਲਸਾ ਬੁਲਾਉਣ ਦਾ ਫ਼ੈਸਲਾ ਕੀਤਾ। ਜਿਹੜਾ ਪਿਛਲੇ ਸਾਲ 10 ਨਵੰਬਰ 2015 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਇਤਿਹਾਸਿਕ ਧਰਤੀ ਪਿੰਡ ਚੱਬ੍ਹਾ ਵਿਖੇ ਹੋਇਆ ਸੀ।
ਇਸ ਸਰਬੱਤ ਖ਼ਾਲਸੇ ਵਿੱਚ ਸਰਕਾਰੀ ਰੋਕਾ੬ ਦੇ ਬਾਵਜੂਦ ਲੱਖਾ੬ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਦੀਆ੬ ਸਿੱਖ ਸੰਗਤਾ੬ ਦਾ ਠਾਠਾਂ ਮਾਰਦਾ ਇਕੱਠ ਹੋਇਆ਀ਿ ਜਹੜਾ ਸੂਬਾ ਸਰਕਾਰ ਅਤੇ ਉਸ ਦੇ ਕਬਜ਼ੇ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ੬ ਫ਼ੌਰੀ ਨਿਜਾਤ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਬੈਠਾ ਸੀ। ਪ੍ਰਬੰਧਕਾ੬ ਤੋ ਕਈ ਅਹਿਮ ਐਲਾਨ ਕੀਤੇ ਜਾਣ ਅਤੇ ਫ਼ੈਸਲਾਕੁਨ ਪ੍ਰੋਗਰਾਮ ਦਿੱਤੇ ਜਾਣ ਨਾਲ ਖ਼ਾਲਸੇ ਦੇ ਸੁਨਿਹਰੇ ਭਵਿੱਖ ਦੀਆ੬ ਆਸਾਂ ਲਾਈ ਬੈਠੇ ਸਮੁੱਚੇ ਖ਼ਾਲਸਾ ਪੰਥ ਦੀਆਂ ਇਹ ਆਸੜ ਤਾਂ ਬੇਸ਼ੱਕ ਪੂਰੀਆਂ ਹੀ ਹੋ ਸਕੀਆਂ, ਪਰ ਫ਼ਿਰ ਵੀ ਕੁਝ ਅਜਿਹੇ ਫ਼ੈਸਲੇ ਲਏ ਗਏ ਜਿਹੜੇ ਸੂਬੇ ਅਤੇ ਗੁਰਦੁਆਰਾ ਪ੍ਰਬੰਧ ‘ਤੇ ਕਾਬਜ਼ ਧਿਰਾ੬ ਨੂੰ ਚੇਤਾਵਨੀ ਵਜੋ੬ ਦੇਖਣੇ ਚਾਹੀਦੇ ਹਨ। ਸਰਬੱਤ ਖ਼ਾਲਸਾ ਵਲੋ੬ ਜਿਹੜਾ ਸਭ ਤੋ੬ ਅਹਿਮ ਤੇ ਸਰਬ-ਪ੍ਰਵਾਨਿਤ ਕਹੇ ਜਾਣ ਵਾਲਾ ਮਤਾ ਪਾਸ ਕੀਤਾ ਗਿਆ ਸੀ ਉਹ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋ੬ ਭਾਈ ਜਗਤਾਰ ਸਿੰਘ ਹਵਾਰਾ ਦੀ ਨਿਯੁਕਤੀ ਜਿਸ ਨੂੰ ਪ੍ਰਵਾਨਗੀ ਦਿੰਦੀਆਂ ਸਿੱਖ ਸੰਗਤਾਂ ਦੇ ਤਕਰੀਬਨ 15 ਮਿੰਟ ਤਕ ਗੂੰਜਦੇ ਜੈਕਾਰਿਆ੬ ਨੇ ਦਿੱਲੀ ਤਕ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸੇ ਤਰ੍ਹਾ੬  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪਣ ਤੋ੬ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋ੬ ਭਾਈ ਧਿਆਨ ਸਿੰਘ ਮੰਡ ਨੂੰ ਵੀ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਗ਼ੈਰਮੌਜੂਦਗੀ ਵਿੱਚ ਕੰਮ ਚਲਾਉਣ ਲਈ ਥਾਪਿਆ ਗਿਆ ਸੀ। ਉਸ ਮੌਕੇ ਬੇਸ਼ੱਕ ਸਰਬੱਤ ਖ਼ਾਲਸਾ ਵਲੋਂ ਥਾਪੇ ਇਹ ਤਿੰਨੋ੬ ਹੀ ਜਥੇਦਾਰ ਸਾਹਿਬਾਨ ਨੂੰ ਸੂਬਾ ਸਰਕਾਰ ਨੇ ਦੇਸ਼ ਧਰੋਹ ਦਾ ਝੂਠਾ ਪਰਚਾ ਦਰਜ ਕਰ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਸੀ ਜਿਸ ਕਰ ਕੇ ਲਗਾਤਾਰ ਕਈ ਮਹੀਨਿਆ੬ ਤਕ ਤਿੰਨੋ ਹੀ ਜਥੇਦਾਰ ਸਿੱਖ ਸੰਗਤਾ੬ ਨਾਲ ਤਾਲਮੇਲ ਨਾ ਬਣਾ ਸਕੇ। ਅਪ੍ਰੈਲ 2016 ਦੇ ਅੱਧ ਉਪਰੰਤ ਜੇਲ੍ਹ  ਚੋ੬ ਬਾਹਰ ਆਉ੬ਦਿਆਂ ਹੀ ਸਰਬੱਤ ਖ਼ਾਲਸਾ ਦੁਆਰਾ ਥਾਪੇ ਗਏ ਜਥੇਦਾਰ ਸਾਹਿਬਾਨ ਨੇ ਆਪਣੀਆਾਂ ਗਤੀਵਿਧੀਆਂ ਸੁਰੂ ਕੀਤੀਆਂ ਹੋਈਆਂ ਹਨ।
ਸਰਬੱਤ ਖ਼ਾਲਸਾ ਵਲੋ੬ ਥਾਪੇ ਇਨ੍ਹਾਂ ਜਥੇਦਾਰਾਂ ਦੀ ਕਾਰਜਸ਼ੈਲੀ ਕਿਵੇ੬ ਦੀ ਹੋਣੀ ਚਾਹੀਦੀ ਹੈ, ਇਹਨਾਂ ਨੂੰ ਸਿੱਖ ਕੌ੬ਮ ਵਿੱਚ ਆਪਣਾ ਪ੍ਰਭਾਵ ਬਨਾਉਣ ਲਈ ਅਤੇ ਖੱਖੜੀਆ੬ ਕਰੇਲੇ ਹੋਈ ਪੰਥਕ ਸ਼ਕਤੀ ਨੂੰ ਇੱਕ ਪਲੇਟਫ਼ੌਰਮ ‘ਤੇ ਇਕੱਤਰ ਕਰਨ ਲਈ ਕਿਹੋ ਜਿਹੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਨ੍ਹਾਂ ‘ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ। ਜੇਕਰ  ਤਿੰਨ ਸਿੰਘ ਸਾਹਿਬਾਨਾ੬ ਵਲੋ੬ ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਹਿਬ ਤੋ੬ ਪਾਸ ਕੀਤੇ ਗਏ ਕੁਝ ਗੁਰਮਤਿਆਂ ਦੀ ਹੀ ਗੱਲ ਕੀਤੀ ਜਾਵੇ ਜਿਸ ਵਿੱਚ ਜਿੱਥੇ ਉਹਨਾਂ ਵਲੋ੬ ਬਰਗਾੜੀ ਕਾਂਡ ਦੀ ਜਾਂਚ ਦੇ ਸਬੰਧ ਵਿੱਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦਾ ਗੁਰਮਤਾ ਪਾਸ ਕਰ ਕੇ ਭਾਵੇਂ ਸਿੱਖਾਂ ਦਾ ਧਿਆਨ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਬਾਰੇ ਉਠੇ ਵਿਵਾਦ ਦੇ ਸਬੰਧ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਨੂੰ ਨਜ਼ਰਅੰਦਾਜ ਕਰਨ ਦੀ ਕਾਰਵਾਈ ਨੇ ਸਿੱਖ ਹਲਕਿਆ੬ ਵਿੱਚ ਨਿਰਾਸ਼ਤਾ ਵੀ ਪੈਦਾ ਕੀਤੀ ਹੈ। ਸੂਝਵਾਨ ਸਿੱਖਾਂ ਦਾ ਮੰਨਣਾ ਹੈ ਕਿ ਜਿੰਨੀ ਦੇਰ ਜਥੇਦਾਰ ਸਾਹਿਬਾਨ ਮੁਕੰਮਲ ਰੂਪ ਵਿੱਚ ਖ਼ੁੱਦ ਨੂੰ ਹਰ ਕਿਸਮ ਦੀ ਸਿਆਸੀ ਤੇ ਧਾਰਮਿਕ ਧੜੇਬੰਦੀ ਤੋਂ ਮੁਕਤ ਨਹੀਂ ਕਰ ਲੈਂਦੇ ਓਨੀ ਦੇਰ ਉਨ੍ਹਾਂ ਨੂੰ ਅਜਿਹੇ ਗੁਰਮਤੇ ਕਰ ਕੇ ਆਪਣੇ ਅਕਸ ਨੂੰ ਖ਼ਰਾਬ ਨਹੀ ਕਰਨਾ ਚਾਹੀਦਾ। ਸਿੰਘ ਸਾਹਿਬ ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਸਰਬੱਤ ਖ਼ਾਲਸਾ ਦੇ ਤਿੰਨ ਸਿੰਘ ਸਹਿਬਾਨ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਕਾਰਨ ਪਿਛਲੇ ਦਿਨੀਂ ਭਾਈ ਹਵਾਰਾ ਵਲੋ੬ ਸਿੱਖ ਸੰਗਤਾ੬ ਦੇ ਨਾਮ ਭੇਜੇ ਸੰਦੇਸ਼ ਸਬੰਧੀ ਜੋ ਦੁਬਿਧਾ ਬਣੀ ਤੇ ਜਨਤਕ ਹੋਈ ਉਹ ਬੇਹੱਦ ਹੀ ਨਿਰਾਸ਼ਾਜਨਕ ਹੈ ਜਿਸ ਨੇ ਕੌਮ ਵਿੱਚ ਕਈ ਤਰ੍ਹਾਂ ਦੇ ਨਵੇ੬ ਸ਼ੰਕਿਆਂ ਨੂੰ ਜਨਮ ਦਿੱਤਾ। ਜਥੇਦਾਰ ਸਹਿਬਾਨ ਨੂੰ ਸਿੰਘ ਸਹਿਬ ਭਾਈ ਹਵਾਰਾ ਨਾਲ ਤਾਲਮੇਲ ਬਣਾ ਕੇ ਕੌ੬ਮੀ ਏਕਤਾ ਕਾਇਮ ਕਰਨ ਦੇ ਮਾਰਗ ‘ਤੇ ਅੱਗੇ ਵੱਧਣ ਦੀ ਲੋੜ ਹੈ। 2015 ਦੇ ਸਰਬੱਤ ਖ਼ਾਲਸੇ ਤੋ੬ ਬਾਹਰ ਰਹਿ ਗਈਆਂ ਪੰਥਕ ਧਿਰਾਂ ਨੂੰ 2016 ਦੇ ਸਰਬੱਤ ਖ਼ਾਲਸੇ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਣਾਏ ਜਾਣ ਦੀ ਲੋੜ ਹੈ। 2015 ਦੇ ਸਰਬੱਤ ਖ਼ਾਲਸੇ ਦੇ ਮੌਕੇ ‘ਤੇ ਰਹਿ ਗਈਆਂ ਊਣਤਾਈਆਂ ਅਤੇ ਗ਼ਲਤੀਆਂ ਨੂੰ ਦੁਬਾਰਾ ਨਾ ਦੁਹਰਾਇਆ ਜਾਵੇ ਇਸ ਲਈ ਇਸ ਵਾਰ ਪੁਰਾਤਨ ਰਵਾਇਤਾਂ ਅਨੁਸਾਰ ਪੂਰੇ ਵਿਧੀ ਵਿਧਾਨ ਅਤੇ ਸਰਬ ਪ੍ਰਵਾਨਤ ਬਨਾਉਣ ਲਈ ਪੂਰੀ ਇਮਾਨਦਾਰੀ ਨਾਲ ਧੜੇਬਾਜੀ ਤੋ੬ ਉੱਪਰ ਉੱਠ ਕੇ ਪੰਥ ਦੇ ਭਲੇ ਨੂੰ ਮੁੱਖ ਰੱਖ ਕੇ ਪਾਰਦਰਸ਼ਤਾ ਰੱਖਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਜਥੇਦਾਰਾਂ ਨੂੰ ਹੀ ਨਿਭਾਉਣੀ ਹੋਵੇਗੀ। ਅਜੇਹਾ ਇਸ ਕਰ ਕੇ ਵੀ ਜ਼ਰੂਰੀ ਹੈ ਕਿ ਇਸ ਵਾਰ ਨਵੰਬਰ 2016 ਵਿੱਚ ਹੋਣ ਵਾਲਾ ਸਰਬੱਤ ਖ਼ਾਲਸਾ ਕਿਸੇ ਇੱਕ ਧਿਰ ਦਾ ਨਾ ਹੋ ਕੇ ਸਮੁੱਚੇ ਖ਼ਾਲਸਾ ਪੰਥ ਦੀਆ੬ ਸਮੁੱਚੀਆ੬ ਧਿਰਾ੬ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੋ ਸਕੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਕਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕਰਨ ਅਤੇ ਗੁਰਦੁਆਰਾ ਪ੍ਰਬੰਧ ਤੋ੬ ਸਿੱਖ ਦੁਸ਼ਮਣ ਤਾਕਤਾਂ ਦਾ ਗ਼ਲਬਾ ਖ਼ਤਮ ਕਰਨ ਵਰਗੇ ਕੌਮੀ ਕਾਰਜ ਨੇਪਰੇ ਚੜ੍ਹ ਸਕਣ।
ਸੂਝਵਾਨ ਸਿੱਖਾਂ੬ ਦਾ ਇਹ ਮੰਨਣਾ ਹੈ ਕਿ ਜਿਸ ਤਰ੍ਹਾਂ ਹੁਣ ਤਕ ਕਿਸੇ ਵੀ ਸਰਕਾਰ ਵਿਰੋਧੀ ਲੋਕ ਲਹਿਰ, ਭਾਵੇ੬ ਉਹ ਕਿਸਾਨਾਂ ਦਾ ਸੰਘਰਸ਼  ਹੋਵੇ ਜਾਂ ਸਾਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਜੋ੬ ਉੱਠੀ ਸਿੱਖ ਲਹਿਰ, ਉਹ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਫ਼ਲ ਨਹੀਂ ਹੋਣ ਦਿੱਤੀ। ਪਿਛਲੇ ਦਿਨੀ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆ੬ ਵਾਲਿਆਂ ‘ਤੇ ਕਰਵਾਏ ਗਏ ਹਮਲੇ ਦਾ ਮੁੱਖ ਮਕਸਦ ਵੀ ਜਿੱਥੇ ਸਿੱਖਾ੬ ਵਿੱਚ ਭਰਾਮਾਰੂ ਜੰਗ ਕਰਵਾ ਕੇ ਪੰਥਕ ਸ਼ਕਤੀ ਨੂੰ ਤਹਿਸ ਨਹਿਸ ਕਰਨਾ ਸੀ, ਉਥੇ ਭਾਈ ਰਣਜੀਤ ਸਿੰਘ ਢੱਡਰੀਆ੬ ਵਾਲਿਆਂ ਵਲੋਂ ਸਿੱਖੀ ਸਿਧਾਤਾਂ ‘ਤੇ ਪਹਿਰਾ ਦੇਣ ਅਤੇ ਸੱਚ ਦੀ ਅਵਾਜ਼ ਨੂੰ ਹਮੇਸ਼ ਲਈ ਬੰਦ ਕਰਨਾ ਸੀ। ਏਸੇ ਤਰ੍ਹਾਂ ਹੀ ਸਰਬੱਤ ਖ਼ਾਲਸਾ ਵਲੋ੬ ਥਾਪੇ ਜਥੇਦਾਰ ਸਹਿਬਾਨ ਨੂੰ ਆਪਸ ਵਿੱਚ ਉਲਝਾ ਕੇ 10 ਨਵੰਬਰ 2016 ਦੇ ਸਰਬੱਤ ਖ਼ਾਲਸਾ ਸਮਾਗਮ ਨੂੰ ਫ਼ੇਲ੍ਹ ਕਰਨ ਦੀ ਸਾਜ਼ਿਸ਼ ਵੀ ਘੜੀ ਜਾ ਰਹੀ ਹੈ ਅਤੇ ਬੀਤੇ ਕੁਝ ਸਮੇਂ ਤੋਂ ਸਰਕਾਰੀ ਤੰਤਰ ਸਫ਼ਲ ਹੁੰਦਾ ਵੀ ਦਿਖਾਈ ਦਿੱਤਾ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਪੰਥਕ ਆਗੂ ਸਿੱਖ ਦੁਸ਼ਮਣ ਜਮਾਤ ਦੀਆਂ ਚਾਲਾਂ ਨੂੰ ਬਗ਼ੈਰ ਸੋਚਿਆਂ ਸਮਝਿਆਂ ਝੱਟ ਹੀ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ‘ਤੇ ਉਤਰ ਕੇ ਕੌ੬ਮ ਦੇ ਜੜ੍ਹੀਂ ਤੇਲ ਦੇਣ ਦਾ ਕੰਮ ਆਪ ਹੀ ਕਰ ਜਾਂਦੇ ਹਨ ਤੇ ਉਹਨਾਂ੬ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਸਿੱਖ ਵਿਰੋਧੀ ਤਾਕਤਾਂ ਵਰਤ ਰਹੀਆਂ ਹਨ। ਇਹ ਪੰਥਕ ਧਿਰਾਂ ਦੀ ਪਾਟੋਧਾੜ ਦਾ ਹੀ ਨਤੀਜਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸਰਬੱਤ ਖ਼ਾਲਸਾ ਦੁਆਰਾ ਥਾਪੇ ਜਥੇਦਾਰਾ੬ ਵਲੋ੬ ਲਏ ਫ਼ੈਸਲਿਆ੬ ਨੂੰ ਰੱਦ ਕਰਨ ਵਾਲੇ ਬਿਆਨ ਵਿੱਚ ਸਿੱਖ ਸੰਗਤਾ੬ ਦੇ ਪੰਜ ਸੱਤ ਲੱਖ ਦੇ ਇਤਿਹਾਸਿਕ ਇਕੱਠ ਨੂੰ ਟਿੱਚ ਜਾਣਦੇ ਹੋਏ ਆਮ ਲੋਕਾ੬ ਦਾ ਇਕੱਠ ਇਸ ਲਹਿਜੇ ਵਿੱਚ ਕਹਿ ਰਹੇ ਸਨ ਜਿਵੇ੬  ਉਹ ਜਾਣਦੇ ਹੋਣ ਕਿ ਹੁਣ ਪੰਥਕ ਜਥੇਬੰਦੀਆ੬ ਵਿੱਚ ਛੱਡੇ ਉਹਨਾਂ ਦੇ ਮੋਹਰੇ 2015 ਵਾਲਾ ਇਤਿਹਾਸ ਮੁੜ ਦੁਹਰਾਉਣ ਨਹੀਂ ਦੇਣਗੇ ਤੇ ਸਿੱਖ ਕੌਮ ਵੀ ਹੁਣ ਬੇਅਦਬੀ ਮਾਮਲੇ ਨੂੰ ਭੁੱਲ ਵਿਸਰ ਹੀ ਗਈ ਹੈ। ਸ੍ਰ. ਮੱਕੜ ਤਾਂ ਇਹ ਵੀ ਦਾਅਵਾ ਕਰ ਚੁੱਕੇ ਹਨ ਕਿ ਪੰਥਕ ਧਿਰਾਂ ਕਦੇ ਇੱਕਠੀਆਂ ਰਹਿ ਹੀ ਨਹੀਂ ਸਕਦੀਆਂ। ਉਧਰ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੁਹਰਾ ਰਹੇ ਹਨ ਕਿ 10-15 ਹਜ਼ਾਰ ਲੋਕਾਂ ਦਾ ਸਰਬੱਤ ਖ਼ਾਲਸਾ ਹੋ ਹੀ ਨਹੀਂ ਸਕਦਾ।
ਸਾਲ 2015 ਦੇ ਸਰਬੱਤ ਖ਼ਾਲਸਾ ਮੌਕੇ ਵੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਥਾਪੇ ਜਥੇਦਾਰਾਂ ਨੇ ਬਹੁਤ ਜ਼ਿਆਦਾ ਸ਼ੋਰ ਪਾਇਆ ਸੀ ਕਿ ਸਰਬੱਤ ਖ਼ਾਲਸਾ ਬੁਲਾਏ ਜਾਣ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਸ ਹੈ ਅਤੇ ਅਜਿਹਾ ਕਰ ਕੇ ਉਹ ਆਪਣੀ ਨਿਯੁਕਤੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਸਿਆਸੀ ਮਾਲਕਾਂ ਦੀ ਅਵਾਜ਼ ਹੀ ਬੁਲੰਦ ਕਰ ਰਹੇ ਸਨ। ਲੇਕਿਨ ਸਰਬੱਤ ਖ਼ਾਲਸਾ ਵਿੱਚ ਸ਼ਾਮਿਲ ਸੰਗਤਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਵਾਕਿਆ ਹੀ ਜੇਕਰ ਗੁਰੂ 20 ਬਿਸਵੇ ਹੈ ਤਾਂ ਸੰਗਤ 21 ਬਿਸਵੇ। ਉਹ ਆਪਣੇ ਭੱਵਿਖ ਬਾਰੇ ਫ਼ੈਸਲੇ ਲੈ ਸਕਦੀ ਹੈ। ਸਰਬੱਤ ਖ਼ਾਲਸਾ 2015 ਵਿੱਚ ਸ਼ਾਮਿਲ ਹੋਣ ਲਈ ਜਿਸ ਤਰ੍ਹਾਂ ਸਿੱਖ ਸੰਗਤਾਂ ਆਪ ਮੁਹਾਰੀਆਂ ਹੋ ਕੇ ਪਹੁੰਚੀਆਂ ਉਸ ਨੂੰ ਕਿਸੇ ਇੱਕ ਸ਼ਖ਼ਸ, ਸਿਆਸੀ ਜਾਂ ਧਾਰਮਿਕ ਆਗੂ ਦੀ ਪ੍ਰਾਪਤੀ ਹਰਗਿਜ਼ ਨਹੀਂ ਮੰਨਣਾ ਚਾਹੀਦਾ। ਸੰਗਤ ਅੰਦਰ ਉਸ ਵੇਲੇ ਵੀ ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦਾ ਦਰਦ ਸੀ ਅਤੇ ਇਨਸਾਫ਼ ਨਾ ਮਿਲਣ ਕਾਰਣ ਅੱਜ ਵੀ ਉਹ ਜਿਉਂ ਦਾ ਤਿਉਂ ਹੈ। ਸੰਗਤ ਨੇ ਅਜ ਤੀਕ ਸ਼੍ਰੋਮਣੀ ਕਮੇਟੀ, ਅਕਾਲੀ ਆਗੂਆਂ ਤੇ ਉਨ੍ਹਾਂ ਦੁਆਰਾ ਥਾਪੇ ਜਥੇਦਾਰਾਂ ਨੂੰ ਕੀਤੇ ਗੁਨਾਹਾਂ ਤੋਂ ਬਖ਼ਸ਼ਿਆ ਨਹੀ ਹੈ। ਇਸ ਸੰਸਾਰ ਵਿੱਚ ਹਰ ਸ਼ਖ਼ਸ ਭੁਲਣਹਾਰ ਹੈ, ਸਿੱਖ ਸਿਧਾਂਤ ਅਨੁਸਾਰ ਸੰਗਤ ਬਖ਼ਸ਼ਿੰਦ ਵੀ ਹੈ ਲੇਕਿਨ ਕਿਸੇ ਇੱਕ ਭੁਲ ਦੀ ਖ਼ਿਮਾ ਇੱਕ ਹੀ ਵਾਰ ਹੋ ਸਕਦੀ ਹੈ, ਬਾਰ ਬਾਰ ਨਹੀਂ। ਅਜਿਹੇ ਵਿੱਚ ਜਿਥੇ  2015 ਦੇ ਸਰਬੱਤ ਖ਼ਾਲਸਾ ਵਿੱਚ ਸ਼ਾਮਿਲ ਸਾਰੀਆ੬ ਹੀ ਧਿਰਾਂ ਨੂੰ ਪਿਛਲੀਆਂ ਗ਼ਲਤੀਆਂ ਨੂੰ ਸੁਧਾਰਨ ਲਈ ਸੁਹਿਰਦਤਾ ਨਾਲ ਯਤਨ ਕਰਨੇ ਚਾਹੀਦੇ ਹਨ ਉਥੇ ਥਾਪੇ ਗਏ ਜਥੇਦਾਰ ਸਹਿਬਾਨ ਨੂੰ ਵੀ ਕਿਸੇ ਇੱਕ ਧਿਰ ਦੇ ਬੁਲਾਰੇ ਬਣਨ ਦੀ ਬਜਾਏ ਗੁਰੂ ਸਿਧਾਂਤ ਦੀ ਰੋਸ਼ਨੀ ਵਿੱਚ ਚਲਦਿਆਂ ਸਮੁੱਚੇ ਖ਼ਾਲਸਾ ਪੰਥ ਨੂੰ ਏਕਤਾ ਦੀ ਲੜੀ ਵਿੱਚ ਪਰੋ ਕੇ ਨਾਲ ਲੈਕੇ ਚਲਣ ਹਿੱਤ ਸਾਰਥਿਕ ਯਤਨ ਕਰਨੇ ਚਾਹੀਦੇ ਹਨ।
ਬਘੇਲ ਸਿੰਘ ਧਾਲੀਵਾਲ 99142-58142

LEAVE A REPLY