6ਜਗਦਲਪੁਰ :  ਛੱਤੀਸਗੜ੍ਹ ਦੇ ਬਾਜੀਪੁਰ ਅਤੇ ਸੁਕਮਾ ਜ਼ਿਲਾ ਪੁਲਸ ਨੇ ਸ਼ਨੀਵਾਰ ਨੂੰ ਦਬਿਸ਼ ਦੇ ਕੇ 5 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੀਜਾਪੁਰ ਜ਼ਿਲੇ ਦੇ ਭੋਪਾਲਪਟਨਮ ਥਾਣਾ ਖੇਤਰ ਦੇ ਸਰਚਿੰਗ ਗਸ਼ਤ ਦੌਰਾਨ ਸੁਰੱਖਿਆ ਫੋਰਸਾਂ ਨੇ ਤਿੰਨ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਥਾਣਾ ਖੇਤਰ ਦੇ ਰਾਏਗੁੜਾ ਅਤੇ ਦੰਮੂਰ ਦੇ ਜੰਗਲ ‘ਚ ਪਾਰਟੀ ਨੂੰ ਦੇਖ ਕੇ ਦੌੜ ਰਹੇ ਤਿੰਨ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਨਕਸਲੀਆਂ ਮੰਤੀ ਰਮੇਸ਼, ਮੜੇ ਗਣਪੱਤ ਅਤੇ ਰਮੇਸ਼ ਕਤਲਮ ‘ਤੇ ਸਕੂਲ ਨਿਰਮਾਣ ‘ਚ ਲੱਗੀਆਂ ਮਸ਼ੀਨਾਂ ‘ਚ ਆਗਜਨੀ ਅਤੇ ਆਮਰਸ ਐਕਟ ਦੇ ਕਈ ਮਾਮਲਾ ਦਰਜ ਹਨ।
ਦੂਜੇ ਪਾਸੇ ਸੁਕਮਾ ਜ਼ਿਲੇ ਦੇ ਗਾਦੀਰਾਸ ਥਾਣਾ ਖੇਤਰ ਤੋਂ ਸੀ.ਆਰ.ਪੀ.ਐੱਫ. ਅਤੇ ਜ਼ਿਲਾ ਪੁਲਸ ਫੋਰਸ ਦੀ ਸਾਂਝੀ ਪਾਰਟੀ ਨੇ 2 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਦੇ ਖਿਲਾਫ ਅਦਾਲਤ ਤੋਂ ਸਥਾਈ ਵਾਰੰਟ ਜਾਰੀ ਕੀਤਾ ਗਿਆ ਸੀ। ਸੁਕਮਾ ਐੱਸ.ਪੀ. ਆਈਕੇ ਏਲੇਸੇਲਾ ਨੇ ਦੱਸਿਆ ਕਿ ਗ੍ਰਿਫਤਾਰ ਨਕਸਲੀਆਂ ‘ਚ ਗਾਦੀਰਾਸ ਥਾਣਾ ਖੇਤਰ ਦੇ ਬੜੇਮੁਰਕੀ ਵਾਸੀ ਮਾੜਵੀ ਰਾਜਾ ਮੁੱਕਾ ਦੇ ਖਿਲਾਫ ਸਥਾਈ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਗ੍ਰਿਫਤਾਰ ਇਕ ਹੋਰ ਨਕਸਲੀ ਦੁਧੀ ਰਾਜੇਸ਼ ਵਾਸੀ ਸਿੰਗਨਪਾਰਾ ਬੜੇਸੇਟੀ ਥਾਣਾ ਫੂਲਬਗੜੀ ਦੇ ਖਿਲਾਫ ਥਾਣਾ ਗਾਦੀਰਾਸ ‘ਚ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਹੈ।

LEAVE A REPLY