1ਪਟਿਆਲਾ  : ਬਹੁਚਰਚਿਤ ਨਿਹੰਗ ਕਤਲ ਕਾਂਡ ਦੇ ਕੇਸ ਵਿਚ ਅੱਜ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਸ੍ਰੀ ਰਾਜੀਵ ਕਾਲੜਾ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਧਾਰਾ 302 ਤਹਿਤ 8 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਅਤੇ 15 ਨੂੰ ਰਿਹਾਅ ਕਰ ਦਿੱਤਾ ਹੈ, ਜਦੋਂ ਕਿ ਦੋ ਹੋਰਾਂ ਦੀ ਸੁਣਵਾਈ ਦੇ ਸਮੇਂ ਦੌਰਾਨ ਮੌਤ ਹੋ ਗਈ ਸੀ, ਜਦੋਂ ਕਿ ਇਸ ਨਾਲ ਸਬੰਧਤ ਕਰਾਸ ਕੇਸ ਜੋ ਧਾਰਾ 307 ਦਾ ਸੀ, ਵਿਚ 4 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਯਾਦ ਰਹੇ ਕਿ ਨਿਹੰਗ ਗੁੱਟਾਂ ਦੇ ਦੋ ਧੜਿਆਂ ਦੀ ਲੜਾਈ ਵਿਚ ਪਟਿਆਲਾ ਦੇ ਮੋਦੀ ਕਾਲਜ ਨੇੜੇ ਨਿਹੰਗ ਬਗੀਚੀ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਉਪਰ ਹਮਲਾ ਕੀਤਾ ਗਿਆ ਸੀ, ਜਿਸ ਵਿਚ ਬਾਬਾ ਬਲਬੀਰ ਸਿੰਘ ਦੇ ਤਿੰਨ ਨਜ਼ਦੀਕੀ ਮੌਕੇ ‘ਤੇ ਮਾਰੇ ਗਏ ਸਨ, ਜਦੋਂ ਕਿ ਇਕ ਬਾਬਾ ਦਰਸ਼ਨ ਸਿੰਘ ਜ਼ਖ਼ਮੀ ਹੋ ਗਿਆ ਸੀ ਅਤੇ ਕੇਸ ਦਾ ਸ਼ਿਕਾਇਤਕਰਤਾ ਸੀ। ਉਸ ਦੀ ਬਾਅਦ ਵਿਚ ਮੌਤ ਹੋ ਗਿਆ ਸੀ।
ਪੁਲਿਸ ਨੇ ਇਸ ਕੇਸ ਵਿਚ 25 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਤਫਤੀਸ਼ ਤੋਂ ਬਾਅਦ ਚਲਾਨ ਪੇਸ਼ ਕੀਤਾ ਸੀ।

LEAVE A REPLY