5ਬਗ਼ਦਾਦ : ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਹੋਏ ਬੰਬ ਧਮਾਕੇ ਕਾਰਨ 75 ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਧਮਾਕਾ ਆਤਮਘਾਤੀ ਹਮਲਾਵਰ ਵੱਲੋਂ ਕੀਤਾ ਗਿਆ।
ਪੀਟੀਆਈ ਅਨੁਸਾਰ ਬਗ਼ਦਾਦ ਦੇ ਕਰਰਾੜਾ ਇਲਾਕੇ ਦੇ ਮੁੱਖ ਬਾਜ਼ਾਰ ਵਿੱਚ ਦਿਨ ਸਮੇਂ ਧਮਾਕਾ ਹੋਇਆ। ਰਮਜ਼ਾਨ ਕਾਰਨ ਧਮਾਕੇ ਵਕਤ ਬਾਜ਼ਾਰ ਵਿੱਚ ਲੋਕਾਂ ਦੀ ਕਾਫ਼ੀ ਜ਼ਿਆਦਾ ਭੀੜ ਸੀ। ਏਜੰਸੀ ਅਨੁਸਾਰ ਅਚਾਨਕ ਇੱਕ ਵਿਅਕਤੀ ਆਇਆ ਅਤੇ ਉਸ ਨੇ ਆਪਣੇ ਆਪ ਨੂੰ ਵਿਸਫੋਟਕ ਸਮੱਗਰੀ ਨਾਲ ਉਡਾ ਲਿਆ। ਜਿਸ ਕਾਰਨ 75 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ 130 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਹਨ।
ਇਸ ਤੋਂ ਬਾਅਦ ਆਈ ਐਸ ਨੇ ਬਿਆਨ ਜਾਰੀ ਕਰ ਕੇ ਧਮਾਕੇ ਦੀ ਪੂਰੀ ਜ਼ਿੰਮੇਵਾਰੀ ਲਈ। ਜੇਹਾਦੀ ਸਮੂਹ ਨੇ ਬਿਆਨ ਵਿੱਚ ਆਖਿਆ ਹੈ ਕਿ ਇਹ ਧਮਾਕਾ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮੱਦੇਨਜ਼ਰ ਕੀਤਾ ਗਿਆ ਹੈ।

LEAVE A REPLY