3ਵਾਸ਼ਿੰਗਟਨ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਰੇਸਤਰਾਂ ਵਿੱਚ ਹੋਏ ਅੱਤਵਾਦੀਆਂ ਹਮਲੇ ਵਿਚ ਮਾਰੇ ਗਏ 20 ਬੰਧਕਾਂ ਵਿਚ ਅਮਰੀਕੀ ਯੂਨੀਵਰਸਿਟੀਆਂ ਦੇ ਤਿੰਨ ਵਿਦਿਆਰਥੀ ਵੀ ਸ਼ਾਮਲ ਸਨ। ਇਹਨਾਂ ਵਿੱਚ ਭਾਰਤੀ ਮੂਲ ਦੀ ਵਿਦਿਆਰਥਣ ਤਾਰਸ਼ੀ ਜੈਨ ਵੀ ਸ਼ਾਮਲ ਹੈ। ਜੋ ਛੁੱਟੀਆਂ ਮਨਾਉਣ ਲਈ ਢਾਕਾ ਗਈ ਸੀ।
ਇਸ ਤੋਂ ਇਲਾਵਾ ਬੰਗਲਾਦੇਸ਼ੀ ਮੂਲ ਦੇ ਦੋ ਹੋਰ ਵਿਦਿਆਰਥੀ ਅਬਿਤ ਕਬੀਰ ਅਤੇ ਫਰਾਜ ਹੁਸੈਨ ਦੀ ਵੀ ਮੌਤ ਹੋ ਗਈ ਹੈ। ਏਮੋਰੀ ਯੂਨੀਵਰਸਿਟੀ ਨੇ ਦੱਸਿਆ ਕਿ ਬੰਗਲਾਦੇਸ਼ੀ ਮੂਲ ਦਾ ਅਬਿਤ ਮਿਆਮੀ ਨਾਲ ਸਬੰਧਿਤ ਸੀ। ਉਹ ਏਮੋਰੀ ਦੇ ਆਕਸਫੋਰਡ ਕਾਲਜ ਵਿਚ ਦੂਜੇ ਸਾਲ ਦਾ ਵਿਦਿਆਰਥੀ ਸੀ। ਫਰਾਜ ਢਾਕਾ ਤੋਂ ਸੀ ਅਤੇ ਆਕਸਫੋਰਡ ਕਾਲਜ ਦਾ ਗਰੈਜੂਏਸ਼ਨ ਸੀ। ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਮਾਰੇ ਜਾਣ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY