4ਸ਼੍ਰੀਨਗਰ – ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ. ਜੀ. ਆਈ. ਐੱਮ. ਐੱਸ.) ਰੋਹਤਕ ਵਲੋਂ ਇਕੱਤਰ ਡਾਟੇ ਅਨੁਸਾਰ ਕੇਵਲ ਪਿਛਲੇ ਚਾਰ ਸਾਲਾਂ ਵਿਚ ਨਸ਼ਾਖੋਰਾਂ ਦੀ ਗਿਣਤੀ ਵਿਚ ਚਾਰ ਗੁਣਾ ( 2011 ‘ਚ 842 ਤੋਂ 2015 ਵਿਚ 3390) ਹੋ ਗਈ ਹੈ। ਜਨਵਰੀ ਅਤੇ ਜੂਨ ਵਿਚਕਾਰ ਇਸ ਸੰਸਥਾ ਵਿਚ ਇਲਾਜ ਦੇ ਲਈ ਕਰੀਬ 1700 ਨਸ਼ਾਖੋਰ ਆ ਚੁੱਕੇ ਹਨ। ਮਨੋਰੋਗ ਵਿਭਾਗ ਅਨੁਸਾਰ ਉਨ੍ਹਾਂ ਵਿਚੋਂ ਲਗਭਗ 70% ਦੀ ਉਮਰ 17 ਤੋਂ 25 ਸਾਲ ਦੇ ਵਿਚਕਾਰ ਹੈ।
ਉੜਤਾ ਪੰਜਾਬ ਅਤੇ ਉੜਤਾ ਹਰਿਆਣਾ ਤੋਂ ਬਾਅਦ ਹੁਣ ਉੜਤਾ ਕਸ਼ਮੀਰ ਦੀ ਵਾਰੀ ਹੈ। ਮਨੋਰੋਗ ਹਸਪਤਾਲ ਸ਼੍ਰੀਨਗਰ ਵਿਚ ਸਲਾਹਕਾਰ ਮਨੋਰੋਗ ਡਾ. ਅਰਸ਼ਿਦ ਹੁਸੈਨ ਨੇ ਕਿਹਾ ਹੈ, ”ਸਾਡੇ ਓ. ਪੀ. ਡੀ. ਵਿਚ 4000 ਤੋਂ ਵੱਧ ਲੋਕ ਹਨ, ਜਿਹੜੇ ਨਸ਼ਿਆਂ ਦੇ ਆਦੀ ਹਨ। ਉਹ ਜ਼ਿਆਦਾਤਰ ਚਰਸ ਲੈਂਦੇ ਹਨ, ਜਿਹੜੀ ਕਸ਼ਮੀਰ ਵਿਚ ਹਰ ਜਗ੍ਹਾ ਉਪਲਬਧ ਹੈ ਪਰ ਹੁਣ ਨੌਜਵਾਨ ਸਾਡੇ ਕੋਲ ਇਸ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਆਉਂਦੇ ਹਨ। ਮਨੋਰੋਗ ਹਸਪਤਾਲ ਸ਼੍ਰੀਨਗਰ ਵਿਚ ਸਹਿਯੋਗੀ ਪ੍ਰੋਫੈਸਰ ਡਾ. ਜੈਦਵਾਨੀ ਨੇ ਕਿਹਾ ਹੈ ਕਿ ਹੁਣ ਕਈ ਤਰ੍ਹਾਂ ਦੇ ਨਸ਼ੇ ਬਾਜ਼ਾਰ ਵਿਚ ਸਸਤੇ ਮਿਲ ਜਾਣ ਕਰ ਕੇ ਉਨ੍ਹਾਂ ਦੀ ਵਿਕਰੀ ਅਤੇ ਸੇਵਨ ਧੜੱਲੇ ਨਾਲ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਥੇ ਨੌਜਵਾਨ ਸ਼੍ਰੀਨਗਰ ਦੇ ਵਧੀਆ ਸਕੂਲਾਂ ਵਿਚ ਪੜ੍ਹ ਰਹੇ ਹਨ ਪਰ ਉਨ੍ਹਾਂ ਨੂੰ ਚਰਸ ਅਤੇ ਮੈਡੀਕਲ ਅਫੀਮ ਦਾ ਸੇਵਨ ਕਰਦੇ ਪਾਇਆ ਗਿਆ ਹੈ। ਡਾ. ਵਾਨੀ ਨੇ ਕਿਹਾ ਕਿ ਨਸ਼ਾਖੋਰੀ ਦੇ ਕਾਰਨ ਸਥਿਤੀ ਕਾਫੀ ਗੰਭੀਰ ਹੈ। ਸਰਕਾਰ ਵਲੋਂ ਕਾਰਵਾਈ ਕੀਤੇ ਜਾਣ ਦਾ ਇਹ ਹੀ ਸਮਾਂ ਹੈ।
ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਕਾਨੂੰਨਸਾਜ਼ਾਂ ਨੂੰ ਵਿਧਾਨ ਸਭਾ ਵਿਚ ਇਹ ਮੁੱਦਾ ਉਠਾਉਣਾ ਚਾਹੀਦਾ ਸੀ ਅਤੇ ਉਸ ‘ਤੇ ਬਹਿਸ ਹੋਣੀ ਚਾਹੀਦੀ ਸੀ। ਪੁਲਸ ਸੂਤਰਾਂ ਨੇ ਕਿਹਾ ਹੈ ਕਿ ਨਸ਼ੀਲੇ ਪਦਾਰਥਾਂ ਨੂੰ ਪੰਜਾਬ ਦੇ ਡਰੱਗ ਮਾਫੀਆ ਵਲੋਂ ਲਖਨਪੁਰ ਰਾਹੀਂ ਸਮੱਗਲ ਕੀਤਾ ਜਾ ਰਿਹਾ ਹੈ।

LEAVE A REPLY