5ਨਵੀਂ ਦਿੱਲੀ— ਕੇਂਦਰੀ ਮੁਲਾਜ਼ਮਾਂ ਲਈ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤੇ ਜਾਣ ਨੂੰ ਮੁੱਖ ਰਖਦਿਆਂ ਮਿਲਣ ਵਾਲੇ ਬਕਾਏ ਦਾ ਇਕਮੁਸ਼ਤ ਭੁਗਤਾਨ ਅਗਸਤ ਮਹੀਨੇ ਦੀ ਤਨਖਾਹ ਦੇ ਨਾਲ ਕੀਤਾ ਜਾਵੇਗਾ। ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਇਸ ਸੰਬੰਧੀ ਜਾਰੀ ਇਕ ਹੁਕਮ ਵਿਚ ਕਿਹਾ ਕਿ ਸਮੁੱਚੇ ਪ੍ਰਾਵੀਡੈਂਟ ਫੰਡ ਅਤੇ ਕੌਮੀ ਪੈਨਸ਼ਨ ਸਕੀਮ ਵਿਚ ਯੋਗਦਾਨ ਕੀਤੀ ਜਾਣ ਵਾਲੀ ਰਕਮ ਦੀ ਕਟੌਤੀ ਕਰਕੇ ਬਕਾਇਆ ਰਕਮ ਦਾ ਭੁਗਤਾਨ ਕਰ ਦਿੱਤਾ ਜਾਵੇਗਾ।
ਸਰਕਾਰ ਨੇ 1 ਜਨਵਰੀ 2016 ਤੋਂ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਅਧੀਨ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਦੇ ਨਾਲ ਹੀ ਜਨਵਰੀ ਤੋਂ ਜੁਲਾਈ ਤੱਕ ਵੀ ਵਧੀ ਹੋਈ ਤਨਖਾਹ ਦੇ ਬਕਾਏ ਦਾ ਵੀ ਭੁਗਤਾਨ ਕਰ ਦਿੱਤਾ ਜਾਵੇਗਾ।
ਕਰਮਚਾਰੀਆਂ ਨੂੰ ਤੋਹਫਾ ਦਿੰਦੇ ਹੋਏ ਕੇਂਦਰ ਸਰਕਾਰ ਨੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰ ਕਰਦੇ ਹੋਏ ਤਨਖਾਹ ‘ਚ ਕੁਲ ਮਿਲਾ ਕੇ 23.5 ਫੀਸਦੀ ਦਾ ਵਾਧਾ ਕੀਤਾ ਹੈ। ਵਿੱਤ ਮੰਤਰਾਲੇ ਦੇ ਹੁਕਮ ਮੁਤਾਬਕ ਤਨਖਾਹ ‘ਚ ‘ਚ 125 ਫੀਸਦੀ ਮਹਿੰਗਾਈ ਭੱਤਾ (ਡੀ. ਏ.) ਵੀ ਸ਼ਾਮਲ ਹੋਵੇਗਾ।
7ਵੇਂ ਤਨਖਾਹ ਕਮਿਸ਼ਨ ਦੇ ਹੋਣਗੇ ਇਹ ਅਸਰ
ਨੌਕਰੀ ‘ਤੇ ਲੱਗਦੇ ਸਮੇਂ ਘੱਟੋ-ਘੱਟ ਤਨਖਾਹ ਵਧ ਕੇ 18,000 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਅਜੇ ਤਕ ਇਹ 7,000 ਰੁਪਏ ਪ੍ਰਤੀ ਮਹੀਨਾ ਸੀ। ਬੇਸਿਕ ਤਨਖਾਹ ‘ਚ 16 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਇਲਾਵਾ ਘਰ ਕਿਰਾਇਆ ਭੱਤਾ 138.71 ਫੀਸਦੀ, ਹੋਰ ਭੱਤੇ 49.79 ਫੀਸਦੀ ਅਤੇ ਪੈਨਸ਼ਨ ਦੀ ਦਰ 23.63 ਫੀਸਦੀ ਰੱਖੀ ਗਈ ਹੈ। ਕਮਿਸ਼ਨ ਨੇ ਗਰੈਚੁਟੀ ਦੀ ਹੱਦ ਨੂੰ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਹੈ। ਸਾਰੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇਕ ਸਿਹਤ ਬੀਮਾ ਸਕੀਮ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।

LEAVE A REPLY