4ਅੰਮ੍ਰਿਤਸਰ,   :  ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਜਲਿਆਂਵਾਲਾ ਬਾਗ ਵਿਖੇ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਸਨ।
ਇਸ ਮੌਕੇ ਸਿੱਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦ ਊਧਮ ਸਿੰਘ ਜਿਸ ਦਾ ਜਨਮ 25 ਦਸੰਬਰ 1899 ਨੂੰ ਪਿਤਾ ਟਹਿਲ ਸਿੰਘ ਦੇ ਮਾਤਾ ਨਰਾਇਣੀ ਕੌਰ ਦੇ ਘਰ ਕਸਬਾ ਸੁਨਾਮ ਵਿਖੇ ਹੋਇਆ ਸੀ। ਬਚਪਨ ਵਿਚ ਹੀ ਮਾਤਾ-ਪਿਤਾ ਦੀ ਮੌਤ ਹੋਣ ਦੇ ਕਾਰਨ ਆਪ ਜੀ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨੇ ‘ਚ ਹੋਇਆ।
3 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿਖੇ ਦੇਸ਼ ਦੀ ਆਜ਼ਾਦੀ ਦੀ ਮੰਗ ਕਰ ਰਹੇ ਆਜ਼ਾਦੀ ਘੁਲਾਟੀਆਂ ਦੀ ਰੈਲੀ ਹੋ ਰਹੀ ਸੀ। ਆਪ ਇਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ, ਇਸੇ ਦੌਰਾਨ ਜਰਨਲ ਐਡਵਾਇਰ ਹੈਰੀ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਬਿਨ੍ਹਾਂ ਚਿਤਾਵਨੀ ਦਿੰਦਿਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਹਜ਼ਾਰਾਂ ਭਾਰਤੀ, ਬੱਚੇ ਔਰਤਾਂ ਸ਼ਹੀਦ ਹੋ ਗਏ। ਊਧਮ ਸਿੰਘ ਨੇ ਅੱਖੀਂ ਖੂਨੀ ਕਾਂਡ ਦੇਖਿਆ ਅਤੇ ਸਹੁੰ ਚੁੱਕੀ ਕਿ ਮੈਂ ਇਸ ਕਾਂਡ ਦਾ ਬਦਲਾ ਜ਼ਰੂਰ ਲਵਾਂਗਾ।
ਜਦ ਊਧਮ ਸਿੰਘ ਜਵਾਨ ਹੋਇਆ ਤਾਂ ਜਰਨਲ ਇੰਗਲੈਂਡ ਪਹੁੰਚ ਚੁੱਕਾ ਸੀ । ਆਪ ਵੀ ਉਸ ਦੇ ਪਿਛੇ ਕਈ ਦੇਸ਼ ਘੁੰਮਦੇ ਹੋਏ ਇੰਗਲੈਂਡ ਪਹੁੰਚ ਗਏ। 13 ਮਾਰਚ 1940 ਨੂੰ ਊਧਮ ਸਿੰਘ ਨੇ ਜਰਨਲ ਐਡਵਾਇਰ ਨੂੰ ਗੋਲੀਆਂ ਮਾਰ ਕੇ ਬਦਲਾ ਲੈ ਲਿਆ ਅਤੇ ਆਪਣੀ ਗ੍ਰਿਫਤਾਰੀ ਦੇ ਦਿੱਤੀ। ਆਪ ‘ਤੇ ਮੁਕੱਦਮਾ ਚਲਾਇਆ ਅਤੇ ਸੰਨ 1940 ਜੁਲਾਈ 31 ਨੂੰ ਫਾਂਸੀ ਦੇ ਕੇ ਅੰਗਰੇਜ਼ੀ ਹੁਕਮਤ ਨੇ ਸ਼ਹੀਦ ਕਰ ਦਿੱਤਾ। ਅੱਜ ਅਸੀਂ ਸਾਰੇ ਭਾਰਤ ਵਾਸੀ ਉਨ੍ਹਾਂ ਦੇ ਰਿਣੀ ਹਾਂ।
ਇਸ ਮੌਕੇ ਸਿੱਧੂ ਨੇ ਹੋਰ ਕਿਹਾ ਕਿ ਅੱਜ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਵੱਖ ਕਰਨਾ ਚਾਹੁੰਦਾ ਹੈ ਪਰ ਅਜਿਹਾ ਨਹੀਂ ਹੋਣ ਦੇਵਾਂਗਾ। ਪਾਕਿਸਤਾਨ ਵਿਖੇ ਅੱਤਵਾਦੀ ਸ਼ਰੇਆਮ ਭਾਰਤ ਨੂੰ ਧਮਕੀਆਂ ਦੇ ਰਹੇ ਹਨ। ਪਾਕਿਸਤਾਨ ਉਪਰ ਹਮਲਾ ਕਰਕੇ ਉਸ ਨੂੰ ਸਬਕ ਸਿਖਾਉਣ ਦੀ ਲੋੜ ਹੈ। ਕਦੋਂ ਤਕ ਸਾਡੇ ਭਾਰਤੀ ਜਵਾਨ ਸ਼ਹੀਦੀਆਂ ਦਿੰਦੇ ਰਹਿਣਗੇ। ਜੰਮੂ ਕਸ਼ਮੀਰ ਸਰਕਾਰ ਨੂੰ ਭੰਗ ਕਰਕੇ ਗਵਰਨਰੀ ਰਾਜ ਲਾਗੂ ਕਰਨਾ ਚਾਹੀਦਾ ਹੈ ਅਤੇ ਕੇ. ਪੀ. ਐੱਸ. ਗਿੱਲ ਵਰਗੇ ਸਖਤ ਅਫਸਰ ਨੂੰ ਗਵਰਨਰ ਲਗਾਉਣਾ ਚਾਹੀਦਾ ਤਾਂ ਜੋ ਉਥੋਂ ਦਾ ਮਾਹੌਲ ਠੀਕ ਹੋ ਸਕੇ।
ਇਸ ਮੌਕੇ ਕੰਵਲਜੀਤ ਸਿੰਘ ਭੁਲਰ, ਦਿਨੇਸ਼, ਪਵਨ ਸੈਣੀ, ਗੁਰਦੇਵ ਸਿੰਘ, ਤਰਸੇਮ ਸਿੰਘ, ਕਾਲੀ ਚਰਨ, ਸਰਬਜੀਤ ਸਿੰਘ, ਹੈਪੀ, ਗੁਰਚਰਨ ਪੱਪੂ, ਭੋਲਾ ਪ੍ਰਧਾਨ, ਭੂਸ਼ਨ ਜੰਡਿਆਲਾ, ਸੂਰਜ, ਜਸਪਾਲ ਸਿੰਘ, ਰਾਜੇਸ਼ ਡੈਨੀ, ਬਚਿੱਤਰ ਲਾਲੀ, ਸੋਨੀ ਹੁਸੈਨਪੁਰਾ, ਮੁਨੀਸ਼ ਨੰਦਾ, ਹਰੀਓਮ, ਸਰਬਜੀਤ ਸਿੰਘ, ਬਲਬੀਰ ਸਿੰਘ, ਪ੍ਰੇਮ ਮਸੀਹ, ਅਜੇ ਬਹਿਲ, ਸੈਣੀ ਵੇਰਕਾ, ਰਮਨ ਲੂਥਰਾ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY