3ਨਵੀਂ ਦਿੱਲੀ : ਸਾਉਦੀ ਅਰਬ ਵਿੱਚ ਕਰੀਬ 800 ਭਾਰਤੀਆਂ ਦੀ ਨੌਕਰੀ ਚਲੇ ਜਾਣ ਕਾਰਨ ਉਹ ਬੇਰੁਜ਼ਗਾਰ ਹੋ ਗਏ ਹਨ। ਹਾਲਤ ਇਹ ਹੈ ਕਿ ਇਨ੍ਹਾਂ ਕੋਲ ਨਾ ਤਾਂ ਰਹਿਣ ਲਈ ਥਾਂ ਤੇ ਨਾ ਹੀ ਖਾਣ ਲਈ ਭੋਜਨ ਹੈ। ਸਥਿਤੀ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰਾਲਾ ਵੀ ਹਰਕਤ ਵਿੱਚ ਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਦੱਸਿਆ ਕਿ ਸਰਕਾਰ ਨੇ ਹਾਲਤ ਉੱਤੇ ਨਜ਼ਰ ਰੱਖੀ ਹੋਈ ਹੈ ਤੇ ਭਾਰਤੀ ਕਾਮਿਆਂ ਨੂੰ ਭੋਜਨ ਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਹਰ ਘੰਟੇ ਉਹ ਸਾਉਦੀ ਅਰਬ ਤੋਂ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਵਿਦੇਸ਼ ਮੰਤਰੀ ਸਵਰਾਜ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਹਾਲਤ ਦਾ ਜਾਇਜ਼ਾ ਲੈਣ ਲਈ ਸਾਉਦੀ ਅਰਬ ਰਵਾਨਾ ਹੋ ਰਹੇ ਹਨ। ਅਸਲ ਵਿੱਚ ਵਿਦੇਸ਼ ਮੰਤਰਾਲੇ ਨੂੰ ਭਾਰਤੀਆਂ ਦੀ ਮਾੜੀ ਹਾਲਤ ਦੀ ਜਾਣਕਾਰੀ ਟਵੀਟ ਰਾਹੀਂ ਮਿਲੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲਾ ਹਰਕਤ ਵਿੱਚ ਆਇਆ। ਟਵੀਟ ਵਿੱਚ ਆਖਿਆ ਗਿਆ ਸੀ 800 ਭਾਰਤੀ ਪਿਛਲੇ ਤਿੰਨ ਦਿਨ ਤੋਂ ਜੇਦਾ ਤੇ ਸਾਉਦੀ ਅਰਬ ਦੇ ਹੋਰ ਸ਼ਹਿਰ ਵਿੱਚ ਭੁੱਖੇ ਪਿਆਸੇ ਹਨ।
ਸਾਉਦੀ ਅਰਬ ਦੇ ਨਾਲ ਕੁਵੈਤ ਵਿੱਚ ਭਾਰਤੀਆਂ ਨੂੰ ਅਜਿਹੀ ਸਥਿਤੀ ਨਾਲ ਗੁਜ਼ਰਨਾ ਪੈ ਰਿਹਾ ਹੈ। ਅਸਲ ਵਿੱਚ ਦੋਵਾਂ ਦੇਸ਼ਾਂ ਵਿੱਚ ਭਾਰਤੀਆਂ ਕੰਮ ਦੇ ਘੰਟੇ ਤੇ ਘੱਟ ਮਜ਼ਦੂਰੀ ਲਈ ਪ੍ਰੇਸ਼ਾਨ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਬਹੁਤ ਸਾਰੇ ਸਾਉਦੀ ਅਰਬ ਤੇ ਕੁਵੈਤ ਵਿੱਚ ਕਈ ਕੰਪਨੀ ਬੰਦ ਹੋ ਕਾਰਨ ਭਾਰਤੀ ਕਾਮੇ ਬੇਰੁਜ਼ਗਾਰ ਹੋ ਗਏ ਹਨ। ਕੰਪਨੀਆਂ ਦੇ ਬੰਦ ਹੋਣ ਕਾਰਨ ਭਾਰਤੀ ਕਾਮਿਆਂ ਨੂੰ ਤਨਖ਼ਾਹ ਤੱਕ ਨਹੀਂ ਮਿਲੀ।

LEAVE A REPLY