5ਸ਼੍ਰੀਨਗਰ :  ਕਸ਼ਮੀਰ ਘਾਟੀ ‘ਚ ਫੈਲੀ ਅਸ਼ਾਂਤੀ ਦੌਰਾਨ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਕਿਹਾ ਕਿ ਹਿੰਸਾ ਨਾਲ ਕਿਸੇ ਮੁੱਦੇ ਦਾ ਹਲ ਨਹੀਂ ਹੋ ਸਕਦਾ ਅਤੇ ਵਾਰਤਾ ਹੀ ਸਿਰਫ ਇਸ ਦਾ ਇਕ ਰਸਤਾ ਹੈ। ਉਸ ਨੇ ਕਿਹਾ ਕਿ ਲੋਕਾਂ ਦੇ ਵਿਚਾਰ ‘ਚ ਇਕ ਮੁੱਦਾ ਹੈ ਅਤੇ ਇਸ ਦਾ ਹਲ ਕੱਢਣ ਦੀ ਲੋੜ ਹੈ। ਮਹਿਬੂਬਾ ਨੇ ਕਿਹਾ ਮੁਫਤੀ (ਮੁਹੰਮਦ ਸਈਅਦ) ਕਹਿੰਦੇ ਸਨ ਕਿ ਗਲੀਆਂ ਅਤੇ ਗ੍ਰੇਨੇਡ ਨਾਲ ਮੁੱਦਿਆਂ ਦਾ ਹਲ ਨਹੀਂ ਹੋਵੇਗਾ। ਬੰਦੂਕ ਨਾਲ ਕੁਝ ਨਹੀਂ ਬਦਲਦਾ। ਵਾਰਤਾ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ।
ਕਸ਼ਮੀਰ ‘ਚ ਜਾਰੀ ਅਸ਼ਾਂਤੀ ਦਾ ਜ਼ਿਕਰ ਕਰਦੇ ਹੋਏ ਉਸ ਨੇ ਕਿਹਾ ਕਿ ਭਵਿੱਖ ਦੀ ਪੀੜ੍ਹੀ ਲਈ ਹਰ ਕਿਸੇ ਨੂੰ ਦਰਦ ਸਮਝਣਾ ਚਾਹੀਦਾ ਹੈ। ਤੁਸੀਂ ਹਿੰਸਾ ਨਾਲ ਕੀ ਪਾਉਣਾ ਚਾਹੁੰਦੇ ਹੋ? ਕਿਹੜੀ ਆਜ਼ਾਦੀ, ਕਿਹੜਾ ਪਾਕਿਸਤਾਨ ਜਾਂ ਕਿਹੜਾ ਭਾਰਤ। ਸੁਰੱਖਿਆ ਫੋਰਸ ਸਥਿਤੀ ‘ਤੇ ਕੰਟਰੋਲ ਪਾਉਣ ‘ਚ ਸਮਰਥ ਰਹੇ ਹਨ ਪਰ ਲੋਕਾਂ ਦੇ ਦਿਮਾਗ ‘ਚ ਇਕ ਮੁੱਦਾ ਹੈ, ਜਿਸ ਦਾ ਹਲ ਕੱਢਿਆ ਜਾਣਾ ਜ਼ਰੂਰੀ ਹੈ। ਅਸੀਂ ਸੁਰੱਖਿਆ ਫੋਰਸ ਲਗਾਈ ਅਤੇ ਸਥਿਤੀ ਨੂੰ ਕੰਟਰੋਲ ਕੀਤਾ ਪਰ ਇਕ ਮੁੱਦਾ ਲੋਕਾਂ ਜੇ ਦਿਮਾਗ ‘ਚ ਚੱਲ ਰਿਹਾ ਹੈ, ਉਸ ਦਾ ਹਲ ਕੱਢਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਹਿਜਬੁਲ ਮੁਜ਼ਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ 8 ਜੁਲਾਈ ਨੂੰ ਮਾਰੇ ਜਾਣ ਤੋਂ ਬਾਅਦ ਸੰਘਰਸ਼ ਦੌਰਾਨ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਬਾਰੇ ਵੀ ਕਿਹਾ ਕਿ ਇਸ ਨਾਲ ਵਿਕਾਸ ਨੂੰ ਝਟਕਾ ਲੱਗਾ ਹੈ। ਥਾਣੇ, ਅਦਾਲਤ ਜਾਂ ਹੋਰ ਭਵਨਾਂ ‘ਤੇ ਹਮਲੇ ਕਿਉਂ ਹੋਏ? ਸਾਨੂੰ ਬਾਅਦ ‘ਚ ਉਨ੍ਹਾਂ ਨੂੰ ਫਿਰ ਤੋਂ ਬਣਾਉਣਾ ਹੋਵੇਗਾ।

LEAVE A REPLY