10ਗੁਹਾਟੀ  :  ਅਸਮ ‘ਚ ਹੜ੍ਹ ਦੀ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਹੜ੍ਹ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ ਹੁਣ ਤੱਕ 34 ਪਹੁੰਚ ਗਈ ਹੈ। ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਸੂਬੇ ‘ਚ ਹੜ੍ਹ ਪ੍ਰਭਾਵਿਤਾਂ ਦੀ ਸੰਖਿਆ ਘੱਟ ਕੇ 11 ਲੱਖ ਰਹਿ ਗਈ ਹੈ।
ਸੂਬੇ ਦੇ 21 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਸੂਬੇ ਦੀਆਂ ਜ਼ਿਆਦਾਤਰ ਨਦੀਆਂ ਦਾ ਜਲ ਪੱਧਰ ਘੱਟ ਰਿਹਾ ਹੈ। ਚਾਰ ਨਦੀਆਂ ਅਜੇ ਤੱਕ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਹ ਸੰਖਿਆ ਵੱਧ ਕੇ 34 ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਮੁਹਿੰਮ ‘ਚ ਸਥਾਨਕ ਪ੍ਰਸ਼ਾਸ਼ਨ ਦੀ ਸਹਾਇਤਾ ਲਈ ਰਾਸ਼ਟਰੀ ਆਫਤ ਰਾਹਤ ਬਲ ਅਤੇ ਸੂਬਾ ਆਫਤ ਰਾਹਤ ਬਲ ਨੂੰ ਲਗਾਇਆ ਗਿਆ ਹੈ।

LEAVE A REPLY