3ਨਵੀਂ ਦਿੱਲੀ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਦੀ ਮੁੱਖ ਮੰਤਰੀ ਅਨੰਦੀਬੇਨ ਪਟੇਲ ਦੇ ਗੁਜਰਾਤ ਮੁੱਖ ਮੰਤਰੀ ਅਹੁਦਾ ਛੱਡਣ ਦੇ ਫੈਸਲੇ ਨੂੰ ਭਾਜਪਾ ਅਗਵਾਈ ਵੱਲੋਂ ਉਨਾਂ ਨੂੰ ਬਲੀ ਦਾ ਬਕਰਾ ਬਨਾਉਣਾ ਕਰਾਰ ਦਿੱਤਾ ਹੈ। ਨਾਲ ਹੀ ਪੀਐਮ ਮੋਦੀ ਨੂੰ ਇਸ ਵਾਸਤੇ ਜਿੰਮੇਦਾਰ ਠਹਿਰਾਇਆ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਿਕ ਟਵੀਟਰ ਅਕਾਉਂਟ ‘ਤੇ ਕਿਹਾ ‘ਗੁਜਰਾਤ ਜਲ ਰਿਹਾ ਹੈ ਜਿਸ ਵਾਸਤੇ ਅਨੰਦੀਬੇਨ ਦਾ ਦੋ ਸਾਲ ਦਾ ਸ਼ਾਸਨ ਨਹੀਂ ਬਲਕਿ ਮੋਦੀ ਸ਼ਾਸਨ ਦੇ 13 ਸਾਲ ਜਿੰਮੇਦਾਰ ਹਨ। ਜ਼ਿਕਰਯੋਗ ਹੈ ਕਿ ਗੁਜਰਾਤ ਦੀ ਮੁੱਖ ਮੰਤਰੀ ਨੇ ਅਹੁਦੇ ਤੋਂ ਹਟੱਣ ਦਾ ਫੈਸਲਾ ਲੈਂਦੇ ਹੋਏ ਸੋਮਵਾਰ ਨੂੰ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਨਵੀਂ ਅਗਵਾਈ ਜਿੰਮੇਦਾਰੀ ਸਾਂਭੇ ਕਿਉਂਕਿ ਉਹ ਛੇਤੀ ਹੀ 75 ਸਾਲ ਦੀ ਹੋਣ ਜਾ ਰਹੀ ਹੈ।  ਮੁੱਖ ਮੰਤਰੀ ਅਨੰਦੀ ਬੇਨ ‘ਤੇ ਅਰੋਪ ਹੈ ਕਿ ਪਟੇਲ ਦੇ ਅੰਦੋਲਣ ਤੇ ਕਥਿਤ ਦਲਿਤ ਅੱਤਿਆਚਾਰਾਂ ਨੂੰ ਉਹ ਰੋਕ ਨਾ ਸਕੀ। ਗੁਜਰਾਤ ਵਿੱਚ ਅਗਲੇ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹਨ ਤੇ ਕਾਂਗਰਸ ਪਿਛਲੇ ਦੋ ਦਹਾਕਿਆਂ ਤੋਂ ਗੁਜਰਾਤ ਵਿੱਚ ਸੱਤਾ ਤੋਂ ਬਾਹਰ ਹੈ। ਕਾਂਗਰਸ ਨੇ ਅਨੰਦੀਬੇਨ ਦੇ ਅਸਤੀਫ਼ੇ ‘ਤੇ ਕਿਹਾ ਕਿ ਉਨਾਂ ਨੂੰ ਕਾਫੀ ਪਹਿਲੇ ਹੀ ਇਹ ਕਦਮ ਚੁੱਕ ਲੈਣੇ ਚਾਹੀਦੇ ਸਨ।

LEAVE A REPLY