5ਵਾਸ਼ਿੰਗਟਨ  :  ਅਮਰੀਕਾ ਦੇ ਇਕ ਥਿੰਕ ਟੈਂਕ ਨੇ ਕਿਹਾ ਕਿ ਚੀਨ ਹੁਣ ਵੀ ਪਾਕਿਸਤਾਨ ਨੂੰ ਪ੍ਰਮਾਣੂ ਰਿਐਕਟਰ ਵੇਚ ਰਿਹਾ ਹੈ। ਸੰਗਠਨ ਨੇ ਪ੍ਰਮਾਣੂ ਸਮੱਗਰੀ ਦੀ ਬਰਾਮਦ ਨੂੰ ਲੈ ਕੇ ਕੌਮਾਂਤਰੀ ਮਾਨਦੰਡਾਂ ਅਤੇ ਸਥਾਪਿਤ ਪ੍ਰਕਿਰਿਆ ਦੇ ਉਲੰਘਣ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਵਾਸ਼ਿੰਗਟਨ ਦੀ ਆਰਮਜ਼ ਕੰਟਰੋਲ ਐਸੋਸੀਏਸ਼ਨ ਨੇ ਆਪਣੀ ਹਾਲੀਆ ਰਿਪੋਰਟ ‘ਚ ਕਿਹਾ,”ਬਰਾਮਦ ‘ਤੇ ਕਾਬੂ ਲਈ ਚੀਨ ਨੇ ਪਿਛਲੇ ਕੁਝ ਸਾਲਾਂ ‘ਚ ਜ਼ਿਕਰਯੋਗ ਕਦਮ ਚੁੱਕੇ ਹਨ।”
ਹਾਲਾਂਕਿ ਪ੍ਰਮਾਣੂ ਸਪਲਾਈਕਰਤਾ ਸਮੂਹ (ਐੱਨ. ਐੱਸ. ਜੀ) ਦਾ ਉਲੰਘਣ ਕਰਕੇ ਪਾਕਿਸਤਾਨ ਨੂੰ ਪ੍ਰਮਾਣੂ ਰਿਐਕਟਰ ਵੇਚਣ ਅਤੇ ਸੰਬੰਧਿਤ ਦੇਸ਼ਾਂ ਨੂੰ ਮਿਜ਼ਾਇਲ ਤਕਨੀਕ ਵੇਚਣ ਦਾ ਬੀਜਿੰਗ ਦਾ ਫੈਸਲਾ ਚੀਨ ਨੂੰ ਅਸਫਲ ਸ਼੍ਰੇਣੀ ‘ਚ ਲਿਆਉਂਦਾ ਹੈ।” ‘ਪ੍ਰਮਾਣੂ ਗੈਰ-ਪਰਲਨ ਅਤੇ ਨਿਰਸਤੀਕਰਣ ਦੀ ਪ੍ਰਗਤੀ ਦਾ ਆਂਕਲਣ’ ਸੁਰਖੀ ਦੇ 2013-2016 ਦੇ ਆਪਣੇ ਰਿਪੋਰਟ ਕਾਰਡ ‘ਚ ਸੰਗਠਨ ਨੇ ਪ੍ਰਮਾਣੂ ਹਥਿਆਰ ਸੰਬੰਧੀ ਬਰਾਮਦ ਕਾਬੂ ਨੂੰ ਲੈ ਕੇ ਚੀਨ ਨੂੰ ‘ਐੱਫ’ ਯਾਨੀ ਫੇਲ੍ਹ ਗਰੇਡ ਦਿੱਤਾ ਹੈ।

LEAVE A REPLY