8ਨਵੀਂ ਦਿੱਲੀ : ਆਪ ਸਾਂਸਦ ਭਗਵੰਤ ਮਾਨ ਦੇ ਸੰਸਦ ਵੀਡੀਓਗ੍ਰਾਫੀ ਮਾਮਲੇ ਦੀ ਜਾਂਚ ਵਾਸਤੇ ਗਠਤ ਸਮਿਤੀ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ ਮਾਨ ਨੂੰ ਕਿੰਨੇ ਸਮੇਂ ਵਾਸਤੇ ਸਦਨ ਦੀ ਕਾਰਜਵਾਹੀ ਤੋਂ ਦੂਰ ਰੱਖਿਆ ਜਾਵੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮਾਨ ਨੇ ਜਾਂਚ ਸਮਿਤੀ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਉਨਾਂ ਸੁਰੱਖਿਆ ਦੀ ਉਲੰਘਣਾ ਨਹੀਂ ਕੀਤੀ। ਇਸ ‘ਤੇ ਸਮਿਤੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਵਿਰੋਧ ਅਭਾਸੀ ਹੈ ਕਿਉਂਕਿ ਮਾਨ ਆਪਣੀ ਕਰਨੀ ਲਈ ਲੋਕਸਭਾ ਪ੍ਰਧਾਨ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਚੁੱਕੇ ਹਨ। ਸਮਿਤੀ ਦੇ ਇਕ ਮੈਂਬਰ ਨੇ ਕਾਹ ਕਿ ਇਕ ਤਰਾਂ ਨਾਲ ਉਨਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨਾਂ ਹੋਰ ਸਮਾਂ ਮੰਗਿਆ ਤੇ ਕਿਹਾ ਕਿ ਉਹ ਮੰਗਲਵਾਰ ਨੂੰ ਪੇਸ਼ ਨਹੀਂ ਸਕਦੇ। ਅਸੀਂ ਹੁਣ ਉਨਾਂ ਨੂੰ 3 ਅਗਸਤ ਲਈ ਸਦਿਆ ਹੈ। ਬੀਤੇ ਹਫ਼ਤੇ ਮਾਨ ਨੇ 5 ਪੇਜਾਂ ਦੇ ਇਕ ਪਤੱਰ ਵਿੱਚ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਮੰਗ ਕੀਤੀ ਸੀ ਕਿ ਪੀਐਮ ਨੂੰ ਵੀ ਸਮਿਤੀ ਦੇ ਸਾਹਮਣੇ ਸਦਿਆ ਜਾਵੇ। ਭਗਵੰਤ ਮਾਨ ਨੂੰ ਸੰਸਦ ਦੇ ਬਾਹਰ ਰੱਖਣ ਦੀ ਮੰਗ ਕਰਨ ਵਾਲੇ ਸਾਂਸਦਾ ਵਿੱਚ ਚੰਦੂ ਮਾਜਰਾ, ਮਹੇਸ਼ ਗਿਰੀ ਤੇ ਹਰਿੰਦਰ ਖਾਲਸਾ ਸ਼ਾਮਲ ਹਨ।

LEAVE A REPLY