2ਚੰਡੀਗੜ : ਲੁਧਿਆਣਾ ਦੇ ਤਿੰਨ ਯੁਵਕਾਂ ਵੱਲੋਂ ਲੀਬਿਆ ਵਿੱਚ ਇਕ ਆਇਲ ਕੰਪਨੀ ਦੁਆਰਾ ਜਬਰਨ ਕੰਮ ਕਰਾਏ ਜਾਣ ਦਾ ਮਾਮਲਾ ਉਜਾਗਰ ਹੋਇਆ ਹੈ। ਯੁਵਕਾਂ ਦੇ ਰਿਸ਼ਤੇਦਾਰਾਂ ਦਾ ਅਰੋਪ ਹੈ ਕਿ ਲੀਬਿਆ ਵਿੱਚ ਆਇਲ ਕੰਪਨੀ ਨੇ ਤਿੰਨੀਂ ਯੁਵਕਾਂ ਤੋਂ ਉਨਾਂ ਦੇ ਪਾਸਪੋਰਟ ਵੀ ਖੋਹ ਲਏ ਹਨ। ਜਦੋਂ ਇਹ ਯੁਵਕ ਕੰਪਨੀਆਂ ਦੇ ਅਧਿਕਾਰੀਆਂ ਨਾਲ ਇਸ ਤਰਾਂ ਦੇ ਵਿਅਹਾਰ ਦੀ ਸ਼ਿਕਾਇਤ ਕਰਦੇ ਹਨ ਤਾਂ ਉਨਾਂ ਨਾਲ ਅਮਾਨਵੀ ਸਲੂਕ ਕੀਤਾ ਜਾਂਦਾ ਹੈ। ਯੁਵਕ ਸਥਾਨਕ ਭਾਸ਼ਾ ਨੂੰ ਨਾ ਸਮਝਣ ਦੀ ਵਜਾ ਨਾਲ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਾਉਣ ਵਿੱਚ ਅਸਮਰਥ ਹਨ। ਇਨਾਂ ਯੁਵਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਬਿਆਨ ਕੀਤੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸਰਬਜੀਤ ਸਿੰਘ, ਟੀਟੂ ਬੰਸਲ ਤੇ ਮਲਕੀਤ ਸਿੰਘ ਇਕ ਟ੍ਰੇਵਲ ਏਜੰਟ ਜਰੀਏ 28 ਅਪਰੈਲ 16 ਨੂੰ ਲੀਬਿਆ ਦੀ ਅਲਬਰਾਜ ਆਇਲ ਕੰਪਨੀ ਵਿੱਚ ਵੈਲਡਿੰਗ ਦਾ ਕੰਮ ਕਰਨ ਗਏ ਸਨ। ਕਰੀਬ ਇਕ ਮਹੀਨੇ ਦੇ ਬਾਅਦ ਉਨਾਂ ਨੂੰ ਸਮਝਾ ਆਇਆ ਕਿ ਕੰਪਨੀ ਵਾਲੇ ਉਨਾਂ ਤੋਂ ਕੰਮ ਜ਼ਿਆਦਾ ਕਰਵਾ ਰਹੇ ਸਨ ਤੇ ਪੂਰੇ ਪੈਸੇ ਨਹੀਂ ਦਿੱਤੇ ਜਾ ਰਹੇ ਸਨ। ਉਨਾਂ ਨਾਲ ਮਾਰਪੀਟ ਵੀ ਹੋ ਰਹੀ ਸੀ। ਜਦੋਂ ਉਨਾਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਕੰਪਨੀ ਦੇ ਅਧਿਕਾਰੀਆਂ ਨੇ ਉਨਾਂ ਤੋਂ ਪਾਸਪੋਰਟ ਖੋਹ ਲਿਆ ਤੇ ਉਨਾਂ ਨੂੰ ਬੰਧਕ ਬਣਾ ਲਿਆ। ਇਸ ਸਾਰੇ ਮਾਮਲੇ ਦੀ ਜਾਣਕਾਰੀ ਇਕ ਪੀੜਤ ਵਿਅਕਤੀ ਨੇ ਵੀਡੀਓ ਦੇ ਰੂਪ ਵਿੱਚ ਬਣਾ ਕੇ ਵਾਟਸਅਪ ਦੇ ਤੌਰ ‘ਤੇ ਆਪਣੇ ਪਰਿਵਾਰ ਨੂੰ ਭੇਜੀ ਤਾਕਿ ਇਨਾਂ ਸਾਰੇ ਯੁਵਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।

LEAVE A REPLY