1ਧਰਮਸ਼ਾਲਾ :  ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੋਇਮ ਸੇਵਕ ਅਰਵਿੰਦ ਕੇਜਰੀਵਾਲ 12 ਅਗਸਤ ਤੱਕ ਮਤਲਬ ਪੂਰੇ 10 ਦਿਨਾਂ ਤੱਕ ਫਕੀਰਾਂ ਵਾਲੀ ਜ਼ਿੰਦਗੀ ਜਿਊਣਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਧਰਮਸ਼ਾਲਾ ਸਥਿਤ ਮਸ਼ਹੂਰ ਵਿਪਸ਼ਯਨਾ ਕੇਂਦਰ ਧਰਮਕੋਟ ‘ਚ 10 ਦਿਨਾਂ ਤੱਕ ਮੈਡੀਟੇਸ਼ਨ ਲਈ ਪੁੱਜੇ। ਉਹ ਇੱਥੇ ਆਤਮਿਕ ਸ਼ਾਂਤੀ ਪਾਉਣ ਲਈ ਧਿਆਨ ਲਾਉਣ ਆਏ ਹਨ। ਉਹ ਵਿਪਸ਼ਯਨਾ ਕੇਂਦਰ ‘ਚ ਮੁੱਖ ਮੰਤਰੀ ਦੀ ਤਰ੍ਹਾਂ ਨਹੀਂ, ਸਗੋਂ ਸਾਧੂ ਦੀ ਤਰ੍ਹਾਂ 10 ਦਿਨ ਬਿਤਾਉਣਗੇ।
ਜਾਣਕਾਰੀ ਅਨੁਸਾਰ ਵਿਪਸ਼ਯਨਾ ਕੇਂਦਰ ਦੀ ਨਿਯਮ ਅਨੁਸਾਰ ਕੇਜਰੀਵਾਲ ਨੂੰ ਸਵੇਰੇ 5 ਵਜੇ ਉੱਠਣਾ ਹੋਵੇਗਾ। ਸੌਣ ਦਾ ਸਮਾਂ ਰਾਤ 11 ਵਜੇ ਹੋਵੇਗਾ। ਇਸ ਤੋਂ ਦਿਨ ‘ਚ ਕਈ ਸੈਸ਼ਨਾਂ ‘ਚ ਉਹ ਧਿਆਨ ਲਾਉਣਗੇ ਅਤੇ ਧਰਮ ਨੂੰ ਲੈ ਕੇ ਲੈਕਚਰਰ ਵੀ ਹੋਣਗੇ। ਜ਼ਿਕਰਯੋਗ ਹੈ ਕਿ ਕੇਜਰੀਵਾਲ ਕੇਂਦਰ ‘ਚ ਕਿਸੇ ਨੂੰ ਵੀ ਸਿੱਧੇ ਅੱਖ ਨਹੀਂ ਮਿਲਾ ਸਕਣਗੇ। 10 ਦਿਨਾਂ ਤੱਕ ਪੂਰੀ ਤਰ੍ਹਾਂ ਮੌਨ ਵਰਤ ਰੱਖਣਾ ਹੋਵੇਗਾ। ਉਹ ਆਪਣੇ ਮੋਬਾਈਲ, ਲੈਪਟਾਪ ਆਦਿ ਦੀ ਵਰਤੋਂ ਨਹੀਂ ਕਰ ਸਕਣਗੇ। ਕੇਂਦਰ ‘ਚ ਕੇਜਰੀਵਾਲ ਨੂੰ ਪਿੱਤਲ ਦੇ ਭਾਂਡਿਆਂ ‘ਚ ਖਾਣਾ ਦਿੱਤਾ ਜਾਵੇਗਾ ਅਤੇ ਸੌਣ ਲਈ ਇਕ ਕਮਰਾ। ਸੌਣ ਲਈ ਉਨ੍ਹਾਂ ਨੂੰ ਸਿਰਫ ਇਕ ਕੰਬਲ ਅਤੇ ਚਾਦਰ ਮਿਲੇਗੀ। ਇੰਨਾ ਹੀ ਨਹੀਂ ਦਿਨ ‘ਚ ਸਿਰਫ ਉਨ੍ਹਾਂ ਨੂੰ 2 ਸਮੇਂ ਦਾ ਖਾਣਾ ਮਿਲੇਗਾ। ਵਿਪਸ਼ਯਨਾ ਕੇਂਦਰ ਦੇ ਇੰਚਾਰਜ ਪਵਨ ਸ਼ਰਮਾ ਦਾ ਕਹਿਣਾ ਹੈ ਕਿ ਵਿਪਸ਼ਯਨਾ ਕੇਂਦਰ ‘ਚ ਪਹਿਲੇ 4 ਦਿਨਾਂ ਤੱਕ ਵਿਅਕਤੀ ਨੂੰ ਬਾਕੀ ਦੁਨੀਆ ਤੋਂ ਕੱਟਣ ‘ਚ ਲੱਗ ਜਾਂਦੇ ਹਨ। ਉਸ ਤੋਂ ਵਿਅਕਤੀ ਦੀ ਅੰਦਰੂਨੀ ਸ਼ਕਤੀਆਂ ਨੂੰ ਜਾਗ੍ਰਿਤ ਕੀਤਾ ਜਾਂਦਾ ਹੈ। ਇਸ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ। ਮੌਨ ਵਰਤ ਨਾਲ ਗੁੱਸੇ ‘ਤੇ ਕੰਟਰੋਲ ਪਾਇਆ ਜਾਂਦਾ ਹੈ। ਵਿਪਸ਼ਯਨਾ 10 ਦਿਨਾਂ ਦਾ ਮੁਫ਼ਤ ਕੋਰਸ ਹੁੰਦਾ ਹੈ।

LEAVE A REPLY