7ਚੰਡੀਗੜ: ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਮੁਫਤ ਪਾਠ-ਪੁਸਤਕਾਂ ਯੋਜਨਾ ਸਫਲਤਾਪੂਰਵਕ ਲਾਗੂ ਕੀਤੀ ਹੈ । ਜਿਸ ਅਧੀਨ ਸਾਲ 2007 ਤੋਂ 2016 ਤੱਕ 216.65 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੀ ਤੋਂ ਦਸਵੀਂ ਜਮਾਤ ਦੇ 1,31,52,590 ਵਿਦਿਆਥੀਆਂ ਨੂੰ ਇਸ ਵਿਸ਼ੇਸ਼ ਯੋਜਨਾ ਅਧੀਨ ਕਵਰ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ/ਪਛੱੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ  ਵਿਦਿਆਰਥੀਆਂ ਦਾ ਵਿੱੱਦਿਅਕ ਮਿਆਰ ਉੱੱਚਾ ਚੁੱੱਕਣ ਲਈ ਵਿਭਿੰਨ ਯੋਜਨਾਵਾਂ ਸ਼ੁਰੂ ਕੀਤੀ ਗਈਆਂ ਹਨ ਜਿਸ ਦੁਆਰਾ ਵਿਦਿਆਰਥੀਆਂ ਦੇ ਸਿੱੱਖਿਆ ਉਤੇ ਆਉਣ ਵਾਲਾ ਸਾਲਾਨਾ ਵਿੱਤੀ ਖਰਚੇ ਨੂੰ ਵੀ ਘਟਾਇਆ ਜਾ ਸਕੇ। ਇਸ ਮੰਤਵ ਨਾਲ ਪੰਜਾਬ ਸਰਕਾਰ ਨੇ ਮੁਫਤ ਪਾਠ-ਪੁਸਤਕਾਂ ਯੋਜਨਾ ਸੂਬੇ ਵਿਚ ਸਫਲਤਾਪੂਰਵਕ ਲਾਗੂ ਕੀਤੀ  ਹੈ ਜਿਸ ਦੀ ਫੰਡਿਗ ਮੁਕੰਮਲ ਤੋਰ ਤੇ ਰਾਜ ਸਰਕਾਰ ਵਲੋਂ ਕੀਤੀ ਜਾਂਦੀ  ਹੈ। ਇਸ ਅਹਿਮ ਯੋਜਨਾ ਤਹਿਤ ਪਹਿਲੀ ਤੋਂ ਦਸਵੀਂ  ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਿੱਦਿਅਕ ਸੈਸ਼ਨ ਦੇ ਸ਼ੁਰੂ ਵਿੱਚ ਪਾਠ-ਪੁਸਤਕਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਬਣਦੀ ਅਦਾਇਗੀ ਪੰਜਾਬ ਸਕੂਲ ਸਿੱਖਿਆ ਬੋਰਡ,ਮੋਹਾਲੀ ਵਲੋਂ ਕੀਤੀ ਜਾਂਦੀ ਹੈ।ਉਨਾਂ ਅੱਗੇ ਦੱਸਿਆ ਕਿ ਇਸ ਅਹਿਮ ਯੋਜਨਾ ਅਧੀਨ ਪੰਜਾਬ ਸਕੂਲ ਸਿੱੱਖਿਆ ਬੋਰਡ ਦੇ ਸਿਲੇਬਸ ਵਾਲੇ ਸਰਕਾਰੀ/ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਦੇ ਅਨੁਸੂਚਿਤ ਜਾਤੀ ਨਾਲ ਸਬੰਧ ਰੱੱਖਣ ਵਾਲੇ ਵਿਦਿਆਥੀਆਂ ਨੂੰ ਮੁਫਤ ਪਾਠ-ਪੁਸਤਕਾਂ ਮੁਹੱੱਈਆ ਕਰਵਾਈਆਂ ਜਾਂਦੀਆਂ ਹਨ.

LEAVE A REPLY