10ਨਵੀਂ ਦਿੱਲੀ: ਗੁਜਰਾਤ ਦੇ ਨਵੇਂ ਮੁੱਖ ਮੰਤਰੀ ਦਾ ਨਾਂਅ ਤੈਕ ਕਰਨ ਵਾਸਤੇ ਪੀਐਮ ਨਿਵਾਸ ‘ਤੇ ਭਾਜਪਾ ਸੰਸਦੀ ਬੋਰਡ ਦੀ ਬੈਠਕ ਹੋਈ। ਬੈਠਕ ਵਿੱਚ ਅਨੰਦੀ ਬੇਨ ਪਟੇਲ ਦਾ ਅਸਤੀਫ਼ਾ ਮਨਜੂਰ ਕਰਦਿਆਂ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਦੇ ਨਾਂਅ ‘ਤੇ ਚਰਚਾ ਕੀਤੀ ਗਈ। ਅਨੰਦੀ ਬੇਨ ਦੇ ਅਸਤੀਫ਼ੇ ਦੇ ਬਾਅਦ ਤੋਂ ਹੀ ਦਿੱਲੀ ਵਿੱਚ ਭਾਜਪਾ ਨੇਤਾਵਾਂ ਦੀ ਬੈਠਕਾਂ ਦੀ ਦੌਰ ਸ਼ੁਰੂ ਹੋ ਗਿਆ ਹੈ। ਹੁਣ ਅਨੰਦੀ ਬੇਨ ਰਾਜਪਾਲ ਨੂੰ ਅਸਤੀਫ਼ਾ ਸੌਂਪੇਗੀ।
ਮੰਗਲਵਾਰ ਨੂੰ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦੁਪਹਿਰ 1 ਵਜੇ ਸੰਗਠਨ ਮਹਾਮੰਤਰੀ ਰਾਮਲਾਲ, ਭਾਜਪਾ ਉਪ ਪ੍ਰਧਾਨ ਓਮ ਮਾਥੁਰ ਤੇ ਗੁਜਰਾਤ ਭਾਜਪਾ ਪ੍ਰਭਾਰੀ ਦਿਨੇਸ਼ ਸ਼ਰਮਾ ਨਾਲ ਬੈਠਕ ਕੀਤੀ ਸੀ। ਸ਼ਾਹ ਨੇ ਦਿਨੇਸ਼ ਸ਼ਰਮਾ ਤੇ ਸਹਿਸੰਗਠਨ ਮਹਾਮੰਤਰੀ ਵੀ ਸਤੀਸ਼ ਨੂੰ ਗੁਜਰਾਤ ਭੇਜਿਆ ਹੈ ਤਾਕੀ ਸਥਾਨਕ ਨੇਤਾਵਾਂ ਨਾਲ ਮਿਲ ਕੇ ਨਵੇਂ ਮੁੱਖ ਮੰਤਰੀ ਦੇ ਨਾਂਅ ‘ਤੇ ਚਰਚਾ ਕਰਨ ਬਾਅਦ ਪਾਰਟੀ ਹਾਈ ਕਮਾਨ ਨੂੰ ਫੀਡ ਬੈਕ ਮਿਲ ਸਕੇ। ਪਾਰਟੀ ਅੰਦਰ ਇਸ ਗੱਲ ਨੂੰ ਲੈ ਕੇ ਘਮਾਸਾਨ ਚੱਲ ਰਿਹਾ ਹੈ ਕਿ ਗੁਜਰਾਤ ਵਿੱਚ ਅਜਿਹੇ ਨੇਤਾ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਇਆ ਜਾਵੇ ਜੋ ਮਜਬੂਤੀ ਨਾਲ ਵਿਧਾਨ ਸਭਾ ਵਿੱਚ ਭਾਜਪਾ ਨੂੰ ਜਿੱਤ ਦਿਲਾ ਸਕੇ।

LEAVE A REPLY