4ਅੰਮ੍ਰਿਤਸਰ : ਆਪਣੇ ਸਵਾਲੀਆ ਅੰਦਾਜ਼ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਡਿਪਟੀ ਕਮਿਸ਼ਨਰ ਨੂੰ ਇਕ ਚਿੱਠੀ ਲਿਖੀ ਹੈ, ਜਿਸ ‘ਚ ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਦਿਨੋਂ-ਦਿਨ ਵਧ ਰਹੀ ਸੀਵਰੇਜ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਆਦਿ ਦੀ ਸਮੱਸਿਆ ਲਈ ਕੌਣ ਜ਼ਿੰਮੇਵਾਰ ਹੈ।
ਚਿੱਠੀ ‘ਚ ਲਿਖੇ ਗਏ ਨੇ ਇਹ ਸਵਾਲ
1. ਸਿੱਧੂ ਨੇ ਪਹਿਲੇ ਸਵਾਲ ‘ਚ ਪੁੱਛਿਆ ਕਿ ਕਿਹੜਾ ਨਿਗਮ ਹੱਦ ਅੰਦਰ ਨਵੇਂ ਘਰਾਂ ਲਈ ਨੋ ਆਬਜੇਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਦਿੰਦਾ ਹੈ/ ਕੌਣ ਕਾਲੋਨਾਈਜ਼ਰ ਵਲੋਂ ਉਪਲੱਬਧ ਕਰਾਈਆਂ ਗਈਆਂ ਸਹੂਲਤਾਵਾਂ ਦੀ ਜਾਂਚ ਕਰਦਾ ਹੈ?
2. ਕੀ ਤੁਸੀਂ ਹਾਈਟੈਂਸ਼ਨ ਤਾਰਾਂ ਤਹਿਤ ਘਰਾਂ ਦੇ ਨਿਰਮਾਣ ਦੀ ਇਜਾਜ਼ਤ ਦੇ ਸਕਦੇ ਹੋ?
3. ਕੀ ਤੁਸੀਂ ਨਵੀਆਂ ਕਾਲੋਨੀਆਂ ਨੂੰ ਸੀਵਰੇ, ਸੜਕ, ਪੀਣ ਦਾ ਪਾਣੀ, ਬਿਜਲੀ ਆਦਿ ਦੇ ਬਿਨਾਂ ਬਣਾਉਣ ਦੀ ਇਜਾਜ਼ਤ ਦੇ ਸਕਦੇ ਹੋ?
4. ਸੀਵਰੇਜ ਪ੍ਰਣਾਲੀ ਚੈੱਕ ਕਰਨ ਲਈ ਕੌਣ ਜ਼ਿੰਮੇਵਾਰ ਹੈ ?
5. ਨਵੀਆਂ ਬਣਾਈਆਂ ਸੜਕਾਂ ‘ਤੇ ਸੀਵਰੇਜ ਦੇ ਵਗਦੇ ਪਾਣੀ ਲਈ ਕੌਣ ਜ਼ਿੰਮੇਵਾਰ ਹੈ?
6. ਨਵੀਆਂ ਸੜਕਾਂ ਨੂੰ ਟੁੱਟਣ ਤੋਂ ਰੋਕਣ ਲਈ ਕੌਣ ਜ਼ਿੰਮੇਵਾਰ ਹੈ ?
7. ਰਹਿੰਦ-ਖੂੰਹਦ ਨੂੰ ਰੋਜ਼ਾਨਾ ਚੁੱਕਣ ਲਈ ਜੇ. ਸੀ. ਬੀ. ਮਸ਼ੀਨਾਂ ਅਤੇ ਟਰਾਲੀਆਂ ਕੌਣ ਮੁਹੱਈਆ ਕਰਾਵੇਗਾ?

LEAVE A REPLY