3ਦੁਬਈ  : ਭਾਰਤ ਤੋਂ ਦੁਬਈ ਪਹੁੰਚੇ 275 ਯਾਤਰੀ ਅੱਜ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਅਮੀਰਾਤ ਜਹਾਜ਼ ਈ.ਕੇ 521 ਦੀ ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ‘ਕਰੈਸ਼ ਲੈਂਡਿੰਗ’ ਹੋਈ| ਹਵਾਈ ਅੱਡੇ ਤੇ ਪਹੁੰਚਣ ਸਮੇਂ ਇਸ ਜਹਾਜ਼ ਵਿਚੋਂ ਧੂੰਆਂ ਨਿਕਲਣ ਲੱਗ ਪਿਆ, ਜਿਸ ਕਾਰਨ ਇਸ ਜਹਾਜ਼ ਵਿਚ ਸਵਾਰ ਭਾਰਤੀਆਂ ਸਮੇਤ ਹਵਾਈ ਅੱਡੇ ਦੇ ਸੁਰੱਖਿਆ ਦਸਤੇ ਨੂੰ ਹੱਥਾਂ-ਪੈਰਾਂ ਦੀ ਪੈ ਗਈ| ਰਿਪੋਰਟਾਂ ਅਨੁਸਾਰ ਸਾਰੇ ਯਾਤਰੀ ਸੁਰੱਖਿਅਤ ਹਨ| ਇਸ ਜਹਾਜ਼ ਨੇ ਕਰੇਲਾ ਦੇ ਤਿਰੁਵਨੰਤਪੁਰਮ ਤੋਂ ਦੁਬਈ ਲਈ ਉਡਾਣ ਭਰੀ ਸੀ|

LEAVE A REPLY