5ਮੁੰਬਈ : ਮਹਾਰਾਸ਼ਟਰ ਵਿਚ ਜਾਰੀ ਤੇਜ਼ ਬਾਰਿਜ਼ ਕਾਰਨ ਅੱਜ ਮੁੰਬਈ-ਗੋਆ ਨੂੰ ਜੋੜਨ ਵਾਲਾ ਪੁਲ ਪਾਣੀ ਵਿਚ ਵਹਿ ਗਿਆ, ਜਿਸ ਕਾਰਨ ਦੋ ਬੱਸਾਂ ਪਾਣੀ ਵਿਚ ਡਿੱਗਣ ਕਰਕੇ 22 ਲੋਕ ਲਾਪਤਾ ਹੋ ਗਏ ਹਨ| ਮੰਨਿਆ ਜਾ ਰਿਹਾ ਹੈ ਕਿ ਇਕ ਚਾਰ ਪਹੀਆ ਵਾਹਨ ਵੀ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ|
ਇਸ ਦੌਰਾਨ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਲਾਪਤਾ ਲੋਕਾਂ ਦੀ ਤਲਾਸ਼ ਲਈ ਗੋਤਾਖੋਰਾਂ ਦੀ ਟੀਮ ਨੂੰ ਰਾਹਤ ਕੰਮਾਂ ਵਿਚ ਲਾ ਦਿੱਤਾ, ਜਦੋਂ ਕਿ ਹੈਲੀਕਾਪਟਰ ਰਾਹੀਂ ਵੀ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ| ਇਸ ਦੌਰਾਨ ਇਸ ਪੁਲ ਦੇ ਟੁੱਟਣ ਨਾਲ ਆਵਾਜਾਈ ਵਿਚ ਵੱਡੀ ਵਿਘਨ ਪਈ|

LEAVE A REPLY