8ਨਵੀਂ ਦਿੱਲੀ: ਯੁਪੀ ਵਿੱਚ ਵਿਗੜੀ ਕਾਨੂੰਨ ਵਿਵਸਥਾ ‘ਤੇ ਬੁੱਧਵਾਰ ਨੂੰ ਰਾਜਸਭਾ ਵਿੱਚ ਜਬਰਦਸਤ ਹੰਗਾਮਾ ਹੋਇਆ। ਬੀਐਸਪੀ ਪ੍ਰਮੁੱਖ ਮਾਇਆਵਤੀ ਨੇ ਬੁਲੰਦਸ਼ਹਿਰ ਤੇ ਮੇਰਠ ਦਾ ਮੁੱਦਾ ਚੁੱਕਿਆ। ਉਨਾਂ ਦਾ ਸਮਰਥਨ ਕਰਦਿਆਂ ਹੋਰਨਾਂ ਸਾਂਸਦਾਂ ਨੇ ਵੀ ਸਦਨ ਵਿੱਚ ਇਸ ਵਿਸ਼ੇ ‘ਤੇ ਚਰਚਾ ਕਰਾਉਣ ਦੀ ਮੰਗ ਕੀਤੀ।  ਮਾਇਆਵਤੀ ਨੇ ਕਿਹਾ ਕਿ ਯੁਪੀ ਵਿੱਚ ਕਾਨੂੰਨ ਵਿਵਸਥਾ ਪੂਰੀ ਤਰਾਂ ਨਾਲ ਚਰਮਰਾ ਗਈ ਹੈ। ਸਪਾ ਦਾ ਪੱਖ ਰਖਦਿਆਂ ਜਯਾ ਬੱਚਨ ਨੇ ਕਿਹਾ ਕਿ ਇਸ ਪੂਰੇ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਭਾਜਪਾ ਨੇਤਾ ਮੁਖ਼ਤਾਰ ਅਬਾਸ ਨਕਵੀ ਨੇ ਵੀ ਇਸ ਮੰਗ ਦਾ ਸਮਰਥਨ ਕੀਤਾ। ਉਨਾਂ ਕਿਹਾ ਕਿ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ‘ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਜੇਕਰ ਸਦਨ ਚਾਹੁੰਦਾ ਹੈ ਕਿ ਉਹ ਇਸ ਮੁੱਦੇ ‘ਤੇ ਬਹਿਸ ਕਰਨ ਤਾਂ ਉਹ ਤਿਆਰ ਹਨ। ਮਾਇਆਵਤੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਲ ਹੀ ਵਿੱਚ ਹੋਏ ਯੁਪੀ ਵਿਖੇ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਪੀ ਕਿਉਂ ਪਾਲ ਰਖੀ ਹੈ। ਕੀ ਕੇਂਦਰ ਸਰਕਾਰ ਨੇ ਸਪਾ ਨਾਲ ਕੋਈ ਗਠਜੋੜ ਕੀਤਾ ਹੋਇਆ ਹੈ? ਪ੍ਰਦੇਸ਼ ਵਿੱਚ ਲਾਅ ਐਂਡ ਆਰਡਰ ਪੂਰੀ ਤਰਾਂ ਨਾਲ ਫੇਲ ਹੋ ਚੁੱਕੇ ਹਨ ਪਰ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ।

LEAVE A REPLY