6ਲਾਹੌਰ— ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਪੁੱਤਰ ਤਾਲਹਾ ਸਈਦ ਦੀ ਅਗਵਾਈ ਵਿਚ ਜਮਾਤ-ਉਦ-ਦਾਵਾ ਦੇ ਕਾਰਵਾਂ ਨੂੰ ਮੰਗਲਵਾਰ ਐੱਲ. ਓ. ਸੀ. ਨੇੜੇ ਚਕੋਥੀ ਵਿਖੇ ਰੋਕ ਲਿਆ ਗਿਆ। ਇੱਥੇ ਧਰਨਾ ਦੇ ਕੇ ਬੈਠੇ ਤਾਲਹਾ ਅਤੇ ਹੋਰਨਾਂ ਨੇ ਕਿਹਾ ਕਿ ਉਹ ਉਦੋਂ ਤਕ ਇਥੋਂ ਨਹੀਂ ਹਟਣਗੇ ਜਦੋਂ ਤਕ ਕਸ਼ਮੀਰੀਆਂ ਲਈ ਉਨ੍ਹਾਂ ਵਲੋਂ ਲਿਆਂਦੀ ਗਈ ਰਾਹਤ ਸਮੱਗਰੀ ਨੂੰ ਭਾਰਤ ਪ੍ਰਵਾਨ ਨਹੀਂ ਕਰਦਾ।
ਇਸ ਸਮੱਗਰੀ ਵਿਚ ਦਵਾਈਆਂ ਅਤੇ ਮੇਵੇ ਅਤੇ ਹੋਰ ਸਾਮਾਨ ਹੈ। ਹਾਫਿਜ਼ ਦੇ ਇਕ ਸਾਥੀ ਰਾਊਫ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਉਹ ਆਪਣੇ ਭਰਾਵਾਂ ਲਈ ਰਾਸ਼ਨ ਲੈ ਕੇ ਆਏ ਹਨ ਅਤੇ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਨ। ਉਸਨੇ ਕਿਹਾ,”ਅਸੀਂ ਆਪਣੇ ਕਸ਼ਮੀਰੀ ਭਰਾਵਾਂ ਲਈ 10 ਤੋਂ ਵਧ ਟਰੱਕਾਂ ਵਿਚ ਭਰ ਕੇ ਇਹ ਸਮੱਗਰੀ ਲਿਆਏ ਹਾਂ।”

LEAVE A REPLY