3ਕਿੰਗਰਾ ਵਲੋਂ ਲਾਏ ਦੋਸ਼ਾਂ ਨੂੰ ਅਕਾਲੀ ਦਲ ਨੇ ਚੁਕਿਆ
ਚੰਡੀਗੜ  : ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ-ਮਾਰਚ 2017 ਵਿਚ ਹੋਣ ਵਾਲੀਆਂ ਚੋਣਾਂ ਲਈ ਆਪਣੇ 19 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਕੇ ਦੂਜੀਆਂ ਸਿਆਸੀ ਪਾਰਟੀਆਂ ਤੋਂ ਪਹਿਲ ਕਰ ਲਈ ਹੈ, ਪਰ ਇਸ ਦੇ ਨਾਲ ਕਈ ਅਫਵਾਹਾਂ ਨੂੰ ਵੀ ਜਨਮ ਦੇ ਦਿੱਤਾ ਹੈ| ਇਹ ਲਿਸਟ ਅੱਜ ਚੰਡੀਗੜ੍ਹ ਵਿਚ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਭਗਵੰਤ ਮਾਨ ਐਮ.ਪੀ ਦੀ ਹਾਜ਼ਰੀ ਵਿਚ ਜਾਰੀ ਕੀਤੀ ਗਈ, ਪਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਗੈਰ ਹਾਜਰੀ ਨੇ ਪਾਰਟੀ ਵਿਚ ਸਭ ਅੱਛਾ ਨਹੀਂ ਦੀਆਂ ਆ ਰਹੀਆਂ ਖਬਰਾਂ ਨੂੰ ਹੋਰ ਹਵਾ ਦੇ ਦਿੱਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸੁੱਚਾ ਸਿੰਘ ਛੋਟੇਪੁਰ ਅੱਜ ਜਾਰੀ ਕੀਤੀ ਗਈ ਲਿਸਟ ਨਾਲ ਸਹਿਮਤ ਨਹੀਂ ਸਨ| ਉਹਨਾਂ ਪ੍ਰੈਸ ਕਾਨਫਰੰਸ ਵਿਚ ਹੀ ਜਾਣ ਤੋਂ ਇਨਕਾਰ ਕਰ ਦਿੱਤਾ| ਪਾਰਟੀ ਲੀਡਰਸ਼ਿਪ ਨੇ ਇਸ ਗੱਲ ਦੀ ਪ੍ਰਵਾਹ ਨਾ ਕਰਦਿਆਂ ਪਹਿਲੀ ਲਿਸਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ, ਪਰ ਉਸ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਲੀਡਰਸ਼ਿਪ ਸ. ਛੋਟੇਪੁਰ ਨੂੰ ਮਨਾਉਣ ਵਿਚ ਲੱਗੀ ਹੋਈ ਹੈ|
ਇਥੇ ਇਹ ਗੱਲ ਵਰਨਣਯੋਗ ਹੈ ਕਿ ਸ. ਸੁੱਚਾ ਸਿੰਘ ਛੋਟੇਪੁਰ ਪਾਰਟੀ ਦੀ ਦਿੱਲੀ ਲੀਡਰਸ਼ਿਪ ਦੀ ਪੰਜਾਬ ਵਿਚ ਜਿਆਦਾਤਰ ਦਖਲ ਅੰਦਾਜੀ ਤੋਂ ਪਿਛਲੇ ਕਾਫੀ ਸਮੇਂ ਤੋਂ ਦੁਖੀ ਚਲੇ ਆ ਰਹੇ ਸਨ| ਇਸ ਦਾ ਪ੍ਰਗਟਾਵਾ ਉਹ ਪਾਰਟੀ ਵਲੋਂ ਚਰਚਿਤ ਯੂਥ ਮੈਨੀਫੈਸਟੋ ਜਾਰੀ ਕਰਨ ਸਮੇਂ ਵੀ ਕਰ ਚੁੱਕੇ ਹਨ ਕਿ ਉਹਨਾਂ ਨੂੰ ਤਾਂ ਮੈਨੀਫੈਸਟੋ ਦਿਖਾਇਆ ਹੀ ਨਹੀਂ ਗਿਆ ਸੀ| ਛੋਟੇਪੁਰ ਚਾਹੁੰਦੇ ਹਨ ਕਿ ਉਹਨਾਂ ਬੜੀ ਮਿਹਨਤ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਬੜੀ ਹਵਾ ਬਣਾਈ ਹੈ, ਦਾ ਕੁਝ ਕੁ ਸਿਹਰਾ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਹੈ| ਪਾਰਟੀ ਦੀ ਲੀਡਰਸ਼ਿਪ ਕੁਝ ਕਹਿਣ ਤੋਂ ਕੰਨੀ ਕਤਰਾ ਰਹੀ ਹੈ|
ਇਸ ਦੌਰਾਨ ਹੀ ਲੀਡਰ ਜੋ ਕਿ ਪਾਰਟੀ ਨਾਲ ਜੁੜੇ ਹੋਏ ਸਨ ਹਰਦੀਪ ਸਿੰਘ ਕਿੰਗਰਾ ਨੇ ਅਸਤੀਫਾ ਦੇ ਕੇ ਵੀ ਪਾਰਟੀ ਵਿਰੋਧੀ ਹਵਾ ਨੂੰ ਹੋਰ ਤੇਜ਼ ਕਰ ਦਿੱਤਾ ਹੈ| ਹਰਦੀਪ ਸਿੰਘ ਕਿੰਗਰਾ, ਜੋ ਕਿ ਫਰੀਦਕੋਟ ਤੋਂ ਵਿਧਾਨ ਸਭਾ ਚੋਣ ਲੜਣਾ ਚਾਹੁੰਦੇ ਸਨ, ਨੇ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਲੀਡਰਸ਼ਿਪ ਤੇ ਪੈਸੇ ਲੈ ਕੇ ਟਿਕਟਾਂ ਦੇਣ ਦੇ ਦੋਸ਼ ਲਾਏ ਹਨ, ਨੇ ਵੀ ਆਮ ਆਦਮੀ ਪਾਰਟੀ ਜੋ ਕਿ ਆਮ ਆਦਮੀ ਦੀ ਪਾਰਟੀ ਹੋਣ ਦਾ ਦਾਅਵਾ ਦਾਅਵਾ ਕਰਦੀ ਹੈ, ਉਤੇ ਕਈ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ| ਸ. ਕਿੰਗਰਾ ਨੇ ਪਾਰਟੀ ਦੇ ਸੀਨੀਅਰ ਲੀਡਰ ਦੁਰਗੇਸ਼ ਪਾਠਕ ‘ਤੇ ਤਾਂ ਕਾਫੀ ਗੰਭੀਰ ਦੋਸ਼ ਲਾਏ ਹੀ ਹਨ, ਤੋਂ ਇਲਾਵਾ ਆਪ ਲੀਡਰਸ਼ਿਪ ‘ਤੇ ਸਿੱਖੀ ਤੇ ਸਿੱਖੀ ਦੇ ਚਿਹਰੇ ਮੋਹਰੇ ਬਾਰੇ ਵੀ ਕਈ ਇਤਰਾਜ਼ਯੋਗ ਸ਼ਬਦ ਵਰਤਣ ਦੇ ਦੋਸ਼ ਵੀ ਲਾਏ ਹਨ| ਜਿਸ ‘ਤੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਸੁਖਦੇਵ ਸਿੰਘ ਢੀਂਡਸਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਟਿਪਣੀਆਂ ਤੇ ਗੌਰ ਕਰਆਿਂ ਆਪ ਲੀਡਰਸ਼ਿਪ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪ ਲੀਡਰਸ਼ਿਪ ‘ਤੇ ਇਕ-ਇਕ ਕਰੋੜ ਰੁਪਏ ਵਿਚ ਟਿਕਟ ਵੇਚਣ ਦੇ ਦੋਸ਼ ਲਗਾ ਦਿੱਤੇ ਹਨ|

LEAVE A REPLY