4ਦਲਿਤਾਂ ਨੂੰ ਲੈ ਕੇ ਦੇਸ਼ ਦੀ ਸਿਆਸਤ ਗਰਮ ਹੈ। ਅਜਿਹਾ ਹਮੇਸ਼ਾ ਤੋਂ ਹੁੰਦਾ ਆਇਆ ਹੈ। ਪਰ ਦੇਸ਼ ਵਿਚ ਦਲਿਤਾਂ ਦੀ ਸਥਿਤੀ ‘ਚ ਆਜ਼ਾਦੀ ਤੋਂ ਬਾਅਦ ਵੀ ਕੋਈ ਖ਼ਾਸ ਸੁਧਾਰ ਨਹੀਂ ਹੋਇਆ ਹੈ। ਦੇਸ਼ ‘ਚ ਅਨੁਸੂਚਿਤ ਜਾਤੀ ਦੀ ਆਬਾਦੀ 20 ਕਰੋੜ ਹੈ।
ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਸੋਂ ਲਗਭਗ 20% ਦੀ ਦਰ ਨਾਲ ਵਧੀ ਹੈ, ਪਰ ਅੱਜ ਵੀ ਉੱਚ ਸਰਕਾਰੀ ਅਹੁਦਿਆਂ ‘ਤੇ ਇਨ੍ਹਾਂ ਦੀ ਮੌਜੂਦਗੀ ਨਾਂਹ ਦੇ ਬਰਾਬਰ ਹੈ। ਹਾਲਾਂਕਿ ਦਲਿਤ ਉੱਦਮੀ ਵਧ ਰਹੇ ਹਨ। ਪੜ੍ਹੋ ਇਨ੍ਹਾਂ ਦੀ ਸਥਿਤੀ ‘ਤੇ ਵਿਸ਼ੇਸ਼ ਰਿਪੋਰਟ…
ਕਿਸ ਹਾਲ ‘ਚ ਹਨ ਦਲਿਤ?
16.6% ਵਸੋਂ ਦੇਸ਼ ‘ਚ ਦਲਿਤ ਹੈ। ਤਾਜ਼ੇ ਅੰਕੜਿਆਂ ਮੁਤਾਬਕ ਇਸ ਵੇਲੇ ਦੇਸ਼ ‘ਚ ਲਗਭਗ 20.8 ਕਰੋੜ ਲੋਕ ਦਲਿਤ ਹਨ। 2001 ਦੀ ਮਰਦਮਸ਼ੁਮਾਰੀ ‘ਚ ਇਹ ਅੰਕੜਾ 16.66 ਕਰੋੜ ਸੀ।
9.79 ਕਰੋੜ ਦਲਿਤ ਔਰਤਾਂ ਦੀ ਗਿਣਤੀ ਹੈ। ਇਕ ਹਜ਼ਾਰ ਮਰਦਾਂ ਪਿੱਛੇ 946 ਔਰਤਾਂ।
ਨਾਗਾਲੈਂਡ, ਲਕਸ਼ਦੀਪ, ਅੰਡਮਾਨ ਅਤੇ ਨੀਕੋਬਾਰ ‘ਚ ਦਲਿਤ ਨਹੀਂ ਹਨ।
ਸਾਰਿਆਂ ਦੇ ਮੁਕਾਬਲੇ ਦਲਿਤ ਤੇਜ਼ੀ ਨਾਲ ਵਧੇ
2001 ਦੀ ਮਰਦਮਸ਼ੁਮਾਰੀ ਤੋਂ 2011 ਦੀ ਮਰਦਮਸ਼ੁਮਾਰੀ ਵਿਚਕਾਰ ਦੇਸ਼ ਦੀ ਕੁਲ ਆਬਾਦੀ 17.7% ਦਰ ਨਾਲ ਵਧੀ। ਇਸ ਵਿਚਕਾਰ ਦਲਿਤ ਵਸੋਂ 20.8% ਦੀ ਦਰ ਨਾਲ ਵਧੀ।
ਉੱਚ ਅਹੁਦਿਆਂ ‘ਤੇ ਦਲਿਤ
ਕੇਂਦਰ ਸਰਕਾਰ ਦੇ ਉੱਚ ਅਹੁਦਿਆਂ ‘ਤੇ ਨੌਕਰੀਆਂ ‘ਚ ਨਾਮਾਤਰ ਦਲਿਤ ਅਧਿਕਾਰੀ ਹਨ। ਜਦਕਿ ਰਾਖਵਾਂਕਰਨ ਅਨੁਸਾਰ ਕਿਸੇ ਵੀ ਅਹੁਦੇ ‘ਤੇ 15 ਫ਼ੀਸਦੀ ਅਧਿਕਾਰੀ ਜ਼ਰੂਰੀ ਰੂਪ ਨਾਲ ਦਲਿਤ ਹੋਣੇ ਚਾਹੀਦੇ ਹਨ।
0% ਕੁਲ 149 ਸਕੱਤਰ ਜਾਂ ਉੱਚੇ ਅਹੁਦਿਆਂ ‘ਤੇ ਕੋਈ ਦਲਿਤ ਨਹੀਂ
1.9% 108 ਅਡੀਸ਼ਨਲ ਸਕੱਤਰ ‘ਚੋਂ ਸਿਰਫ਼ 2 ਦਲਿਤ
6.9% 477 ਜੁਆਇੰਟ ਸਕੱਤਰ ‘ਚੋਂ 31 ਦਲਿਤ
590 ਡਾਇਰੈਕਟਰਾਂ ‘ਚੋਂ 17 ਦਲਿਤ
73 ਸਰਕਾਰੀ ਵਿਭਾਗਾਂ ‘ਚ ਦਲਿਤਾਂ ਦੇ 25037 ਅਹੁਦੇ ਖ਼ਾਲੀ ਹਨ, ਜਿਨ੍ਹਾਂ ‘ਚੋਂ 4518 ਅਹੁਦੇ ਤਰੱਕੀ ਨਾ ਹੋਣ ਕਰ ਕੇ ਖ਼ਾਲੀ ਪਏ ਹਨ।
ਕੋਟਾ 15% ਦਾ; ਨੌਕਰੀਆਂ ‘ਚ ਹਨ 17%, ਕਿਉਂਕਿ 40 ਫ਼ੀਸਦੀ ਸਿਰਫ਼ ਸਫ਼ਾਈ ਕਰਮਚਾਰੀ
ਕੁਲ ਸਰਕਾਰੀ ਨੌਕਰੀਆਂ ‘ਚ 17 ਫ਼ੀਸਦੀ ਦਲਿਤ ਹਨ, ਜਦਕਿ ਕੋਟਾ 15 ਫ਼ੀਸਦੀ ਹੈ। ਵਾਧੇ ਦਾ ਇਹ ਅੰਕੜਾ ਇਸ ਲਈ ਹੈ ਕਿ 40 ਫ਼ੀਸਦੀ ਸਫ਼ਾਈ ਕਰਮਚਾਰੀ ਦਲਿਤ ਜਾਤੀ ਦੇ ਹਨ। ਇਸ ਲਈ ਚੌਥੀ ਕਲਾਸ ਯਾਨੀ ਕਿ ਗਰੁੱਪ ਡੀ ਦੀਆਂ ਨੌਕਰੀਆਂ ‘ਚ ਦਲਿਤ 19.3 ਫ਼ੀਸਦੀ ਹਨ, ਜਦਕਿ ਗਰੁੱਪ ਸੀ ‘ਚ 16 ਫ਼ੀਸਦੀ ਹਨ।
ਟਿਕਾਣਾ, ਖ਼ਰਚ, ਪੜ੍ਹਾਈ ਅਤੇ ਸਿਹਤ
20.5% ਸਭ ਤੋਂ ਜ਼ਿਆਦਾ ਦਲਿਤ ਉੱਤਰ ਪ੍ਰਦੇਸ਼ ‘ਚ ਰਹਿੰਦੇ ਹਨ।
4 ਸੂਬਿਆਂ ‘ਚ ਦੇਸ਼ ਦੇ ਅੱਧੇ ਦਲਿਤ ਰਹਿੰਦੇ ਹਨ। ਪੱਛਮੀ ਬੰਗਾਲ ‘ਚ 10.7%, ਬਿਹਾਰ ‘ਚ 8.2% ਅਤੇ ਤਾਮਿਲਨਾਡੂ ‘ਚ 7.2%
ਖ਼ਰਚ
60% ਘੱਟ ਖ਼ਰਚ ਕਰਦੇ ਹਨ ਦਲਿਤ
1999-2000 ਦੇ ਵਿਚਕਾਰ ਪੇਂਡੂ ਇਲਾਕੇ ‘ਚ ਅਮੀਰ ਪਰਿਵਾਰਾਂ ਤੋਂ ਦਲਿਤਾਂ ਦੇ ਖ਼ਰਚੇ ਦਾ ਫ਼ਰਕ 38% ਜਾਂ ਜੋ ਦਸ ਸਾਲ 2011-12 ਵਿਚ 37 ਫ਼ੀਸਦੀ ਹੋਇਆ। ਸ਼ਹਿਰੀ ਇਲਾਕੇ ‘ਚ ਇਹ ਫ਼ਰਕ ਅੱਜ 60 ਗੁਣਾ ਹੋਇਆ।
ਪੜ੍ਹਾਈ
ਸਿਰਫ਼ 4% ਦਲਿਤ ਗਰੈਜੁਏਟ
4 ਫ਼ੀਸਦੀ ਦਲਿਤ ਹੀ ਗਰੈਜੁਏਟ ਹਨ ਅਤੇ 45 ਫ਼ੀਸਦੀ ਲਿਖਣਾ-ਪੜ੍ਹਨਾ ਹੀ ਨਹੀਂ ਜਾਣਦੇ। 1999 ‘ਚ 4.6 ਫ਼ੀਸਦੀ ਵਿਦਿਆਰਥੀ 12ਵੀਂ ਤੋਂ ਅੱਗੇ ਪੜ੍ਹਾਈ ਕਰ ਰਹੇ ਸਨ ਤਾਂ 2011 ‘ਚ ਇਹ ਫ਼ੀਸਦੀ 9.4 ਤੋਂ ਅੱਗੇ ਨਹੀਂ ਵਧ ਸਕਿਆ।
ਸਿਹਤ 54% ਬੱਚੇ ਕੁਪੋਸ਼ਿਤ ਹਨ।
12% ਦਲਿਤ ਬੱਚੇ ਅਪਣੇ 5ਵੇਂ ਜਨਮ ਦਿਨ ਤਕ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ। 54% ਬੱਚੇ ਕੁਪੋਸ਼ਿਤ ਹਨ, ਜਦਕਿ ਸਿਰਫ਼ 27% ਔਰਤਾਂ ਨੂੰ ਹੀ ਜਣੇਪੇ ਦੀ ਸਹੂਲਤ ਕਿਸੇ ਸਿਹਤ ਕੇਂਦਰ ‘ਚ ਮਿਲ ਸਕਦੀ ਹੈ।
ਹਰ ਸਾਲ 30% ਵਧ ਰਹੇ ਹਨ ਦਲਿਤ ਉੱਦਮੀ
2001 ‘ਚ ਦੇਸ਼ ਅੰਦਰ ਦਲਿਤ ਐਂਟਰਪ੍ਰੇਨਿਉਰ 10.5 ਲੱਖ ਸਨ, ਜੋ 2006-07 ‘ਚ ਵਧ ਕੇ 28 ਲੱਖ ਹੋ ਗਏ। ਇਕ ਅੰਦਾਜ਼ੇ ਮੁਤਾਬਕ ਹੁਣ ਇਨ੍ਹਾਂ ਦੀ ਗਿਣਤੀ 87 ਲੱਖ ਤੋਂ ਜ਼ਿਆਦਾ ਹੈ। ਮੌਜੂਦਾ ਸਮੇਂ ‘ਚ ਹਰ ਸਾਲ 30% ਦਲਿਤ ਉੱਦਮੀ ਵਧ ਰਹੇ ਹਨ।
30 ਦਲਿਤ ਕਰੋੜਪਤੀ ਬਿਜਨਸਮੈਨ ਹਨ ਦੇਸ਼ ਅੰਦਰ। ਇਸ ‘ਚੋਂ 550 ਕਰੋੜ ਦੀ ਜਾਇਦਾਦ ਦੇ ਨਾਲ ਅਸ਼ੋਕ ਖਾੜੇ ਸਭ ਤੋਂ ਵੱਡੇ ਅਤੇ 140 ਕਰੋੜ ਦੀ ਮਾਲਕਣ ਕਲਪਨਾ ਸਰੋਜ ਸਭ ਤੋਂ ਚਰਚਿਤ ਦਲਿਤ ਕਾਰੋਬਾਰੀ ਹੈ।
6% ਨੰਬਰ ਲੈਣ ਵਾਲੇ ਐਸ.ਸੀ. ਨੂੰ ਵੀ ਦਾਖ਼ਲਾ ਮਿਲ ਜਾਂਦਾ ਹੈ ਆਈ.ਆਈ.ਟੀ. ਵਿਚ। ਇਸ ਤੋਂ ਇਲਾਵਾ ਐਮ.ਫ਼ਿਲ., ਪੀ.ਐਚ.ਡੀ. ਲਈ ਵਜੀਫ਼ਾ ਯੋਜਨਾ ਹੈ। ਸਕੂਲ ਤੋਂ ਲੈ ਕੇ ਉੱਚ ਸੰਸਥਾਨਾਂ ਤਕ ਫ਼ੀਸ ‘ਚ ਛੋਟ ਦੀ ਸ਼ਰਤ ਹੈ।
84 ਸੀਟਾਂ ਲੋਕ ਸਭਾ ‘ਚ ਦਲਿਤ ਸੰਸਦ ਮੈਂਬਰਾਂ ਲਈ ਰਾਖਵੀਆਂ ਹਨ ਜਿਨ੍ਹਾਂ ‘ਚੋਂ 40 ਸੰਸਦ ਮੈਂਬਰ ਬੀ.ਜੇ.ਪੀ. ਦੇ ਹਨ। ਵਿਧਾਨ ਸਭਾਵਾਂ ਦੀਆਂ 4120 ਸੀਟਾਂ ‘ਚੋਂ 607 ਸੀਟਾਂ ਦਲਿਤ ਵਿਧਾਇਕਾਂ ਲਈ ਰਾਖਵੀਆਂ ਹਨ।
ਦਲਿਤਾਂ ਨੂੰ ਲੈ ਕੇ ਦੇਸ਼ ‘ਚ ਕਾਫ਼ੀ ਸਿਆਸਤ ਹੁੰਦੀ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਲਈ 2014 ‘ਚ ਪ੍ਰੋਫ਼ੈਸਰ ਅਮਿਤਾਭ ਕੁੰਡੂ ਨੇ ਇਕ ਤੁਲਨਾਤਮਕ ਰਿਪੋਰਟ ਤਿਆਰ ਕੀਤੀ ਸੀ। ਇਸ ‘ਚ ਦਸਿਆ ਗਿਆ ਸੀ ਕਿ ਅੱਜ ਦੇਸ਼ ਵਿਚ ਇਕ ਤਿਹਾਈ ਦਲਿਤਾਂ ਕੋਲ ਜ਼ਿੰਦਗੀ ਦੀਆਂ ਘੱਟ ਤੋਂ ਘੱਟ ਸਹੂਲਤਾਂ ਨਹੀਂ ਹਨ। ਪਿੰਡਾਂ ‘ਚ 45 ਫ਼ੀਸਦੀ ਦਲਿਤ ਪਰਿਵਾਰ ਭੂਮੀਹੀਣ ਹਨ ਅਤੇ ਉਹ ਛੋਟੀ-ਮੋਟੀ ਮਜ਼ਦੂਰੀ ਕਰ ਕੇ ਜ਼ਿੰਦਗੀ ਬਤੀਤ ਕਰਦੇ ਹਨ। ਦੇਸ਼ ਦੇ 49 ਫ਼ੀਸਦੀ ਖੇਤ ਮਜ਼ਦੂਰ ਦਲਿਤ ਜਾਤ ਨਾਲ ਸਬੰਧਤ ਹਨ, ਜਦਕਿ ਸਫ਼ਾਈ ਕਰਮਚਾਰੀਆਂ ਦਾ ਲਗਭਗ 100 ਫ਼ੀਸਦੀ ਦਲਿਤ ਹੀ ਹਨ।
ਭਾਰਤ ਸਰਕਾਰ ਦੇ ਸਾਬਕਾ ਜੁਆਇੰਟ ਸਕੱਤਰ ਓ.ਪੀ. ਸ਼ੁਕਲਾ ਕਹਿੰਦੇ ਹਨ ਕਿ ਸਰਕਾਰੀ ਨੌਕਰੀਆਂ ਵਿਚ 80 ਫ਼ੀਸਦੀ ਦਲਿਤ ਗਰੁੱਪ ਡੀ ਅਤੇ ਸੀ ਦੀਆਂ ਨੌਕਰੀਆਂ ‘ਚ ਸਨ, ਜਿਸ ਨੂੰ 6ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਸਰਕਾਰ ਨੇ ਮਿਲ ਕੇ ਗਰੇਡ 3 ਕਰ ਦਿਤਾ ਹੈ। ਚਪੜਾਸੀ, ਸਫ਼ਾਈ ਕਰਮਚਾਰੀ, ਆਫ਼ਿਸ ਬੁਆਏ, ਕਲਰਕ ਅਤੇ ਡਾਟਾ ਆਪਰੇਟਰ ਵਰਗੇ ਅਹੁਦਿਆਂ ‘ਤੇ 80 ਫ਼ੀਸਦੀ ਕਰਮਚਾਰੀ ਠੇਕੇ ‘ਤੇ ਰੱਖੇ ਜਾ ਰਹੇ ਹਨ, ਇਸ ਲਈ ਸਰਕਾਰ ਨੇ ਜਿੱਥੋਂ ਸਭ ਤੋਂ ਜ਼ਿਆਦਾ ਦਲਿਤ ਨੌਕਰੀਆਂ ‘ਚ ਆਉਂਦੇ ਸਨ, ਉਸ ਦਾ ਰਾਸਤਾ ਇਕ ਤਰ੍ਹਾਂ ਬੰਦ ਕਰ ਦਿੱਤਾ ਹੈ। ਦਲਿਤ ਕਿਸ ਨੂੰ ਵੋਟ ਦਿੰਦੇ ਹਨ ਇਸ ਗੱਲ ‘ਤੇ ਵੀ ਕਾਫ਼ੀ ਚਰਚੇ ਹੁੰਦੇ ਹਨ। ਵੋਟ ਅਤੇ ਚੋਣਾਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਇਲੈਕਸ਼ਨ ਵਾਚ ਦੇ ਸੀਨੀਅਰ ਅਧਿਕਾਰੀ ਜਗਦੀਪ ਚੋਕਰ ਅਨੁਸਾਰ ਅਜਿਹਾ ਕੋਈ ਸਰਵੇਖਣ ਨਹੀਂ ਹੈ ਜਿਸ ਨਾਲ ਇਹ ਪਤਾ ਲੱਗੇ ਕਿ ਕਿਸ ਸੂਬੇ ਦੇ ਕਿੰਨੇ ਦਲਿਤ ਕਿਸ ਪਾਰਟੀ ਨੂੰ ਵੋਟ ਦਿੰਦੇ ਹਨ। ਜਦਕਿ ਦਲਿਤ ਮਸਲਿਆਂ ਦੇ ਮਾਹਰ ਪੱਤਰਕਾਰ ਦਿਲੀਪ ਮੰਡਲ ਦਸਦੇ ਹਨ ਕਿ ਪਛਮੀ ਬੰਗਾਲ ਨੂੰ ਛੱਡ ਦਈਏ ਤਾਂ 1990 ਤੋਂ ਪਹਿਲਾਂ ਤਕ ਦਲਿਤ ਰਵਾਇਤੀ ਤੌਰ ‘ਤੇ ਕਾਂਗਰਸ ਨੂੰ ਵੋਟ ਦਿੰਦੇ ਰਹੇ ਹਨ।

LEAVE A REPLY