9ਪਠਾਨਕੋਟ: ਪੰਜਾਬ ਪੁਲਿਸ ਦੀ ਭਰਤੀ ਵਿੱਚ ਡੋਟ ਟੈਸਟ ਦੇ ਨਾਮ ‘ਤੇ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਜਿਸ ਟੈਸਟ ਨੂੰ ਕਰਨ ਲਈ ਘੱਟ ਤੋਂ ਘੱਟ 20 ਮਿੰਟ ਲੱਗਦੇ ਹਨ, ਉਸ ਨੂੰ ਭਰਤੀ ਦੌਰਾਨ ਸਿਰਫ 2 ਤੋਂ 5 ਮਿੰਟਾ ਵਿੱਚ ਨਿਬੇੜਿਆ ਜਾ ਰਿਹਾ ਹੈ। ਇਹ ਇਲਜ਼ਾਮ ਕਾਂਗਰਸ ਨੇ ਲਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਨਸ਼ੇ ਦੇ ਮੁੱਦੇ ‘ਤੇ ਘਿਰੀ ਸਰਕਾਰ ਆਪਣਾ ਅਕਸ ਸੁਧਾਰਨ ਲਈ ਇਹ ਖਾਨਾ ਪੂਰਤੀ ਕਰ ਰਹੀ ਹੈ।
ਇਸ ਬਾਰੇ ਜਦੋਂ ਪ੍ਰਾਈਵੇਟ ਟੈਸਟ ਲੈਬ ਚਲਾ ਰਹੇ ਸ਼ਹਿਰ ਦੇ ਡਾਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੋਪ ਟੈਸਟ ਲਈ ਘੱਟ ਤੋਂ ਘੱਟ 20 ਮਿੰਟ ਲੱਗਦੇ ਹਨ। ਨਹੀਂ ਤਾਂ ਰਿਪੋਰਟ ਸਹੀ ਨਹੀਂ ਆਉਂਦੀ। ਇਸ ਲਈ ਇਸ ਟੈਸਟ ਲਈ ਘੱਟੋ-ਘੱਟ 20 ਮਿੰਟ ਲੱਗਦੇ ਹਨ।
ਦੂਜੇ ਪਾਸੇ ਟੈਸਟ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਟੈਸਟ ਵਿੱਚ ਹੀ ਰਿਜ਼ਲਟ ਪਾਜ਼ੇਟਿਵ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਨੇ ਬੀਮਾਰੀ ਦੇ ਚੱਲਦਿਆਂ ਕੋਈ ਦਵਾਈ ਖਾਧੀ ਹੈ ਤਾਂ ਉਸ ਦਾ ਡੋਪ ਟੈਸਟ ਪਾਜ਼ੇਟਿਵ ਆ ਰਿਹਾ ਹੈ। ਅਜਿਹੇ ਮਾਮਲਿਆਂ ਨੂੰ ਸਿਵਲ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਦਾ ਹਫਤੇ ਬਾਅਦ ਫਿਰ ਤੋਂ ਡੋਪ ਟੈਸਟ ਕੀਤਾ ਜਾ ਰਿਹਾ ਹੈ। ਜਦੋਂ ਡੋਟ ਟੈਸਟ ‘ਤੇ ਲੱਗਣ ਵਾਲੇ ਸਮੇਂ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੈਸਟ ਕਰਨ ‘ਤੇ ਦੋ ਮਿੰਟ ਹੀ ਲੱਗਦੇ ਹਨ ਪਰ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਿਰਫ ਪੰਜ ਲੋਕ ਹੀ ਹਾਂ।
ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਰੁਜਗਾਰੀ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੀ ਭਰਤੀ ਨੂੰ ਹਰੀ ਝੰਡੀ ਦਿੱਤੀ ਗਈ ਹੈ ਪਰ 7500 ਦੇ ਕਰੀਬ ਨੌਜਵਾਨਾਂ ਨੂੰ ਰੱਖਿਆ ਗਿਆ ਹੈ। ਪੰਜਾਬ ਭਰ ਵਿੱਚ ਇਸ ਭਰਤੀ ਦੇ ਲਈ 6 ਲੱਖ ਤੋਂ ਵੱਧ ਉਮੀਦਵਾਰਾਂ ਨੇ ਫਾਰਮ ਭਰੇ ਹਨ। ਇਹ ਭਰਤੀ ਪ੍ਰਕਿਰਆ ਵੀ ਸ਼ੁਰੂ ਹੋ ਚੁੱਕੀ ਹੈ।

LEAVE A REPLY