1ਚੰਡੀਗੜ :  ਪੰਜਾਬ ‘ਚ 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ‘ਆਮ ਆਦਮੀ ਪਾਰਟੀ’ ਯਾਨੀ ਆਲ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਵੀਰਵਾਰ ਜਾਰੀ ਕਰ ਦਿੱਤਾ ਗਿਆ ਹੈ। ਇਸ ਸੂਚੀ ਤਹਿਤ ਜਿਹੜੇ ਨਾਂਅ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵੱਖ ਵੱਖ ਸ਼ਹਿਰਾਂ ਤੋਂ ਸਾਹਮਣੇ ਆਏ ਹਨ ਉਨਾਂ ਵਿੱਚ: ਅਹਿਬਾਬ ਸਿੰਘ ਗਰੇਵਾਲ, ਲੁਧਿਆਣਾ (ਪੱਛਮੀ); ਸੱਜਣ ਸਿੰਘ ਚੀਮਾ, ਸੁਲਤਾਨਪੁਰ ਲੋਧੀ; ਇੰਦਰਬੀਰ ਸਿੰਘ ਨਿੱਜਰ, ਅੰਮ੍ਰਿਤਸਰ (ਦੱਖਣੀ); ਮੋਹਨ ਸਿੰਘ ਫਲੀਆਂਵਾਲਾ, ਫਿਰੋਜ਼ਪੁਰ (ਦਿਹਾਤੀ); ਸਮਰਬੀਰ ਸਿੰਘ ਸਿੱਧੂ, ਫਾਜ਼ਿਲਕਾ; ਰਾਜਪ੍ਰੀਤ ਸਿੰਘ ਰੰਧਾਵਾ, ਅਜ਼ਨਾਲਾ; ਜਗਦੀਪ ਸਿੰਘ ਬਰਾੜ, ਸ਼੍ਰੀ ਮੁਕਤਸਰ ਸਾਹਿਬ; ਗੁਰਦਿੱਤ ਸਿੰਘ ਸੇਖੋਂ, ਫਰੀਦਕੋਟ; ਬ੍ਰਿਗੇਡੀਅਰ ਰਾਜ ਕਮਾਰ, ਬਲਾਚੌਰ; ਗੁਰਵਿੰਦਰ ਸਿੰਘ ਸ਼ਾਮਪੁਰਾ, ਫਤਿਹਗੜ੍ਹ ਚੂੜੀਆਂ; ਰੁਪਿੰਦਰ ਕੌਰ ਰੂਬੀ, ਬਠਿੰਡਾ (ਦਿਹਾਤੀ); ਜਸਵੀਰ ਸਿੰਘ ਸੇਖੋਂ (ਜੱਸੀ), ਧੂਰੀ; ਅਮਰਜੀਤ ਸਿੰਘ, ਰੂਪਨਗਰ; ਸੰਤੋਖ ਸਿੰਘ ਸਲਾਣਾ, ਬੱਸੀ ਪਠਾਣਾ; ਐੱਚ. ਐੱਸ. ਫੂਲਕਾ, ਦਾਖਾ; ਕੁਲਤਾਰ ਸਿੰਘ ਸੰਧਵਾ, ਕੋਟਕਪੂਰਾ; ਹਰਜੋਤ ਸਿੰਘ ਬੈਂਸ, ਸਾਹਨੇਵਾਲ; ਹਿੰਮਤ ਸਿੰਘ ਸ਼ੇਰਗਿੱਲ, ਮੋਹਾਲੀ ਸ਼ਾਮਲ ਹਨ।

LEAVE A REPLY