flimy-duniya1ਮੁੰਬਈ: ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਨੇ ਕਈ ਯਾਦਗਾਰੀ ਫਿਲਮਾਂ ‘ਚ ਕੰਮ ਕੀਤਾ ਹੈ। ਪ੍ਰਭਾਵਸ਼ਾਲੀ ਅਭਿਨੇਤਾ ਇਰਫਾਨ ਖਾਨ ਪਰਦੇ ‘ਤੇ ਆਪਣੀ ਗੰਭੀਰ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਆਪਣਾ ਪ੍ਰਸ਼ੰਸ਼ਕ ਬਣਾ ਲੈਂਦੇ ਹਨ ਪਰ ਅਸਵ ਜ਼ਿੰਦਗੀ ‘ਚ ਉਹ ਬਹੁਤ ਰੋਮਾਂਟਿਕ ਕਿਸਮ ਦੇ ਅਭਿਨੇਤਾ ਵੀ ਹਨ। ਇਰਫਾਨ ਅਤੇ ਉਨ੍ਹਾਂ ਦੀ ਪਤਨੀ ਸੁਤਾਪਾ ਦੀ ਪ੍ਰੇਮ ਕਹਾਣੀ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਦੌਰਾਨ ਸ਼ੁਰੂ ਹੋਈ ਸੀ। ਜ਼ਿਕਰਯੋਗ ਹੈ ਕਿ ਉਹ ਨੇ ਸੁਤਾਪਾ ਨਾਲ ਵਿਆਹ ਕਰਾਉਣ ਲਈ ਹਿੰਦੂ ਧਰਮ ਨੂੰ ਅਪਣਾਉਣ ਲਈ ਵੀ ਤਿਆਰ ਹੋ ਗਏ ਸਨ।  ਉਸ ਸਮੇ ‘ਚ ਲੋਕ ਲਿਵ-ਇਨ ਰਿਲੇਸ਼ਨਸ਼ਿਪ ਬਾਰੇ ‘ਚ ਗੱਲ ਵੀ ਨਹੀਂ ਕੀਤੀ ਜਾਂਦੀ ਸੀ। ਬਿਨਾਂ ਵਿਆਹ ਦੇ ਇੱਕਠੇ ਰਹਿੰਦੇ ਇਰਫਾਨ ਅਤੇ ਸੁਤਾਪਾ ਦੀ ਜ਼ਿੰਦਗੀ ‘ਚ ਜਦੋਂ ਤੀਜੇ ਮੈਂਬਰ ਦੀ ਐਂਟਰੀ ਹੋਈ ਤਾਂ ਉਨ੍ਹਾਂ ਨੇ ਆਪਣੇ ਇੱਕ ਕਮਰੇ ਵਾਲੇ ਘਰ ਨੂੰ ਛੱਡ ਕੇ ਦੋ ਕਮਰੇ ਵਾਲਾ ਘਰ ਲੈਣ ਬਾਰੇ ਸੋਚਿਆ। ਨਵਾਂ ਘਰ ਲੈਣ ਲਈ ਉਹ ਜਿੱਥੇ ਵੀ ਜਾਂਦੇ ਸਨ, ਉੱਥੇ ਉਨ੍ਹਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡਾ ਵਿਆਹ ਹੋਇਆ ਹੈ? ਅਤੇ ਜਵਾਬ ‘ਨਹੀਂ’ ਦੇਣ ‘ਤੇ ਉਨ੍ਹਾਂ ਨੂੰ ਘਰ ਨਹੀਂ ਮਿਲਦਾ ਸੀ। ਇਸ ਤੋਂ ਬਾਅਦ ਦੋਹਾਂ ਨੇ 1996 ‘ਚ ਵਿਆਹ ਕਰਨ ਦਾ ਫੈਸਲਾ ਕਰ ਲਿਆ।

LEAVE A REPLY